ਮੋਹਾਲੀ ‘ਚ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ, ਅੰਮ੍ਰਿਤਸਰ ਤੋਂ ਕਾਰ ਖੋਹਕੇ ਆ ਰਹੇ ਸਨ ਬਦਮਾਸ਼

Updated On: 

26 Nov 2023 16:52 PM

ਪੰਜਾਬ ਸਰਕਾਰ ਅਤੇ ਪੁਲਿਸ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਪੰਜਾਬ ਵਿੱਚ ਅਪਰਾਧ ਘੱਟ ਨਹੀਂ ਹੋ ਰਿਹਾ ਹੈ। ਹਾਲਾਤ ਇਹ ਹਨ ਕਿਤੇ ਪੁਲਿਸ ਵਾਲਿਆਂ ਦਾ ਕਤਲ ਹੋ ਰਿਹਾ ਹੈ ਤੇ ਕਿਤੇ ਬਦਮਾਸ਼ਾਂ ਕਾਰਾ ਖੋਹ ਰਹੇ ਹਨ। ਤਾਜਾ ਮਾਮਲਾ ਮੋਹਾਲੀ ਤੋਂ ਆਇਆ ਹੈ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀ ਚੱਲ ਗਈ। ਦਰਅਸਲ ਇਹ ਬਦਮਾਸ਼ ਅੰਮ੍ਰਿਤਸਰ ਤੋਂ ਆਡੀ ਕਾਰ ਖੋਹਕੇ ਫਰਾਰ ਹੋ ਰਹੇ ਸਨ ਪਰ ਮੋਹਾਲੀ ਵਿਖੇ ਪੁਲਿਸ ਨੇ ਇਨ੍ਹਾਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਗੋਲੀ ਚੱਲ ਗਈ ਫਿਲਹਾਲ ਬਦਮਾਸ਼ ਆਡੀ ਕਾਰ ਛੱਡਕੇ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।

ਮੋਹਾਲੀ ਚ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ, ਅੰਮ੍ਰਿਤਸਰ ਤੋਂ ਕਾਰ ਖੋਹਕੇ ਆ ਰਹੇ ਸਨ ਬਦਮਾਸ਼
Follow Us On

ਪੰਜਾਬ ਨਿਊਜ। ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪਿੰਡ ਬੜਮਾਜਰਾ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਬਦਮਾਸ਼ ਅੰਮ੍ਰਿਤਸਰ (Amritsar) ਤੋਂ ਕਾਰ ਖੋਹ ਕੇ ਮੋਹਾਲੀ ਵੱਲ ਆ ਰਹੇ ਸਨ। ਜਦੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ। ਇਸ ਤੋਂ ਮੁਲਜ਼ਮ ਮੌਕੇ ਤੋਂ ਹੀ ਕਾਰ ਛੱਡਕੇ ਫਰਾਰ ਹੋ ਗਏ।

ਪੁਲਿਸ ਅਧਿਕਾਰੀਆਂ (Police officers) ਨੂੰ ਜਿਵੇਂ ਹੀ ਜਾਣਕਾਰੀ ਮਿਲੀ ਉਹ ਫੋਰਸ ਲੈਕੇ ਮੌਕੇ ਤੇ ਪਹੁੰਚ ਗਏ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ। ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਅਪਰਾਧੀ ਕਿਤੇ ਨੇੜਲੇ ਇਲਾਕੇ ਵਿੱਚ ਹੀ ਲੁਕੇ ਹੋਏ ਹਨ, ਜਿਨ੍ਹਾਂ ਨੂੰ ਪੁਲਿਸ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।

ਅੰਮ੍ਰਿਤਸਰ ‘ਚ ਡਾਕਟਰ ਤੋਂ ਖੋਹੀ ਸੀ ਕਾਰ

ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਜੀਠਾ ਰੋਡ (Majitha Road) ‘ਤੇ ਸ਼ਨੀਵਾਰ ਅੱਧੀ ਰਾਤ ਨੂੰ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਡਾਕਟਰ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਕੇਡੀ ਹਸਪਤਾਲ ਦਾ ਇੱਕ ਪਰਿਵਾਰਕ ਮਿੱਤਰ ਡਾਕਟਰ ਤਰਨ ਬੇਰੀ ਆਪਣੀ ਔਡੀ ਵਿੱਚ ਕੇਡੀ ਦੀ ਪਤਨੀ ਨੂੰ ਛੱਡਣ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡਰ ਦੇ ਮਾਰੇ ਡਾਕਟਰ ਨੇ ਕਾਰ ਰੋਕ ਲਈ, ਜਿਸ ਕਾਰਨ ਦੋਸ਼ੀ ਫਰਾਰ ਹੋ ਗਿਆ।

Exit mobile version