ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਚ ਨਤਮਸਤਕ ਹੋਏ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਆਉਣ ਵਾਲੀ ਹੈ Carry On Jatta-3, ਵੇਖੋ ਤਸਵੀਰਾਂ
Carry On Jatta-3: ਕੁਝ ਦਿਨ ਪਹਿਲਾਂ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਇਸਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ। ਯੂਵਿਊਬ ਤੇ ਕੁਝ ਹੀ ਪਲਾਂ ਵਿੱਚ ਫਿਲਮ ਨੂੰ ਕਈ ਮਿਲੀਅਨ ਵਿਊਜ਼ ਮਿਲੇ ਸਨ।
ਦਸਤਾਰ ਸਜਾ ਕੇ ਪਹੁੰਚੇ ਦੋਵੇਂ ਕਲਾਕਾਰ
ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਜਦੋਂ ਆਪਣੀ ਕਾਰ ਚੋਂ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਲੋਕ ਪਹਿਲੀ ਨਜ਼ਰ ਵਿੱਚ ਉਨ੍ਹਾਂ ਨੂੰ ਪਛਾਣ ਹੀ ਨਹੀਂ ਸਕੇ। ਦੋਵਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਦਸਤਾਰਾਂ ਸਜਾਈਆਂ ਹੋਈਆਂ ਸਨ। ਆਪਣੇ ਸੁਰੱਖਿਆ ਮੁਲਾਜ਼ਮਾਂ ਦੇ ਘੇਰ ਵਿੱਚ ਦੋਵੇਂ ਮੰਦਿਰ ਦੇ ਅੰਦਰ ਦਾਖ਼ਲ ਹੋਏ।ਆਉਣ ਵਾਲੀ ਹੈ ਫਿਲਮ ਕੈਰੀ ਆਨ ਜੱਟਾ-3
ਦੱਸ ਦੇਈਏ ਕਿ ਇਨ੍ਹਾਂ ਦੋਵਾਂ ਕਲਾਕਾਰਾਂ ਦੀ ਫਿਲਮ ਕੈਰੀ ਆਨ ਜੱਟਾ-3 ਆਉਂਦੀ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਨੂੰ ਲੈ ਕੇ ਫਿਲਮ ਦੇ ਸਾਰੇ ਕਲਾਕਾਰ ਇਨ੍ਹੀ ਦਿਨੀਂ ਫਿਲਮ ਦੀ ਪ੍ਰਮੋਸ਼ਨ ਵਿੱਚ ਜੁਟੇ ਹੋਏ ਹਨ।ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਕੈਰੀ ਆਨ ਜੱਟਾ-3 ਆਉਣ ਵਾਲੀ ਹੈ। ਉਹ ਦੋਵੇਂ ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਇੱਥੇ ਪਹੁੰਚੇ ਹਨ। ਨਾਲ ਹੀ ਉਨ੍ਹਾਂ ਨੇ ਸਰਬਤ ਦੇ ਭਲੇ ਦੀ ਵੀ ਰੱਬ ਅੱਗੇ ਦੁਆ ਕੀਤੀ ਹੈ।ਫਿਲਮ ਚ ਇਹ ਹਨ ਬਾਕੀ ਕਲਾਕਾਰ
ਫਿਲਮ ਕੈਰੀ ਆਨ ਜੱਟਾ-3 ਵਿੱਚ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਤੋਂ ਇਲਾਵਾ ਜਸਵਿੰਦਰ ਭੱਲਾ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰੁਪਿੰਦਰ ਰੂਪੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ, ਜਦਿਕ ਡਾਇਰੈਕਸ਼ਨ ਸਮੀਪ ਕੰਗ ਦਾ ਹੈ।ਪਹਿਲੀਆਂ ਦੋਵੇਂ ਫਿਲਮਾਂ ਰਹੀਆਂ ਸਨ ਹਿੱਟ
ਇਸ ਤੋਂ ਪਹਿਲਾਂ ਇਸ ਫਿਲਮ ਦੇ ਪਹਿਲੇ ਦੋ ਸੀਕਵੇਂਸ ਹਿੱਟ ਰਹੇ ਸਨ। ਇਨ੍ਹਾਂ ਫਿਲਮਾਂ ਚ ਤਕਰੀਬਨ ਇਹੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਸਨ। ਇਨ੍ਹਾਂ ਨੂੰ ਉਮੀਦ ਹੈ ਕਿ ਪਹਿਲਾਂ ਦੋਵੇਂ ਫਿਲਮਾਂ ਵਾਂਗ ਦਰਸ਼ਕ ਕੈਰੀ ਆਨ ਜੱਟਾ-3 ਨੂੰ ਭਰਪੂਰ ਪਿਆਰ ਦੇਣਗੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
