Kiara Advani: ‘ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ ਹੈ’
Kiara and Sidharth: ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਜੋੜੀਆਂ ਵਿੱਚੋਂ ਇੱਕ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਨੂੰ ਕੱਲ੍ਹ ਇੱਕ ਮਹੀਨਾ ਪੂਰਾ ਹੋ ਗਿਆ ਹੈ। ਕਿਆਰਾ ਅਡਵਾਨੀ ਨੇ ਦੱਸਿਆ ਕਿ ਇਹ ਇੱਕ ਮਹੀਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ਹੈ। ਕਿਆਰਾ ਨੇ ਕਿਹਾ ਕਿ ਹੁਣ ਉਹ ਇੰਨੀ ਪਰਿਪੱਕ ਹੋ ਗਈ ਹੈ ਕਿ ਸਾਰਾ ਘਰ ਉਹ ਖੁਦ ਸੰਭਾਲ ਰਹੀ ਹੈ। ਵਿਆਹ ਤੋਂ ਪਹਿਲਾਂ ਮੈਨੂੰ ਘਰ ਦੀ ਕੋਈ ਚਿੰਤਾ ਨਹੀਂ ਸੀ ਅਤੇ ਮਾਂ ਹੀ ਸਾਰਾ ਘਰ ਸੰਭਾਲਦੀ ਸੀ।
Kiara ਨੇ ਕਿਹਾ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ ਹੈ।
ਮਨੋਰੰਜ਼ਨ ਨਿਊਜ਼: ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਜੋੜੀਆਂ ਵਿੱਚੋਂ ਇੱਕ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ (Sidharth Malhotra & Kiara Advani) ਦੇ ਵਿਆਹ ਨੂੰ ਕੱਲ੍ਹ ਇੱਕ ਮਹੀਨਾ ਪੂਰਾ ਹੋ ਗਿਆ ਹੈ। ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਕਿਆਰਾ ਅਡਵਾਨੀ ਨੇ ਦੱਸਿਆ ਕਿ ਇਹ ਇੱਕ ਮਹੀਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ਹੈ। ਦੱਸਣਯੋਗ ਹੈ ਕਿ ਦੋਹਾਂ ਦਾ ਵਿਆਹ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ ਬਹੁਤ ਹੀ ਧੂਮ-ਧਾਮ ਨਾਲ ਹੋਇਆ ਸੀ। ਵਿਆਹ ‘ਚ ਬਾਲੀਵੁੱਡ ਅਤੇ ਸਾਊਥ ਸਿਨੇਮਾ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।


