Diljit Dosanjh Films: ਪਰਿਣੀਤੀ ਚੋਪੜਾ ਦੀ ‘ਚਮਕੀਲਾ’ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਦੂਜੀ ਫਿਲਮ ‘ਤੇ ਵੀ ਕੋਰਟ ਨੇ ਲਗਾਈ ਰੋਕ
Diljit Dosanjh Jodi Teri Meri: ਫਿਲਮ ਚਮਕੀਲਾ 'ਤੇ ਰੋਕ ਲੱਗਾਉਣ ਤੋਂ ਲਗਭਗ ਇਕ ਹਫਤੇ ਬਾਅਦ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਇਕ ਹੋਰ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੀ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣੀ ਸੀ।
ਪੁਰਾਣੀ ਤਸਵੀਰ
Diljit Dosanjh And Parineeti Chopra: ਪੰਜਾਬੀ ਸਿਨੇਮਾ ਦੇ ਨਾਲ-ਨਾਲ ਦਿਲਜੀਤ ਦੋਸਾਂਝ (Daljit Dosanjh) ਦਾ ਨਾਂ ਹਿੰਦੀ ਦਰਸ਼ਕਾਂ ਵਿੱਚ ਵੀ ਕਾਫੀ ਮਸ਼ਹੂਰ ਹੈ। ਗਾਇਕੀ ਦੇ ਨਾਲ-ਨਾਲ ਦਿਲਜੀਤ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਹਾਲਾਂਕਿ ਇਨ੍ਹੀਂ ਦਿਨੀਂ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ।
ਪਿਛਲੇ ਹਫਤੇ, ਲੁਧਿਆਣਾ ਦੀ ਇੱਕ ਅਦਾਲਤ ਨੇ ਦਿਲਜੀਤ ਦੀ ਆਉਣ ਵਾਲੀ ਫਿਲਮ ਚਮਕੀਲਾ ਦੀ ਰਿਲੀਜ਼ ਅਤੇ ਸਟ੍ਰੀਮਿੰਗ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਫ਼ਿਲਮ ਪੰਜਾਬੀ ਗਾਇਕ ਅਮਰਜੀਤ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਜੀਵਨੀ ਹੈ। ਇਸ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਹਨ। ਉੱਥੇ ਹੀ ਇਸ ਫਿਲਮ ‘ਚ ਦਿਲਜੀਤ ਦੇ ਓਪੋਜਿਟ ਪਰਿਣੀਤੀ ਚੋਪੜਾ ਹੈ। ਇਸ ਫਿਲਮ ਤੋਂ ਬਾਅਦ ਦਿਲਜੀਤ ਦੀ ਇਕ ਹੋਰ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
ਅਮਰਜੀਤ ਸਿੰਘ ਦੀ ਦੂਜੀ ਬਾਇਓਪਿਕ ‘ਤੇ ਵੀ ਲੱਗੀ ਹੈ ਰੋਕ
ਹੁਣ ਦਿਲਜੀਤ ਦੋਸਾਂਝ ਦੀ ਜਿਸ ਫਿਲਮ ਤੇ ਰੋਕ ਲੱਗੀ ਹੈ, ਉਸਦਾ ਟਾਈਟਲ ਹੈ ਜੋੜੀ ਤੇਰੀ ਮੇਰੀ , ਜੋ ਕਿ ਪੰਜਾਬੀ ਫਿਲਮ ਹੈ। ਅਤੇ ਇਹ ਵੀ ਗਾਇਕ ਅਮਰਜੀਤ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਜਿੱਥੇ ਹਿੰਦੀ ਭਾਸ਼ਾ ਵਿੱਚ ਉਨ੍ਹਾਂ ਦੀ ਬਾਇਓਪਿਕ ਇਮਤਿਆਜ਼ ਅਲੀ ਬਣਾ ਰਹੇ ਹਨ, ਉਹ ਪੰਜਾਬੀ ਵਿੱਚ ਇਸਨੀੰ ਅੰਬਰਦੀਪ ਸਿੰਘ ਦੁਆਰਾ ਬਣਾਇਆ ਜਾ ਰਿਹਾ ਹੈ। ਦੋਵੇਂ ਹੀ ਫਿਲਮਾਂ ਵਿੱਚ ਦਿਲਜੀਤ ਮੁੱਖ ਭੂਮਿਕਾ ਵਿੱਚ ਹਨ। ਚਮਕੀਲਾ ਤੋਂ ਬਾਅਦ ਲੁਧਿਆਣਾ ਦੀ ਹੀ ਇੱਕ ਸਥਾਨਕ ਅਦਾਲਤ ਨੇ ਵੀ ਜੋੜੀ ਤੇਰੀ ਮੇਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਦੱਸ ਦੇਈਏ ਕਿ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਸੀ।View this post on Instagram
ਕਿਉਂ ਲਗਾਈ ਗਈ ਫਿਲਮ ‘ਤੇ ਪਾਬੰਦੀ ?
ਦਿਲਜੀਤ ਦੋਸਾਂਝ ਦੀ ਫਿਲਮ ‘ਤੇ ਪਾਬੰਦੀ ਦਾ ਕਾਰਨ ਕਾਪੀਰਾਈਟ ਨਾਲ ਜੁੜਿਆ ਮਾਮਲਾ ਹੈ। ਦਰਅਸਲ, ਅਦਾਲਤ ਨੇ ਇਹ ਫੈਸਲਾ ਪਟਿਆਲਾ ਦੇ ਈਸ਼ਦੀਪ ਰੰਧਾਵਾ ਨਾਮਕ ਵਿਅਕਤੀ ਦੀ ਪਟੀਸ਼ਨ ਤੋਂ ਬਾਅਦ ਲਿਆ ਹੈ। ਈਸ਼ਦੀਪ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਅਮਰਜੀਤ ਸਿੰਘ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਰੰਧਾਵਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ।ਈਸ਼ਦੀਪ ਸਿੰਘਾ ਦਾ ਕਹਿਣਾ ਹੈ ਕਿ ਗੁਰਮੇਲ ਕੌਰ ਅਤੇ ਉਸ ਦੇ ਪਿਤਾ ਵਿਚਕਾਰ 12 ਅਕਤੂਬਰ 2012 ਨੂੰ ਇਕ ਸਮਝੌਤਾ ਵੀ ਹੋਇਆ ਸੀ, ਨਾਲ ਹੀ ਉਨ੍ਹਾਂ ਦੇ ਪਿਤਾ ਨੇ 5 ਲੱਖ ਰੁਪਏ ਵੀ ਦਿੱਤੇ ਸਨ। ਹਾਲਾਂਕਿ ਈਸ਼ਦੀਪ ਦੇ ਪਿਤਾ ਦਾ ਪਿਛਲੇ ਸਾਲ ਨਵੰਬਰ ‘ਚ ਦਿਹਾਂਤ ਹੋ ਗਿਆ ਸੀ। ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਾਇਓਪਿਕ ਬਣਾਉਣ ਦਾ ਅਧਿਕਾਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ।
रणबीर कपूर ने की अपनी फिल्म तूृ झूठी मैं मक्कार पर बात
0 seconds of 4 minutes, 43 secondsVolume 90%
Press shift question mark to access a list of keyboard shortcuts
Keyboard Shortcuts
Shortcuts Open/Close/ or ?
Play/PauseSPACE
Increase Volume↑
Decrease Volume↓
Seek Forward→
Seek Backward←
Captions On/Offc
Fullscreen/Exit Fullscreenf
Mute/Unmutem
Decrease Caption Size-
Increase Caption Size+ or =
Seek %0-9


