Parineeti Chopra ਦੀ ਮੰਗਣੀ ਤੋਂ ਖੁਸ਼ ਮਾਂ ਰੀਨਾ ਚੋਪੜਾ, ਇਸ ਗੱਲ ਲਈ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
Parineeti Chopra Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਇਸ ਮੌਕੇ ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਹੁਣ ਪਰਿਣੀਤੀ ਦੀ ਮਾਂ ਰੀਨਾ ਚੋਪੜਾ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।
Parineeti Chopra Mom Emotional Note: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Pariniti Chopra)ਨੇ ਹਾਲ ਹੀ ਵਿੱਚ ‘ਆਪ’ ਨੇਤਾ ਰਾਘਵ ਚੱਢਾ (Raghav Chadha) ਨਾਲ ਮੰਗਣੀ ਕੀਤੀ ਹੈ। ਮੰਗਣੀ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ‘ਤੇ ਕਾਫੀ ਕਮੈਂਟ ਕੀਤੇ ਅਤੇ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪਰਿਣੀਤੀ ਚੋਪੜਾ ਦੀ ਮਾਂ ਰੀਨਾ ਮਲਹੋਤਰਾ ਚੋਪੜਾ ਦੀ ਵੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਨੋਟ ਲਿਖਿਆ ਹੈ।
ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ- ਆਪਣੀ ਜ਼ਿੰਦਗੀ ਦੇ ਸਫਰ ਦੌਰਾਨ ਤੁਹਾਨੂੰ ਇਸ ਦੁਨੀਆ ‘ਚ ਕਈ ਅਜਿਹੇ ਲੋਕ ਮਿਲਣਗੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵਿਸ਼ਵਾਸ ਕਰੋਗੇ ਕਿ ਉੱਪਰ ਕੋਈ ਭਗਵਾਨ ਬੈਠਾ ਹੈ। ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦਾ ਇਹ ਖਾਸ ਮੌਕਾ ਉਨ੍ਹਾਂ ‘ਚੋਂ ਇਕ ਹੈ। ਮੈਂ ਪਰਮੇਸ਼ੁਰ ਦੀ ਸ਼ੁਕਰਗੁਜ਼ਾਰ ਹਾਂ, ਮੈਂ ਉਨ੍ਹਾਂ ਲੋਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜੋ ਇਸ ਮੌਕੇ ਸਾਡੇ ਨਾਲ ਮੌਜੂਦ ਸਨ ਅਤੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ।
ਮੰਗਣੀ ਤੋਂ ਬਾਅਦ ਤੋਂ ਹੀ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਪਰਿਣੀਤੀ ਰਾਘਵ ਨੂੰ ਜੱਫੀ ਪਾ ਰਹੀ ਹੈ ਅਤੇ ਉਸ ਨਾਲ ਇੱਕ ਰੋਮਾਂਟਿਕ ਗੀਤ ‘ਤੇ ਡਾਂਸ ਕਰ ਰਹੀ ਹੈ। ਰਾਘਵ ਵੀ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਸਾਰੇ ਮਹਿਮਾਨਾਂ ਦੇ ਸਾਹਮਣੇ ਪਰਿਣੀਤੀ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕਈ ਤਸਵੀਰਾਂ ‘ਚ ਇਸ ਜੋੜੀ ਦੀ ਕਰੀਬੀ ਸਾਂਝ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।View this post on Instagram


