IPL ਮੈਚ 'ਚ ਲੱਗੇ 'ਪਰਿਣੀਤੀ ਭਾਬੀ ਜ਼ਿੰਦਾਬਾਦ' ਦੇ ਨਾਅਰੇ, ਰਾਘਵ ਚੱਢਾ ਨਾਲ ਮੈਚ ਦੇਖਣ ਪਹੁੰਚੀ ਪਰਿਣੀਤੀ ਚੋਪੜਾ Punjabi news - TV9 Punjabi

Parineeti Raghav: IPL ਮੈਚ ‘ਚ ਲੱਗੇ ‘ਪਰਿਣੀਤੀ ਭਾਬੀ ਜ਼ਿੰਦਾਬਾਦ’ ਦੇ ਨਾਅਰੇ, ਰਾਘਵ ਚੱਢਾ ਨਾਲ ਮੈਚ ਦੇਖਣ ਪਹੁੰਚੀ ਪਰਿਣੀਤੀ ਚੋਪੜਾ

Updated On: 

04 May 2023 12:07 PM

Parineeti Raghav: ਬੀਤੇ ਦਿਨੀਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਇਕੱਠੇ ਦੇਖ ਕੇ ਮੋਹਾਲੀ ਦੇ ਸਟੇਡੀਅਮ 'ਚ 'ਭਾਬੀ ਜੀ ਜ਼ਿੰਦਾਬਾਦ' ਦੇ ਨਾਅਰੇ ਲੱਗੇ ਸਨ। ਪਰਿਣੀਤੀ ਰਾਘਵ ਅਤੇ ਆਪਣੀ ਮਾਂ ਨਾਲ ਆਈਪੀਐਲ ਮੈਚ ਦੇਖਣ ਪਹੁੰਚੀ ਸੀ। ਖਬਰ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ।

Follow Us On

Parineeti Chopra Raghav Chadha: ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਦਾ ਇੱਖ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਰਿਣੀਤੀ ਅਤੇ ਰਾਘਵ ਕੱਲ੍ਹ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਵਿਚਾਲੇ ਆਈਪੀਐਲ ਮੈਚ ਦੇਖਣ ਪਹੁੰਚੇ ਸਨ। ਦੋਵਾਂ ਨੂੰ ਇਕੱਠੇ ਦੇਖ ਕੇ ਮੋਹਾਲੀ ਸਟੇਡੀਅਮ ‘ਚ ਪਰਿਣੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲੱਗੇ। ਵੀਡੀਓ ‘ਚ ਪਰਿਣੀਤੀ ਪ੍ਰਸ਼ੰਸਕਾਂ ਨੂੰ ਆਪਣਾ ਹੱਥ ਦਿਖਾਉਂਦੀ ਨਜ਼ਰ ਆ ਰਹੀ ਹੈ।

ਪ੍ਰਸ਼ੰਸਕਾਂ ਦੇ ਨਾਅਰੇ ਸੁਣ ਕੇ ਪਰਿਣੀਤੀ ਨੇ ਸਿਰ ਫੜ ਲਿਆ। ਪਰਿਣੀਤੀ ਅਤੇ ਰਾਘਵ ਦੀਆਂ ਵੀਡੀਓਜ਼ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪਰਿਣੀਤੀ ਦੇ ਨਾਲ ਰਾਘਵ ਚੱਢਾ ਦੀ ਮਾਂ ਵੀ ਮੈਚ ਦੇਖਣ ਪਹੁੰਚੀ ਸੀ। ਖਬਰ ਹੈ ਕਿ ਪਰਿਣੀਤੀ ਅਤੇ ਰਾਘਵ ਜਲਦ ਹੀ ਵਿਆਹ ਕਰਨ ਜਾ ਰਹੇ ਹਨ।

ਕਦੋਂ ਹੋਵੇਗਾ ਰਾਘਵ-ਪਰਿਣੀਤੀ ਦਾ ਵਿਆਹ

ਪ੍ਰਾਪਤ ਜਾਣਕਾਰੀ ਮੁਤਾਬਕ ਰਾਘਵ ਚੱਢਾ (Raghav Chadha) ਅਤੇ ਪਰਿਣੀਤੀ ਦਾ ਰੋਕਾ ਬਹੁਤ ਹੀ ਨਿਜੀ ਢੰਗ ਨਾਲ ਕੀਤਾ ਗਿਆ ਸੀ। ਜਿੱਥੇ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ। ਹੁਣ ਇਹ ਜੋੜਾ ਅਕਤੂਬਰ ਤੱਕ ਵਿਆਹ ਕਰ ਲਵੇਗਾ। ਪਰਿਣੀਤੀ ਅਤੇ ਰਾਘਵ ਨੂੰ ਕੋਈ ਜਲਦੀ ਨਹੀਂ ਹੈ। ਦੋਵੇਂ ਆਪਣੇ-ਆਪਣੇ ਕੰਮ ਚ ਰੁੱਝੇ ਹੋਏ ਹਨ। ਉਹ ਵਿਆਹ ਤੋਂ ਪਹਿਲਾਂ ਆਪਣੇ ਸਾਰੇ ਕੰਮ ਪੂਰੇ ਕਰਨ ਵਿੱਚ ਰੁੱਝੀ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਪ੍ਰਿਯੰਕਾ ਚੋਪੜਾ ਜੀਓ ਮਾਮੀ ਫਿਲਮ ਫੈਸਟੀਵਲ (Jio Mami Film Festival) ਲਈ ਭਾਰਤ ਆਵੇਗੀ, ਉਸ ਦੌਰਾਨ ਪਰਿਣੀਤੀ ਦਾ ਵਿਆਹ ਵੀ ਹੋਵੇਗਾ।

ਵਿਆਹ ਦੀਆਂ ਤਿਆਰੀਆਂ ਕਰ ਰਹੀ ਅਦਾਕਾਰਾ

ਦੱਸ ਦੇਈਏ ਕਿ ਪਰਿਣੀਤੀ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ਚ ਰੁੱਝੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ (Social Media) ਤੇ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਚ ਪਰਿਣੀਤੀ ਵਿਆਹ ਦੇ ਸਵਾਲ ਤੇ ਬਲਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਉਨ੍ਹਾਂ ਨੂੰ ਮਨੀਸ਼ ਮਲਹੋਤਰਾ ਦੇ ਘਰ ਕੈਪਚਰ ਕੀਤਾ ਗਿਆ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ। ਸੋਸ਼ਲ ਮੀਡੀਆ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਪਰਿਣੀਤੀ ਵੀ ਮਨੀਸ਼ ਮਲਹੋਤਰਾ ਦਾ ਲਹਿੰਗਾ ਪਹਿਨਣ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version