ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ‘ਤੇ ਅੱਜ ਤੋਂ ਸਫਰ ਮਹਿੰਗਾ, ਲਾਡੋਵਾਲ ‘ਚ 15 ਰੁਪਏ ਅਤੇ ਕਰਨਾਲ ‘ਚ 10 ਰੁਪਏ ਟੋਲ ‘ਚ ਵਾਧਾ
ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾਦਾ) 'ਤੇ ਅੱਜ ਤੋਂ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ। ਅੱਜ ਤੋਂ ਲਾਡੋਵਾਲ ਟੋਲ 'ਤੇ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ 4930 ਰੁਪਏ ਦਾ ਹੋਵੇਗਾ।

ਪੰਜਾਬ ਨਿਊਜ਼। ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਸਫਰ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾਦਾ) ‘ਤੇ ਅੱਜ ਤੋਂ ਟੈਕਸ ਦਰਾਂ ਵਧਾਇਆ ਗਈਆਂਹਨ। NHAI ਨੇ ਲੁਧਿਆਣਾ ਦੇ ਲਾਡੋਵਾਲ ਦੇ ਟੋਲ ਦਰਾਂ ਵਿੱਚ 15 ਰੁਪਏ ਦਾ ਵਾਧਾ ਹੋਇਆ ਹੈ ਅਤੇ ਕਰਨਾਲ ਦੇ ਬਸਤਾਡਾ ਟੋਲ ਪਲਾਜਾ ਦੀਆਂ ਦਰਾਂ ਵਿੱਚ 10 ਰੁਪਏ ਦਾ ਵਾਧਾ ਹੋਇਆ ਹੈ।