Kaun Banega Crorepati: ਕੇਬੀਸੀ ਵਿੱਚ 7 ਕਰੋੜ ਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਜਸਕਰਨ, ਜਿੱਤੇ ਇੱਕ ਕਰੋੜ
ਟੀਵੀ 9 ਪੰਜਾਬੀ ਨਾਲ ਫ਼ੋਨ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਜਸਕਰਨ ਸਿੰਘ ਨੇ ਦੱਸਿਆ ਕਿ ਕਿਵੇਂ ਉਹ ਸ਼ੋਅ ਤੱਕ ਪਹੁੰਚਣ ਲਈ ਇੰਨੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਆਪਣੀ ਮਿਹਨਤ, ਲਗਨ ਅਤੇ ਬੁੱਧੀ ਨਾਲ 1 ਕਰੋੜ ਰੁਪਏ ਜਿੱਤਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਇਸ ਮੁਕਾਮ 'ਤੇ ਪਹੁੰਚੇ ਹਨ।
ਪੰਜਾਬ ਦੇ ਜਸਕਰਨ ਸਿੰਘ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੇ 15ਵੇਂ ਸੀਜ਼ਨ ‘ਚ 7 ਕਰੋੜ ਦੇ ਸਵਾਲ ਤੋਂ ਖੁੰਝ ਗਏ। ਉਹ ਸਵਾਲ ਦਾ ਜਵਾਬ ਨਹੀਂ ਦੇ ਸਕੇ ਅਤੇ ਇੱਕ ਕਰੋੜ ਜਿੱਤ ਕੇ ਵਾਪਸ ਪਰਤੇ ਹਨ। ਜਸਕਰਨ ਸਿੰਘ ਤਰਨਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਹਨ।
ਬੇਸ਼ੱਕ 21 ਸਾਲਾ ਜਸਕਰਨ 7 ਕਰੋੜ ਜਿੱਤਣ ਦਾ ਖਿਤਾਬ ਨਹੀਂ ਜਿੱਤ ਸਕੇ, ਪਰ ਉਹ ਕੌਨ ਬਣੇਗਾ ਕਰੋੜਪਤੀ ਸੀਜ਼ਨ-15 ਦੇ ਪਹਿਲਾ ਪ੍ਰਤੀਯੋਗੀ ਹਨ, ਜੋ 1 ਕਰੋੜ ਦੀ ਵੱਡੀ ਰਕਮ ਜਿੱਤਣ ‘ਚ ਕਾਮਯਾਬ ਰਹੇ ਹਨ।
ਜਸਕਰਨ ਨੂੰ 7 ਕਰੋੜ ਦਾ ਸਵਾਲ ਪੁੱਛਿਆ ਗਿਆ ਕਿ ਪਦਮ ਪੁਰਾਣ ਅਨੁਸਾਰ ਕਿਹੜੇ ਰਾਜੇ ਨੂੰ ਹਿਰਨ ਦੇ ਸਰਾਪ ਕਾਰਨ 100 ਸਾਲ ਬਾਘ ਦੇ ਰੂਪ ਵਿੱਚ ਰਹਿਣਾ ਪਿਆ? ਇਸ ਦੇ ਲਈ ਜਸਕਰਨ ਨੂੰ 4 ਵਿਕਲਪ ਦਿੱਤੇ ਗਏ ਸਨ ਜਿਵੇਂ ਕਿ ਕਸ਼ੇਮਾਧੁਰਤੀ, ਧਰਮਦੱਤ, ਮੀਤਾਧਵਾਜ, ਪ੍ਰਭੰਜਨਾ।
ਜਸਕਰਨ ਨੇ ਸਭ ਤੋਂ ਪਹਿਲਾਂ ਸਵਾਲ ਦੇ ਜਵਾਬ ‘ਤੇ ਕਾਫੀ ਸੋਚ ਵਿਚਾਰ ਕੀਤਾ, ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਹੀ ਜਵਾਬ ਨਹੀਂ ਦੇ ਸਕਣਗੇ ਤਾਂ ਉਨ੍ਹਾਂ ਨੇ ਹਾਟ ਸੀਟ ‘ਤੇ ਬੈਠੇ ਬਿੱਗ ਬੀ ਨੂੰ ਕਿਹਾ ਕਿ ਉਹ ਗੇਮ ਛੱਡਣਾ ਚਾਹੁੰਦੇ ਹਨ।
ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਖੇਡ ਦੇ ਨਿਯਮਾਂ ਅਨੁਸਾਰ ਛੱਡਣ ਦੀ ਇਜਾਜ਼ਤ ਦਿੱਤੀ, ਪਰ ਉਨ੍ਹਾਂ ਨੂੰ ਦੁਬਾਰਾ ਪੁੱਛਿਆ ਗਿਆ ਕਿ ਜੇਕਰ ਉਹ ਦਿੱਤੇ ਗਏ ਵਿਕਲਪਾਂ ਵਿੱਚੋਂ ਇੱਕ ਨੂੰ ਚੁਣਦੇ ਤਾਂ ਕੀ ਹੁੰਦਾ। ਜਵਾਬ ਵਿੱਚ ਜਸਕਰਨ ਨੇ ਗਲਤ ਵਿਕਲਪ ਚੁਣਿਆ। ਅਮਿਤਾਭ ਬੱਚਨ ਨੇ ਕਿਹਾ ਕਿ ਜੇਕਰ ਤੁਸੀਂ ਇਹ ਵਿਕਲਪ ਚੁਣਿਆ ਹੁੰਦਾ ਤਾਂ ਤੁਹਾਨੂੰ ਇੱਕ ਕਰੋੜ ਦਾ ਵੀ ਨੁਕਸਾਨ ਹੁੰਦਾ। ਸਵਾਲ ਦਾ ਸਹੀ ਜਵਾਬ ਪ੍ਰਭੰਜਨਾ ਹੈ।
ਇਹ ਵੀ ਪੜ੍ਹੋ
ਚਾਰ ਸਾਲ ਤੋਂ ਕਰ ਰਹੇ ਸਨ ਟ੍ਰਾਈ
ਟੀਵੀ9 ਪੰਜਾਬੀ ਨੂੰ ਦਿੱਤੀ ਇੱਕ ਫੋਨ ਇੰਟਰਵਿਊ ਵਿੱਚ ਜਸਕਰਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਹ ਡੀਏਵੀ ਕਾਲਜ ਅੰਮ੍ਰਿਤਸਰ (Amritsar) ਤੋਂ ਬੀਐਸਸੀ ਅਰਥ ਸ਼ਾਸਤਰ ਦੀ ਪੜ੍ਹਾਈ ਕਰ ਰਹੇ ਸਨ ਅਤੇਨਾਲ ਹੀ ਸਿਵਲ ਸਰਵਿਸ ਦੀ ਤਿਆਰੀ ਕਰ ਰਹੇ ਸਨ। ਜਸਕਰਨ ਸਿੰਘ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਉਹ ਲਗਾਤਾਰ ਮੁਕਾਬਲੇ ਵਿੱਚ ਭਾਗ ਲੈ ਰਿਹਾ ਸੀ। ਕੋਵਿਡ ਦੇ ਦੌਰਾਨ ਦੋ ਵਾਰ ਉਨ੍ਹਾਂ ਨੇ ਫੋਨ ‘ਤੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਦੋ ਵਾਰ ਉਹ ਮੁੰਬਈ ਆਡੀਸ਼ਨ ਦੇਣ ਲਈ ਕੌਨ ਬਣੇਗਾ ਕਰੋੜਪਤੀ ਦੇ ਸੈੱਟ ‘ਤੇ ਗਏ। ਪਰ ਇਸ ਵਾਰ ਆਡੀਸ਼ਨ ਦੇਣ ਤੋਂ ਬਾਅਦ ਉਹ ਚੁਣੇ ਗਏ। ਇਸ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ।