KBC 'ਚ ਪਹੁੰਚਿਆ ਲੁਧਿਆਣਾ ਦਾ ਹਲਵਾਈ; ਅਮਿਤਾਭ ਬੱਚਨ ਨੂੰ ਮਿਠਾਈ ਖੁਆਈ, ਜਿੱਤੇ 3.20 ਲੱਖ ਰੁਪਏ, ਜਾਣੋ ਪੂਰੀ ਕਹਾਣੀ | Ludhiana Halwai Arjun Singh Particiated in Kaun Banega Crorepati know in Punjabi Punjabi news - TV9 Punjabi

KBC ‘ਚ ਪਹੁੰਚਿਆ ਲੁਧਿਆਣਾ ਦਾ ਹਲਵਾਈ; ਅਮਿਤਾਭ ਬੱਚਨ ਨੂੰ ਮਿਠਾਈ ਖੁਆਈ, ਜਿੱਤੇ 3.20 ਲੱਖ ਰੁਪਏ, ਜਾਣੋ ਪੂਰੀ ਕਹਾਣੀ

Published: 

25 Dec 2023 01:29 AM

ਕੌਣ ਬਣੇਗਾ ਕਰੋੜਪਤੀ ਵਿੱਚ ਲੁਧਿਆਣਾ ਦਾ ਇੱਕ ਹਲਾਵਾਈ ਪਹੁੰਚਿਆ ਹੈ। ਜਿਸ ਦਾ ਨਾਮ ਅਰਜੁਨ ਸਿੰਘ ਹੈ। ਉਹ 'ਫਾਸਟੈਸਟ ਫਿੰਗਰ ਫਸਟ' ਤੱਕ ਪਹੁੰਚਿਆ। ਉਸ ਨੇ 23 ਸਾਲ ਪਹਿਲਾਂ KBC ਵਿੱਚ ਜਾਣ ਦਾ ਸੁਪਨਾ ਦੇਖਿਆ ਸੀ ਜੋ ਹੁਣ ਪੂਰਾ ਹੋ ਚੁੱਕ ਹੈ। ਅਰਜੁਨ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਮੁੰਬਈ ਦੇ ਗੋਰੇਗਾਂਵ 'ਚ ਸ਼ੂਟਿੰਗ ਹੋਈ ਸੀ, ਜਿਸ 'ਚ ਉਹ ਫਾਸਟੈਸਟ ਫਿੰਗਰ ਫਸਟ ਸਵਾਲ ਦਾ ਜਵਾਬ 4.82 ਸੈਕਿੰਡ 'ਚ ਦੇ ਕੇ ਹੌਟ ਸੀਟ 'ਤੇ ਪਹੁੰਚ ਗਿਆ ਸੀ।

KBC ਚ ਪਹੁੰਚਿਆ ਲੁਧਿਆਣਾ ਦਾ ਹਲਵਾਈ; ਅਮਿਤਾਭ ਬੱਚਨ ਨੂੰ ਮਿਠਾਈ ਖੁਆਈ, ਜਿੱਤੇ 3.20 ਲੱਖ ਰੁਪਏ, ਜਾਣੋ ਪੂਰੀ ਕਹਾਣੀ
Follow Us On

ਲੁਧਿਆਣਾ ਤੋਂ ਇੱਕ ਮਠਿਆਈ ਬਣਾਉਣ ਵਾਲਾ ਹਲਵਾਈ ਕੌਣ ਬਣੇਗਾ ਕਰੋੜਪਤੀ ਵਿੱਚ ਪਹੁੰਚਿਆ ਹੈ। ਉਹ 23 ਸਾਲਾਂ ਤੋਂ ਅਮਿਤਾਭ ਬੱਚਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ। ਦੱਸ ਦਈਏ ਕਿ ਉਹ ਦੋ ਵਾਰ ਗਰਾਊਂਡ ਆਡੀਸ਼ਨ ਤੱਕ ਪਹੁੰਚਿਆ। ‘ਫਾਸਟੈਸਟ ਫਿੰਗਰ ਫਸਟ’ ‘ਤੇ ਪਹੁੰਚ ਕੇ ਉਹ ਵਾਪਸ ਆ ਗਿਆ। ਆਖਰਕਾਰ ਹੁਣ ਉਸ ਦਾ 23 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ ਪੂਰਾ ਹੋ ਗਿਆ ਹੈ।

KBC ਤੱਕ ਦਾ ਸਫਰ ਕਾਫੀ ਲੰਬਾ ਸੀ

ਹਲਾਵੀ ਅਰਜੁਨ ਸਿੰਘ ਨੇ ਦੱਸਿਆ ਕਿ ਕੇਬੀਸੀ ਦੀ ਹੌਟ ਸੀਟ ਤੱਕ ਦਾ ਸਫਰ ਕਾਫੀ ਲੰਬਾ ਸੀ। ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਉਨ੍ਹਾਂ ਲਈ ਕਰੋੜਾਂ ਰੁਪਏ ਜਿੱਤਣ ਦੇ ਬਰਾਬਰ ਹੈ। ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਪਣੀ ਦੁਕਾਨ ਦੀ ਸਭ ਤੋਂ ਮਸ਼ਹੂਰ ਰਾਜਸਥਾਨੀ ਪਰੰਪਰਾਗਤ ਘੇਵਰ ਅਤੇ ਦਿਲਕੁਸ਼ਨ ਬਰਫੀ ਖੁਆਈ।

21 ਦਸੰਬਰ ਨੂੰ ਟੈਲੀਕਾਸਟ ਹੋਇਆ ਸੀ ਸ਼ੋਅ

ਇਹ ਸ਼ੋਅ ਵੀਰਵਾਰ ਰਾਤ ਨੂੰ ਟੈਲੀਕਾਸਟ ਹੋਇਆ ਸੀ। ਅਰਜੁਨ ਸਿੰਘ ਇਸ ਸ਼ੋਅ ਵਿੱਚ ਸਿਰਫ਼ ਸਾਢੇ ਤਿੰਨ ਲੱਖ ਰੁਪਏ ਹੀ ਜਿੱਤ ਸਕੇ ਪਰ ਅਰਜੁਨ ਦਾ ਕਹਿਣਾ ਹੈ ਕਿ ਇਨਾਮੀ ਰਾਸ਼ੀ ਉਸ ਲਈ ਬਹੁਤੀ ਅਹਿਮ ਨਹੀਂ ਸੀ। ਸਗੋਂ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਹੌਟ ਸੀਟ ‘ਤੇ ਬੈਠ ਕੇ ਗੱਲਬਾਤ ਕਰਨਾ ਅਤੇ ਲੁਧਿਆਣਾ ਦਾ ਨਾਂ ਕੇ.ਬੀ.ਸੀ. ਤੱਕ ਪਹੁੰਚਾਉਣਾ ਕਾਫੀ ਖਾਸ ਹੈ। ਅਰਜੁਨ ਨੇ ਦੱਸਿਆ ਕਿ ਉਸ ਨੇ ਬੀ.ਕਾਮ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।

25 ਸਾਲ ਪਹਿਲਾਂ ਆਇਆ ਸੀ ਲੁਧਿਆਣਾ

ਜੋਧਪੁਰ ਦੇ ਪਿੰਡ ਅਰਬਾ ਦਾ ਰਹਿਣ ਵਾਲਾ ਅਰਜੁਨ ਸਿੰਘ 25 ਸਾਲ ਪਹਿਲਾਂ ਲੁਧਿਆਣਾ ਆ ਕੇ ਵਸਿਆ ਸੀ। ਇੱਥੇ ਉਹ ਆਗਰ ਨਗਰ ਵਿੱਚ ਓਮ ਬੀਕਾਨੇਰ ਮਿਸ਼ਠਾਨ ਭੰਡਾਰ ਨਾਮ ਦੀ ਦੁਕਾਨ ਚਲਾਉਂਦਾ ਹੈ। ਸਾਲ 2000 ਵਿੱਚ ਜਦੋਂ ਤੋਂ ਕੇਬੀਸੀ ਦੀ ਸ਼ੁਰੂਆਤ ਹੋਈ ਸੀ, ਉਹ ਇਸ ਲਈ ਚੁਣੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 2009 ਅਤੇ 2014 ਵਿੱਚ ਗ੍ਰਾਉਂਡ ਆਡੀਸ਼ਨਾਂ ਵਿੱਚ ਪਹੁੰਚਿਆ, ਪਰ ਚੁਣਿਆ ਨਹੀਂ ਜਾ ਸਕਿਆ। ਹੁਣ ਜਦੋਂ ਕੇਬੀਸੀ ਸੀਜ਼ਨ 15 ਸ਼ੁਰੂ ਹੋਇਆ ਤਾਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ।

14 ਅਗਸਤ 2023 ਦੇ ਸ਼ੋਅ ਵਿੱਚ ਉਹ ‘ਫਾਸਟੈਸਟ ਫਿੰਗਰ ਫਸਟ’ ਤੱਕ ਪਹੁੰਚਿਆ, ਪਰ ਹੌਟ ਸੀਟ ਤੋਂ ਖੁੰਝ ਗਿਆ। ਇਸ ਦੌਰਾਨ, ਦੀਵਾਲੀ ਵਾਲੇ ਦਿਨ, ਕੇਬੀਸੀ ਨੇ ਫਾਸਟੈਸਟ ਫਿੰਗਰ ਫਸਟ ਦੇ ਭਾਗੀਦਾਰਾਂ ਲਈ ਇੱਕ ਲੱਕੀ ਡਰਾਅ ਕੱਢਿਆ ਜੋ ਹਾਟ ਸੀਟ ‘ਤੇ ਪਹੁੰਚਣ ਤੋਂ ਖੁੰਝ ਗਏ, ਜਿਸ ਵਿੱਚ ਉਨ੍ਹਾਂ ਦਾ ਨੰਬਰ ਆਇਆ ਅਤੇ ਉਹ ਦੁਬਾਰਾ ਕੇਬੀਸੀ ਪਹੁੰਚ ਗਏ।

ਸ਼ੂਟਿੰਗ 1 ਮਹੀਨਾ ਪਹਿਲਾਂ ਹੋਈ ਸੀ

ਅਰਜੁਨ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਮੁੰਬਈ ਦੇ ਗੋਰੇਗਾਂਵ ‘ਚ ਸ਼ੂਟਿੰਗ ਹੋਈ ਸੀ, ਜਿਸ ‘ਚ ਉਹ ਫਾਸਟੈਸਟ ਫਿੰਗਰ ਫਸਟ ਸਵਾਲ ਦਾ ਜਵਾਬ 4.82 ਸੈਕਿੰਡ ‘ਚ ਦੇ ਕੇ ਹੌਟ ਸੀਟ ‘ਤੇ ਪਹੁੰਚ ਗਿਆ ਸੀ। ਅਰਜੁਨ ਸਿੰਘ ਮੁਤਾਬਕ ਉਹ ਆਪਣੇ ਪਿਤਾ ਨਾਹਰ ਸਿੰਘ ਅਤੇ ਮਾਤਾ ਭੰਵਰੀ ਦੇਵੀ ਦੇ ਆਸ਼ੀਰਵਾਦ ਸਦਕਾ ਹਾਟ ਸੀਟ ‘ਤੇ ਪਹੁੰਚਿਆ ਹੈ। ਪਹਿਲਾਂ ਤਾਂ ਉਸ ਨੂੰ ਆਪਣੇ ਆਪ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਅਮਿਤਾਭ ਬੱਚਨ ਦੇ ਸਾਹਮਣੇ ਬੈਠਾ ਹੈ।

ਅਮਿਤਾਭ ਨੇ ਉਨ੍ਹਾਂ ਨਾਲ ਲੁਧਿਆਣਾ ਦੇ ਰਹਿਣ-ਸਹਿਣ, ਖਾਣ-ਪੀਣ, ਹੌਜ਼ਰੀ, ਮਸ਼ੀਨਰੀ ਦੇ ਪੁਰਜ਼ੇ ਆਦਿ ਬਾਰੇ ਵੀ ਕਾਫੀ ਗੱਲਬਾਤ ਕੀਤੀ। ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਖੁਦ ਸਾਹਿਰ ਲੁਧਿਆਣਵੀ ਦੀਆਂ ਕਿਤਾਬਾਂ ਪੜ੍ਹਦੇ ਰਹੇ ਹਨ।

Exit mobile version