Kangana Statement: ਕੰਗਨਾ ਰਣੌਤ ਨੇ ਹੁਣ ਬਾਲੀਵੁੱਡ ਦੀ ਇਸ ਹਸਤੀ ਖਿਲਾਫ ਵੱਡਾ ਬਿਆਨ ਦਿੱਤਾ
Kangana Ranaut Statement: ਕੰਗਨਾ ਰਣੌਤ ਨੇ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਲਈ ਕਰਨ ਜੌਹਰ 'ਤੇ ਨਿਸ਼ਾਨਾ ਸਾਧਿਆ ਸੀ। ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਸਾਫ ਕਿਹਾ ਕਿ ਪ੍ਰਿਯੰਕਾ ਚੋਪੜਾ ਦਾ ਬਾਲੀਵੁੱਡ 'ਚ ਕਰੀਅਰ ਕਰਨ ਜੌਹਰ ਦੀ ਵਜ੍ਹਾ ਨਾਲ ਖਤਮ ਹੋਇਆ ਹੈ।
Image Credit source: Instagram
ਕੰਗਨਾ ਨੇ ਕਰਨ ਜੌਹਰ ‘ਤੇ ਲਗਾਇਆ ਇਲਜ਼ਾਮ
ਕੰਗਨਾ ਨੇ ਕਿਹਾ ਹੈ ਕਿ ਕਰਨ ਜੌਹਰ ਨੇ ਪ੍ਰਿਯੰਕਾ ਚੋਪੜਾ ਨੂੰ ਇੱਕ ਤਰ੍ਹਾਂ ਨਾਲ ਇੰਡਸਟਰੀ ਤੋਂ ਬੈਨ ਕਰ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ- ਕਰਨ ਜੌਹਰ (Karan Johar) ਨੇ ਬਾਹਰਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ। ਪ੍ਰਿਅੰਕਾ ਬੌਲੀਵੁੱਡ ਤੋਂ ਚਲੀ ਗਈ ਕਿਉਂਕਿ ਕੋਈ ਵੀ ਉਸ ਨੂੰ ਆਪਣੀਆਂ ਫਿਲਮਾਂ ਵਿੱਚ ਕਾਸਟ ਨਹੀਂ ਕਰ ਰਿਹਾ ਸੀ। ਇਹੀ ਕਾਰਨ ਹੈ ਕਿ ਪ੍ਰਿਯੰਕਾ ਇੰਡਸਟਰੀ ‘ਚ ਕਾਫੀ ਵਿਵਾਦਿਤ ਮਹਿਸੂਸ ਕਰ ਰਹੀ ਸੀ।ਬੀਤੇ ਦਿਨੀਂ ਅਮਿਤਾਭ ਬੱਚਨ ਬਾਰੇ ਵੀ ਲਿਖਿਆ
ਫਿਲਮ ਗਣਪਤ ਅਤੇ ਐਮਰਜੈਂਸੀ ਦੀ ਰਿਲੀਜ਼ ਕਰੈਸ਼ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਕੰਗਨਾ ਰਣੌਤ ਨੇ ਟਵੀਟ ਕਰਕੇ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਸਬੰਧੀ ਵਾਇਰਲ ਹੋਏ ਕੰਗਨਾ ਰਣੌਤ ਦੇ ਟਵੀਟ ਵਿੱਚ ਉਹ ਅਮਿਤਾਭ ਬੱਚਨ ਬਾਰੇ ਬਹੁਤ ਹੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਨੇ ਆਪਣੇ ਤਾਜ਼ਾ ਟਵੀਟ ਵਿੱਚ ਟਾਈਗਰ ਸ਼ਰਾਫ, ਅਮਿਤਾਭ ਬੱਚਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਗਣਪਤ ‘ਤੇ ਹਮਲਾ ਬੋਲਿਆ ਜੋ 20 ਅਕਤੂਬਰ ਨੂੰ ਬਾਕਸ ਆਫਿਸ ‘ਤੇ ਉਸ ਦੀ ਫਿਲਮ ਐਮਰਜੈਂਸੀ ਨਾਲ ਟਕਰਾ ਰਹੀ ਹੈ। ਕੁਝ ਸਮਾਂ ਪਹਿਲਾਂ ਕੰਗਨਾ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਦਾ ਐਲਾਨ ਕਰੇਗੀ। ਕੰਗਨਾ ਨੇ ਟਵਿਟ ਦੀ ਇੱਕ ਲੜੀ ਵਿੱਚ ਇਹ ਵੀ ਦੱਸਿਆ ਕਿ ਉਸਦੀ ਫਿਲਮ ਦੇ ਨਿਰਮਾਤਾ (Director) ਇਸ ਨੂੰ 20 ਅਕਤੂਬਰ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।ਕੰਗਨਾ ਨੇ ਟਵੀਟ ‘ਚ ਅਮਿਤਾਭ ਬੱਚਨ ਬਾਰੇ ਲਿਖਿਆ
ਕੰਗਨਾ ਨੇ ਲਿਖਿਆ- 20 ਅਕਤੂਬਰ ਨੂੰ ਆਪਣੀ ਫਿਲਮ ਦਾ ਐਲਾਨ ਕੀਤਾ ਪੂਰਾ ਅਕਤੂਬਰ ਫਰੀ ਹੈ ਤਾਂ ਨਵੰਬਰ, ਦਸੰਬਰ ਅਤੇ ਸਤੰਬਰ ਵੀ ਫਰੀ ਹਨ ਪਰ ਅੱਜ ਅਮਿਤਾਭ ਬੱਚਨ ਅਤੇ ਟਾਈਗਰ ਸ਼ਰਾਫ ਨੇ 20 ਅਕਤੂਬਰ ਨੂੰ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦਾ ਐਲਾਨ ਕੀਤਾ। ਹਾਂ, ਅਜਿਹਾ ਲੱਗਦਾ ਹੈ। ਬਾਲੀਵੁੱਡ ਮਾਫੀਆ ਗੈਂਗਸ ਵਿੱਚ ਪੈਨਿਕ ਮੀਟਿੰਗ ਹੋ ਰਹੀ ਹੈ।Loading...
Unable to load recommendations.
Follow Us
