Amritpal Singh: ਕਿੱਥੇ ਸਰੰਡਰ ਕਰੇਗਾ ਅੰਮ੍ਰਿਤਪਾਲ ਸਿੰਘ ? ਹਰ ਘੜੀ ਬਦਲ ਰਿਹਾ ਲੋਕੇਸ਼ਨ
ਦੋ ਹਫ਼ਤਿਆਂ ਤੋਂ ਅੰਮ੍ਰਿਤਪਾਲ ਸਿੰਘ ਪੁਲਿਸ ਨਾਲ ਲੁਕਣਮੀਟੀ ਖੇਡ ਰਿਹਾ ਸੀ। ਅੱਜ ਉਸ ਨੂੰ ਹੁਸ਼ਿਆਰਪੁਰ ਦੇ ਪਿੰਡ ਵਿੱਚ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ। ਉਹ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰਕੇ ਹੀਰੋ ਬਣਨਾ ਚਾਹੁੰਦਾ ਹੈ। ਪਰ ਪੁਲਿਸ ਅਜਿਹਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਵੇਗੀ।
ਅੰਮ੍ਰਿਤਪਾਲ ਕੋਲ ਹੁਣ ਕੋਈ ਵਿਕਲਪ ਨਹੀਂ ਬਚਿਆ ਹੈ। ਪੰਜਾਬ ਪੁਲਿਸ (Punjab Police) ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਬੀਬੀ ਵਿੱਚ ADGP ਗੁਰਵਿੰਦਰ ਸਿੰਘ ਢਿੱਲੋਂ (Gurwinder Singh Dhillon) ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ ਦੀ ਟੀਮ ਥਾਂ-ਥਾਂ ਤਾਇਨਾਤ ਹੈ। ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿੱਚ ਅੰਮ੍ਰਿਤਪਾਲ ਵੱਲੋਂ ਆਤਮ ਸਮਰਪਣ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਉਹ ਹਰਮੰਦਿਰ ਸਾਹਿਬ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੱਲ੍ਹ ਸ੍ਰੀ ਦਮਦਮਾ ਸਾਹਿਬ ਕੈਂਪਸ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੌਜੂਦ ਹਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਦੇ ਆਲੇ-ਦੁਆਲੇ ਸਾਦੀ ਵਰਦੀ ਵਿੱਚ 500 ਦੇ ਕਰੀਬ ਪੁਲfਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਜ਼ਾਰਾਂ ਅਤੇ ਹੋਟਲਾਂ ਵਿੱਚ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਅੰਮ੍ਰਿਤਪਾਲ ਨੂੰ ਕਿਸੇ ਵੀ ਕੀਮਤ ‘ਤੇ ਪੋਸਟਰ ਬੁਆਏ ਬਣਨ ਤੋਂ ਰੋਕਣਾ ਮਿਸ਼ਨ ਹੈ। ਉਹ ਹੁਣ ਘਿਰਿਆ ਹੋਇਆ ਹੈ ਇਸ ਲਈ ਉਹ ਭੱਜ ਨਹੀਂ ਸਕਦਾ। ਮੀਡੀਆ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪਿੰਡ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਚੁੱਕਾ ਹੈ। ਹਰ ਪਾਸੇ ਪੁਲਿਸ ਨਜ਼ਰ ਆ ਰਹੀ ਹੈ। ਲੋਕ ਵੀ ਡਰ ਕਾਰਨ ਡਰੇ ਹੋਏ ਹਨ।
ਅਮ੍ਰਿਤਪਾਲ ਕੋਲ ਭੱਜਣ ਦਾ ਕੋਈ ਵਿਕਲਪ ਨਹੀਂ
ਪੁਲਿਸ ਨੇ ਪਿੰਡ ਨੂੰ ਘੇਰ ਲਿਆ ਹੈ। ਸਰਹੱਦਾਂ ਦੇ ਬਾਹਰ ਵੀ ਫੋਰਸ ਤਾਇਨਾਤ ਹੈ। ਹੁਣ ਉਸ ਕੋਲ ਭੱਜਣ ਦਾ ਕੋਈ ਵਿਕਲਪ ਨਹੀਂ ਬਚਿਆ ਹੈ। ਪਹਿਲਾਂ ਲੱਗੇ ਸੀਸੀਟੀਵੀ ਵਿੱਚ ਉਹ ਦਿੱਲੀ ਵਿੱਚ ਨਜ਼ਰ ਆ ਰਿਹਾ ਸੀ। ਉਹ ਡੀਯੂ ਦੇ ਇੱਕ ਵਿਦਿਆਰਥਣ ਦੇ ਕਮਰੇ ਵਿੱਚ ਠਹਿਰਿਆ। ਉਥੇ ਉਸ ਨੇ ਰਾਤ ਕੱਟੀ। ਇਸ ਕੁੜੀ ਨਾਲ ਉਸ ਦੀ ਮੁਲਾਕਾਤ ਕਿਸਾਨ ਅੰਦੋਲਨ ਦੌਰਾਨ ਹੋਈ ਸੀ।
ਪੰਜਾਬ ਪੁਲਿਸ ਲਗਾਤਾਰ ਉਸ ਨੂੰ ਟਰੇਸ ਕਰ ਰਹੀ ਸੀ ਪਰ ਇਸ ਚਾਲਾਕ ਮੁਲਜਮ ਨੇ ਆਪਣਾ ਰੂਪ ਹੀ ਬਦਲ ਲਿਆ ਸੀ। ਅੰਮ੍ਰਿਤਪਾਲ ਮੰਗਲਵਾਰ ਰਾਤ ਨਿਊਜ਼ ਚੈਨਲ ਨੂੰ ਇੰਟਰਵਿਊ ਦੇਣਾ ਚਾਹੁੰਦਾ ਸੀ। ਇਸ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਅੱਗੇ ਆਤਮ ਸਮਰਪਣ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਨਾਇਕ ਬਣ ਸਕੇ। ਪਰ ਅਜਿਹਾ ਨਹੀਂ ਹੋਇਆ। ਪੁਲਿਸ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ