ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Tu Jhoothi Main Makkaar: ਰਣਬੀਰ ਅਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਫਿਲਮ ਸੁਪਰਹਿੱਟ

Tu Jhoothi Main Makkaar Review: ਰਣਬੀਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਤੂ ਝੂਠੀ ਮੈਂ ਮੱਕਾਰ' ਸੁਪਰਹਿੱਟ ਹੋ ਗਈ ਹੈ। ਇਹ ਫਿਲਮ ਰਿਲੀਜ਼ ਤੋਂ ਬਾਅਦ ਤੇਜ਼ੀ ਨਾਲ 100 ਕਰੋੜ ਦੀ ਕਮਾਈ ਕਰਨ ਵੱਲ ਵਧ ਰਹੀ ਹੈ। ਫਿਲਮ ਦੀ ਕਹਾਣੀ, ਰਣਬੀਰ ਅਤੇ ਸ਼ਰਧਾ ਦੀ ਅਦਾਕਾਰੀ ਅਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

Tu Jhoothi Main Makkaar: ਰਣਬੀਰ ਅਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਫਿਲਮ ਸੁਪਰਹਿੱਟ
ਰਣਬੀਰ ਅਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਫਿਲਮ ਸੁਪਰਹਿੱਟ।
Follow Us
tv9-punjabi
| Published: 14 Mar 2023 16:22 PM IST
Bollywood: ਰਣਬੀਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ‘ਤੂ ਝੂਠੀ ਮੈਂ ਮੱਕਾਰ’ ਸੁਪਰਹਿੱਟ ਹੋ ਗਈ ਹੈ। ਇਹ ਫਿਲਮ ਰਿਲੀਜ਼ ਤੋਂ ਬਾਅਦ ਤੇਜ਼ੀ ਨਾਲ 100 ਕਰੋੜ ਦੀ ਕਮਾਈ ਕਰਨ ਵੱਲ ਵਧ ਰਹੀ ਹੈ। ਫਿਲਮ ਦੀ ਕਹਾਣੀ, ਰਣਬੀਰ ਅਤੇ ਸ਼ਰਧਾ ਦੀ ਅਦਾਕਾਰੀ (Ranbir and Shraddha Kapoor) ਅਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਫਿਲਮ ਲਗਾਤਾਰ ਚੰਗਾ ਕਾਰੋਬਾਰ ਕਰ ਰਹੀ ਹੈ। ਬਾਲੀਵੁੱਡ ਦੇ ਨਾਲ-ਨਾਲ ਰਣਬੀਰ ਅਤੇ ਸ਼ਰਧਾ ਕਪੂਰ ਵੀ ਫਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਹਨ।

‘ਤੂ ਝੂਠੀ ਮੈਂ ਮੱਕਾਰ’ ਫਿਲਮ ਸਮੀਖਿਅਕਾਂ ਨੂੰ ਵੀ ਪਸੰਦ ਆਈ ਫਿਲਮ

ਫਿਲਮ ਮੀਖਿਅਕ ਵੀ ਪਿਛਲੇ ਕਈ ਮਹੀਨਿਆਂ ਤੋਂ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ। ਰਣਬੀਰ ਕਪੂਰ ਪਿਛਲੇ ਕਈ ਦਿਨਾਂ ਤੋਂ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਸਨ। ਉਨ੍ਹਾਂ ਨੇ ਦੇਸ਼ ਦੇ ਕਈ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਇਸ ਫਿਲਮ ਦਾ ਪ੍ਰਚਾਰ ਕੀਤਾ। ਜਿਵੇਂ ਕਿ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ ਨੇ ਦੱਸਿਆ ਕਿ ਇਹ ਫਿਲਮ ਬਾਕੀ ਫਿਲਮਾਂ ਤੋਂ ਵੱਖਰੀ ਹੈ ਅਤੇ ਹਰ ਕਿਸੇ ਨੂੰ ਪਸੰਦ ਆਵੇਗੀ। ਬਿਲਕੁਲ ਅਜਿਹਾ ਹੀ ਹੋਇਆ। ਜਿੱਥੇ ਫਿਲਮ ਪਹਿਲੇ ਦਿਨ ਸਿਨੇਮਾ ਹਾਲ ‘ਚ ਕਾਫੀ ਭੀੜ ਇਕੱਠੀ ਕਰਨ ‘ਚ ਕਾਮਯਾਬ ਰਹੀ, ਉਥੇ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਲਮ ਆਲੋਚਕਾਂ ਨੇ ਫਿਲਮ ਦੀ ਕਹਾਣੀ ਦੇ ਨਾਲ-ਨਾਲ ਰਣਬੀਰ ਅਤੇ ਸ਼ਰਧਾ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ।

ਫਿਲਮ ਦੀ ਕਹਾਣੀ ਇਸ ਤਰ੍ਹਾਂ ਹੈ

ਤੂ ਝੂਠੀ ਮੈਂ ਮੱਕਾਰ ਲਵ ਰੰਜਨ ਦੁਆਰਾ ਨਿਰਦੇਸ਼ਿਤ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ਤੋਂ ਪਹਿਲਾਂ ਲਵ ਰੰਜਨ ਨੇ ਪਿਆਰ ਕਾ ਪੰਚਨਾਮਾ ਅਤੇ ਸੋਨੂੰ ਕੇ ਟੀਟੂ ਕੀ ਸਵੀਟੀ ਵਰਗੀਆਂ ਸ਼ਾਨਦਾਰ ਰੋਮਾਂਟਿਕ ਕਾਮੇਡੀ ਫਿਲਮਾਂ ਦਿੱਤੀਆਂ ਹਨ। ਯੇ ਜਵਾਨੀ ਹੈ ਦੀਵਾਨੀ ਦੇ 9 ਸਾਲ ਬਾਅਦ ਰਣਬੀਰ ਕਪੂਰ ਵੀ ਰੋਮਾਂਟਿਕ ਕਾਮੇਡੀ ਫਿਲਮ ਦਾ ਹਿੱਸਾ ਬਣੇ ਹਨ। ਫਿਲਮ ‘ਤੂ ਝੂਠੀ ਮੈਂ ਮੱਕਾਰ’ ਦੋ ਆਧੁਨਿਕ ਪ੍ਰੇਮੀਆਂ ਰੋਹਨ ਅਰੋੜਾ ਉਰਫ਼ ਮਿਕੀ (ਰਣਬੀਰ ਕਪੂਰ) ਅਤੇ ਨਿਸ਼ਾ ਮਲਹੋਤਰਾ ਉਰਫ਼ ਟਿੰਨੀ (ਸ਼ਰਧਾ ਕਪੂਰ) ਦੀ ਕਹਾਣੀ ਬਿਆਨ ਕਰਦੀ ਹੈ। ਉਹ ਮਿਲਦੇ ਹਨ ਅਤੇ ਪਿਆਰ ਵਿੱਚ ਪੈ ਜਾਂਦੇ ਹਨ। ਦੋਵੇਂ ਖੁਸ਼ਹਾਲ ਰਿਸ਼ਤੇ ਵਿੱਚ ਰਹਿੰਦੇ ਹਨ ਅਤੇ ਇਕੱਠੇ ਮਰਨ ਦੀ ਕਸਮ ਖਾਂਦੇ ਹਨ। ਕੁਝ ਹੀ ਮਹੀਨਿਆਂ ‘ਚ ਦੋਵੇਂ ਉਸ ਪੱਧਰ ‘ਤੇ ਪਹੁੰਚ ਜਾਂਦੇ ਹਨ ਜਿੱਥੇ ਦੋਵੇਂ ਇਕ-ਦੂਜੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਦੌਰਾਨ ਇਹ ਦੋਵੇਂ ਕਲਾਕਾਰ ਆਪਣੀਆਂ ਹਰਕਤਾਂ ਨਾਲ ਦਰਸ਼ਕਾਂ ਨੂੰ ਖੂਬ ਹਸਾਉਂਦੇ ਹਨ।

ਫਿਲਮ ਵਿੱਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਅਦਾਕਾਰੀ

ਫਿਲਮ ਆਲੋਚਕਾਂ ਨੇ ਇਸ ਫਿਲਮ ਦੀ ਕਾਸਟ ਬਾਰੇ ਦੱਸਿਆ ਕਿ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੋਵੇਂ ਹੁਣ ਬਹੁਤ ਤਜਰਬੇਕਾਰ ਅਤੇ ਪਰਿਪੱਕ ਕਲਾਕਾਰ ਬਣ ਗਏ ਹਨ। ਇਸ ਫਿਲਮ ‘ਚ ਜਿੱਥੇ ਰਣਬੀਰ ਕਪੂਰ ਕਾਫੀ ਊਰਜਾਵਾਨ ਨਜ਼ਰ ਆ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਕਾਮਿਕ ਟਾਈਮਿੰਗ ਵੀ ਵਧੀਆ ਹੈ। ਸ਼ਰਧਾ ਆਪਣੇ ਕਿਰਦਾਰ ‘ਚ ਬਹੁਤ ਹੀ ਕਿਊਟ ਅਤੇ ਮਜ਼ਾਕੀਆ ਹੈ। ਸੀਨੀਅਰ ਅਦਾਕਾਰਾਂ ਡਿੰਪਲ ਕਪਾਡੀਆ, ਬੋਨੀ ਕਪੂਰ ਵੀ ਆਪਣੇ ਕਿਰਦਾਰ ਵਿੱਚ ਵਧੀਆ ਹਨ। ਇਸ ਫਿਲਮ ਦੀ ਕਾਸਟਿੰਗ ਦਮਦਾਰ ਹੈ, ਕਹਾਣੀ ਵਿਲੱਖਣ ਹੈ ਅਤੇ ਬਹੁਤ ਹਸਾਉਣ ਵਾਲੀ ਹੈ। ਇਹ ਇੱਕ ਸੰਪੂਰਨ ਪਰਿਵਾਰਕ ਫਿਲਮ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...