ਜਵੰਦਾ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਕਹਿ ਗਿਆ ਅਲਵੀਦਾ
ਕਰਮਜੀਤ ਸਿੰਘ ਬੱਗਾ ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਏ ਸਨ। ਅੱਜ ਸ਼ਾਮ ਜਦੋਂ ਉਹ ਆਪਣੇ ਖਰੜ ਵਿਖੇ ਘਰ 'ਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਅਚਾਨਕ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਦੇ ਭਤੀਜੇ ਨੇ ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼ 6 'ਚ ਸਥਿਤ ਸਰਕਾਰੀ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਉੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਬੀਤੇ ਦਿਨ ਦੀ ਸਵੇਰ ਜਿੱਥੇ ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਮੰਦਭਾਗੀ ਖ਼ਬਰ ਨੇ ਸਭ ਨੂੰ ਦੁਖੀ ਕਰ ਦਿੱਤਾ, ਉੱਥੇ ਹੀ ਸ਼ਾਮ ਹੁੰਦੇ ਤੱਕ ਪੰਜਾਬ ਲੋਕ ਸੰਗੀਤ ਦਾ ਇੱਕ ਹੋਰ ਵੱਡਾ ਨਾਮ ਇਸ ਦੁਨੀਆ ਨੂੰ ਅਲਵੀਦਾ ਕਹਿ ਗਿਆ। ਮਸ਼ਹੂਰ ਅਲਗੋਜ਼ਾ ਵਾਦਕ ਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਕਰਮਜੀਤ ਸਿੰਘ ਬੱਗਾ (67) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ, ਕਰਮਜੀਤ ਸਿੰਘ ਬੱਗਾ ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਏ ਸਨ। ਅੱਜ ਸ਼ਾਮ ਜਦੋਂ ਉਹ ਆਪਣੇ ਖਰੜ ਵਿਖੇ ਘਰ ‘ਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਅਚਾਨਕ ਛਾਤੀ ‘ਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਦੇ ਭਤੀਜੇ ਨੇ ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼ 6 ‘ਚ ਸਥਿਤ ਸਰਕਾਰੀ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਉੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਟੇਟ ਅਵਾਰਡ ਹਾਸਲ ਕਰ ਚੁੱਕੇ ਬੱਗਾ ਸਿਹਤ ਵਿਭਾਗ ‘ਚ ਇੰਸਪੈਕਟਰ ਵਜੋਂ ਰਿਟਾਇਰਡ ਹੋਏ ਸਨ। ਉਨ੍ਹਾਂ ਦੀ ਅਲਗੋਜ਼ਾ ਵਾਜਣ ਦੀ ਕਲਾ ਬੇਮਿਸਾਲ ਸੀ, ਜਿਸ ਕਾਰਨ ਉਹ ਪੰਜਾਬੀ ਸੰਗੀਤ ਦੀ ਵਿਲੱਖਣ ਪਹਿਚਾਣ ਬਣੇ।
ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਗੁਰਮੀਤ ਬਾਵਾ, ਜਸਬੀਰ ਜੱਸੀ, ਭੁਪਿੰਦਰ ਕੌਰ ਮੋਹਾਲੀ ਤੇ ਭੁਪਿੰਦਰ ਬੱਬਲ ਵਰਗੀਆਂ ਪ੍ਰਸਿੱਧ ਹਸਤੀਆਂ ਦੇ ਨਾਲ ਕੰਮ ਕੀਤਾ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਪੰਜਾਬੀ ਲੋਕ ਸੰਗੀਤ, ਖਾਸ ਕਰਕੇ ਅਲਗੋਜ਼ਾ ਦੀ ਰਵਾਇਤੀ ਕਲਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।