AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Kangana Statement: ਕੰਗਨਾ ਰਣੌਤ ਨੇ ਹੁਣ ਬਾਲੀਵੁੱਡ ਦੀ ਇਸ ਹਸਤੀ ਖਿਲਾਫ ਵੱਡਾ ਬਿਆਨ ਦਿੱਤਾ

Kangana Ranaut Statement: ਕੰਗਨਾ ਰਣੌਤ ਨੇ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਲਈ ਕਰਨ ਜੌਹਰ 'ਤੇ ਨਿਸ਼ਾਨਾ ਸਾਧਿਆ ਸੀ। ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਸਾਫ ਕਿਹਾ ਕਿ ਪ੍ਰਿਯੰਕਾ ਚੋਪੜਾ ਦਾ ਬਾਲੀਵੁੱਡ 'ਚ ਕਰੀਅਰ ਕਰਨ ਜੌਹਰ ਦੀ ਵਜ੍ਹਾ ਨਾਲ ਖਤਮ ਹੋਇਆ ਹੈ।

Kangana Statement: ਕੰਗਨਾ ਰਣੌਤ ਨੇ ਹੁਣ ਬਾਲੀਵੁੱਡ ਦੀ ਇਸ ਹਸਤੀ ਖਿਲਾਫ ਵੱਡਾ ਬਿਆਨ ਦਿੱਤਾ
Image Credit source: Instagram
tv9-punjabi
| Updated On: 29 Mar 2023 14:32 PM IST
Share
ਮਨੋਰੰਜਨ ਨਿਊਜ਼: ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੂੰ ਬਾਲੀਵੁੱਡ ਦੀ ਪੰਗਾ ਗਰਲ ਵੀ ਕਿਹਾ ਜਾਂਦਾ ਹੈ। ਕਾਰਨ ਸਪੱਸ਼ਟ ਹੈ ਕਿ ਕੰਗਨਾ ਰਣੌਤ ਨੂੰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਦੇ ਰੂਪ ‘ਚ ਆਪਣੀ ਪਛਾਣ ਬਣਾ ਲਈ ਹੈ ਜੋ ਕਿਸੇ ਵੀ ਸੈਲੀਬ੍ਰਿਟੀ ਖਿਲਾਫ ਬੋਲਣ ਤੋਂ ਨਹੀਂ ਡਰਦੀ। ਇਹੀ ਕਾਰਨ ਹੈ ਕਿ ਬਾਲੀਵੁੱਡ ‘ਚ ਕੰਗਨਾ ਰਣੌਤ ਦੇ ਦੋਸਤਾਂ ਤੋਂ ਜ਼ਿਆਦਾ ਦੁਸ਼ਮਣ ਹਨ। ਜਿਸ ਕਾਰਨ ਉਨ੍ਹਾਂ ਨੂੰ ਅਕਸਰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਰ ਕੰਗਨਾ ਰਣੌਤ (Kangana Ranaut) ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਦੇ ਮਨ ਵਿਚ ਜੋ ਹੈ, ਉਹ ਬਿਆਨ ਕਰਦੀ ਹੈ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਪ੍ਰਿਯੰਕਾ ਦੇ ਇਸ ਬਿਆਨ ਤੋਂ ਬਾਅਦ ਆਈ ਹੈ ਜਦੋਂ ਉਸ ਨੇ ਕਿਹਾ ਕਿ ਉਹ ਬਾਲੀਵੁੱਡ ਦੀ ਰਾਜਨੀਤੀ ਤੋਂ ਪ੍ਰੇਸ਼ਾਨ ਹੋ ਕੇ ਇੱਥੋਂ ਚਲੀ ਗਈ।

ਕੰਗਨਾ ਨੇ ਕਰਨ ਜੌਹਰ ‘ਤੇ ਲਗਾਇਆ ਇਲਜ਼ਾਮ

ਕੰਗਨਾ ਨੇ ਕਿਹਾ ਹੈ ਕਿ ਕਰਨ ਜੌਹਰ ਨੇ ਪ੍ਰਿਯੰਕਾ ਚੋਪੜਾ ਨੂੰ ਇੱਕ ਤਰ੍ਹਾਂ ਨਾਲ ਇੰਡਸਟਰੀ ਤੋਂ ਬੈਨ ਕਰ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ- ਕਰਨ ਜੌਹਰ (Karan Johar) ਨੇ ਬਾਹਰਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ। ਪ੍ਰਿਅੰਕਾ ਬੌਲੀਵੁੱਡ ਤੋਂ ਚਲੀ ਗਈ ਕਿਉਂਕਿ ਕੋਈ ਵੀ ਉਸ ਨੂੰ ਆਪਣੀਆਂ ਫਿਲਮਾਂ ਵਿੱਚ ਕਾਸਟ ਨਹੀਂ ਕਰ ਰਿਹਾ ਸੀ। ਇਹੀ ਕਾਰਨ ਹੈ ਕਿ ਪ੍ਰਿਯੰਕਾ ਇੰਡਸਟਰੀ ‘ਚ ਕਾਫੀ ਵਿਵਾਦਿਤ ਮਹਿਸੂਸ ਕਰ ਰਹੀ ਸੀ।

ਬੀਤੇ ਦਿਨੀਂ ਅਮਿਤਾਭ ਬੱਚਨ ਬਾਰੇ ਵੀ ਲਿਖਿਆ

ਫਿਲਮ ਗਣਪਤ ਅਤੇ ਐਮਰਜੈਂਸੀ ਦੀ ਰਿਲੀਜ਼ ਕਰੈਸ਼ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਕੰਗਨਾ ਰਣੌਤ ਨੇ ਟਵੀਟ ਕਰਕੇ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਸਬੰਧੀ ਵਾਇਰਲ ਹੋਏ ਕੰਗਨਾ ਰਣੌਤ ਦੇ ਟਵੀਟ ਵਿੱਚ ਉਹ ਅਮਿਤਾਭ ਬੱਚਨ ਬਾਰੇ ਬਹੁਤ ਹੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਨੇ ਆਪਣੇ ਤਾਜ਼ਾ ਟਵੀਟ ਵਿੱਚ ਟਾਈਗਰ ਸ਼ਰਾਫ, ਅਮਿਤਾਭ ਬੱਚਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਗਣਪਤ ‘ਤੇ ਹਮਲਾ ਬੋਲਿਆ ਜੋ 20 ਅਕਤੂਬਰ ਨੂੰ ਬਾਕਸ ਆਫਿਸ ‘ਤੇ ਉਸ ਦੀ ਫਿਲਮ ਐਮਰਜੈਂਸੀ ਨਾਲ ਟਕਰਾ ਰਹੀ ਹੈ। ਕੁਝ ਸਮਾਂ ਪਹਿਲਾਂ ਕੰਗਨਾ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਦਾ ਐਲਾਨ ਕਰੇਗੀ। ਕੰਗਨਾ ਨੇ ਟਵਿਟ ਦੀ ਇੱਕ ਲੜੀ ਵਿੱਚ ਇਹ ਵੀ ਦੱਸਿਆ ਕਿ ਉਸਦੀ ਫਿਲਮ ਦੇ ਨਿਰਮਾਤਾ (Director) ਇਸ ਨੂੰ 20 ਅਕਤੂਬਰ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਬਾਅਦ ਵਿੱਚ ਸਤੰਬਰ, ਨਵੰਬਰ ਅਤੇ ਦਸੰਬਰ ਵਿੱਚ ਕੋਈ ਵੱਡੀ ਫਿਲਮ ਨਾ ਹੋਣ ਦੇ ਬਾਵਜੂਦ, ਗਣਪਤ ਦੇ ਨਿਰਮਾਤਾਵਾਂ ਨੇ ਉਸ ਦਿਨ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ।

ਕੰਗਨਾ ਨੇ ਟਵੀਟ ‘ਚ ਅਮਿਤਾਭ ਬੱਚਨ ਬਾਰੇ ਲਿਖਿਆ

ਕੰਗਨਾ ਨੇ ਲਿਖਿਆ- 20 ਅਕਤੂਬਰ ਨੂੰ ਆਪਣੀ ਫਿਲਮ ਦਾ ਐਲਾਨ ਕੀਤਾ ਪੂਰਾ ਅਕਤੂਬਰ ਫਰੀ ਹੈ ਤਾਂ ਨਵੰਬਰ, ਦਸੰਬਰ ਅਤੇ ਸਤੰਬਰ ਵੀ ਫਰੀ ਹਨ ਪਰ ਅੱਜ ਅਮਿਤਾਭ ਬੱਚਨ ਅਤੇ ਟਾਈਗਰ ਸ਼ਰਾਫ ਨੇ 20 ਅਕਤੂਬਰ ਨੂੰ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦਾ ਐਲਾਨ ਕੀਤਾ। ਹਾਂ, ਅਜਿਹਾ ਲੱਗਦਾ ਹੈ। ਬਾਲੀਵੁੱਡ ਮਾਫੀਆ ਗੈਂਗਸ ਵਿੱਚ ਪੈਨਿਕ ਮੀਟਿੰਗ ਹੋ ਰਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...