Amritpal Singh: ਹੁਸ਼ਿਆਰਪੁਰ-ਨਵਾਂਸ਼ਹਿਰ ਨੇੜੇ ਲੁਕਿਆ ਭਗੌੜਾ ਅੰਮ੍ਰਿਤਪਾਲ! ਕਰ ਸਕਦਾ ਹੈ ਸਰੇਂਡਰ…ਅਰਧ ਸੈਨਿਕ ਬਲ ਤਾਇਨਾਤ
Hoshiarpur ਦੇ ਪਿੰਡ ਮਰਨਾਈਆਂ ਕਲਾਂ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਬੈਰੀਕੇਡਿੰਗ ਵੀ ਲਗਾਈ ਗਈ ਹੈ। ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਵਿੱਚ ਚਕਮਾ ਦੇ ਕੇ ਭੱਜ ਗਿਆ ਸੀ।

ਪੁਰਾਣੀ ਤਸਵੀਰ
Amritpal Singh News: ਖਾਲਿਸਤਾਨੀ ਸਮਰਥਕ ਅਤੇ ਭਗੌੜਾ ਅੰਮ੍ਰਿਤਪਾਲ ਸਿੰਘ (Amritpal Singh) ਕਿਸੇ ਵੀ ਸਮੇਂ ਆਤਮ ਸਮਰਪਣ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵਾਪਸ ਪੰਜਾਬ ਪਹੁੰਚ ਗਿਆ ਹੈ ਅਤੇ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਨੇੜੇ ਕਿਤੇ ਲੁਕਿਆ ਹੋਵੇ। ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਕਲਾਂ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਬੈਰੀਕੇਡਿੰਗ ਵੀ ਲਗਾਈ ਗਈ ਹੈ। ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਵਿੱਚ ਚਕਮਾ ਦੇ ਕੇ ਭੱਜ ਗਿਆ ਸੀ।
ਪੁਲਿਸ ਤੋਂ ਬਚਣ ਲਈ ਅੰਮ੍ਰਿਤਪਾਲ ਰੂਪ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦੇ ਕੇ ਆਤਮ ਸਮਰਪਣ ਕਰਨ ਦੀ ਯੋਜਨਾ ਬਣਾਈ ਸੀ।ਆਤਮ ਸਮਰਪਣ ਨੂੰ ਅੰਮ੍ਰਿਤਪਾਲ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦੇ ਹੁਕਮ ਦੱਸ ਸਕਦਾ ਹੈ। ਦੋ ਦਿਨ ਪਹਿਲਾਂ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਦੀ ਸਲਾਹ ਦਿੱਤੀ ਸੀ।
ਸਵਾਲ ਇਹ ਹੈ ਕਿ ਸੁਰੱਖਿਆ ਜਾਲ ਵਿਛਾਉਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਸੁੱਟ ਕੇ ਕਿਵੇਂ ਫਰਾਰ ਹੋ ਰਿਹਾ ਹੈ। ਹੁਣ ਪੁਲਿਸ ਕਾਊਂਟਰ ਇੰਟੈਲੀਜੈਂਸ ਇਨਪੁਟਸ ਦੇ ਆਧਾਰ ‘ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਨਫਰਤ ਫੈਲਾਉਣ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਅਤੇ ਹੋਰ ਕਈ ਅਪਰਾਧਿਕ ਮਾਮਲਿਆਂ ਦੇ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਅੰਮ੍ਰਿਤਪਾਲ ‘ਤੇ ਯੂਏਪੀਏ ਵੀ ਲਗਾਇਆ ਹੈ। ਪੁਲਿਸ ਨੇ 18 ਮਾਰਚ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ 353 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ 197 ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
ਬੀਤੇ ਦਿਨ ਇਨੋਵਾ ਕਾਰ ‘ਚ ਹੋਇਆ ਸੀ ਫਰਾਰ
ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਚਿੱਟੇ ਰੰਗ ਦੀ ਇਨੋਵਾ ਨੰਬਰ PB 10 CK 0527 ਨੇ ਹੁਸ਼ਿਆਰਪੁਰ ਵਿੱਚ ਬੈਰੀਕੇਡਿੰਗ ਤੋੜ ਦਿੱਤੀ। ਪੰਜਾਬ ਪੁਲਿਸ ਨੇ ਇਸ ਇਨੋਵਾ ਕਾਰ ਦਾ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ। ਬਾਅਦ ਵਿੱਚ ਇਹ ਇਨੋਵਾ ਕਾਰ ਪਿੰਡ ਮੋਹਤਿਆਣਾ ਦੇ ਗੁਰਦੁਆਰੇ ਨੇੜੇ ਪਈ ਮਿਲੀ। ਸ਼ੱਕ ਹੈ ਕਿ ਇਸ ਇਨੋਵਾ ਕਾਰ ਵਿੱਚ ਅੰਮ੍ਰਿਤਪਾਲ ਆਪਣੇ ਚਾਰ ਤੋਂ ਪੰਜ ਸਾਥੀਆਂ ਨਾਲ ਮੌਜੂਦ ਸੀ। ਹਾਲਾਂਕਿ, ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨੋੋਵਾ ਕਾਰ ਦਾ ਇਹ ਨਬਰ ਜਾਅਲੀ ਹੈ।