‘ਕੁਝ ਲੋਕ ਹਮੇਸ਼ਾ ਮੇਰੇ ਖਿਲਾਫ਼…’, ਪੰਜਾਬੀ ਗਾਇਕ ਸ਼ੁਭ ਦਾ ਕੰਗਨਾ ਰਣੌਤ ਨੂੰ ਜਵਾਬ!

Updated On: 

01 Nov 2023 21:33 PM

ਪੰਜਾਬੀ ਗਾਇਕ ਸ਼ੁਭ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਸ ਦੌਰਾਨ ਇੱਕ ਵਾਰ ਫਿਰ ਵਿਵਾਦ ਵਧ ਗਿਆ ਹੈ। ਪੰਜਾਬ ਦੇ ਨਕਸ਼ੇ ਅਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਹੂਡੀ ਪਹਿਨਣ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਗਾਇਕ ਸ਼ੁਭ 'ਤੇ ਭੜਕੇ ਸਨ । ਹੁਣ ਗਾਇਕ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ, ''ਨਫ਼ਰਤ ਫੈਲਾਉਣਾ ਬੰਦ ਕਰੋ''।

ਕੁਝ ਲੋਕ ਹਮੇਸ਼ਾ ਮੇਰੇ ਖਿਲਾਫ਼..., ਪੰਜਾਬੀ ਗਾਇਕ ਸ਼ੁਭ ਦਾ ਕੰਗਨਾ ਰਣੌਤ ਨੂੰ ਜਵਾਬ!
Follow Us On

ਪੰਜਾਬੀ ਗਾਇਕ ਸ਼ੁਭ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹਨ। ਇਸ ਦੌਰਾਨ ਇੱਕ ਵਾਰ ਫਿਰ ਗਾਇਕ ਨੂੰ ਹੂਡੀ ਪਹਿਨਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਗਾਇਕ ਸ਼ੁਭ ਨੇ ਹਾਲ ਹੀ ਵਿੱਚ ਲੰਡਨ ਵਿੱਚ ਇੱਕ ਕੰਸਰਟ ਕੀਤਾ ਸੀ, ਜਿੱਥੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਪੰਜਾਬ ਦੇ ਨਕਸ਼ੇ ਅਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਤਿਥੀ ਅਤੇ ਫੋਟੋ ਵਾਲੀ ਹੂਡੀ ਪਹਿਨੇ ਹੋਏ ਨਜ਼ਰ ਆ ਰਹੇ ਹਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਮਾਮਲੇ ਨੂੰ ਲੈ ਕੇ ਗਾਇਕ ਸ਼ੁਭ ‘ਤੇ ਤਿੱਖਾ ਹਮਲਾ ਕੀਤਾ ਹੈ। ਇਸ ਦੌਰਾਨ ਗਾਇਕ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕੀਤੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਸਿੰਗਰ ਸ਼ੁਭ ਭਾਰਤ ਦੇ ਵਿਵਾਦਿਤ ਨਕਸ਼ੇ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਗੰਭੀਰ ਮੁਸੀਬਤ ਵਿੱਚ ਫਸ ਚੁੱਕੇ ਸਨ। ਜਿੱਥੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਦੂਜੇ ਪਾਸੇ ਕਈ ਥਾਵਾਂ ‘ਤੇ ਗਾਇਕ ਦੇ ਕੰਸਰਟ ਵੀ ਰੱਦ ਕੀਤੇ ਗਏ।

‘ਨਫ਼ਰਤ ਫੈਲਾਉਣਾ ਬੰਦ ਕਰੋ’

ਹੂਡੀ ਨੂੰ ਲੈ ਕੇ ਵਧਦੇ ਵਿਵਾਦ ਦੇ ਵਿਚਕਾਰ ਪੰਜਾਬੀ ਗਾਇਕ ਸ਼ੁਭ ਨੇ ਲੰਡਨ ਦੇ ਮਿਊਜ਼ਿਕ ਕੰਸਰਟ ਦੀਆਂ ਦੋ ਵੀਡੀਓਜ਼ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਨਾਲ ਹੀ ਕਹਾਣੀ ਸਾਂਝੀ ਕੀਤੀ ਅਤੇ ਲਿਖਿਆ, ”ਮੈਂ ਜੋ ਵੀ ਕਰਾਂ, ਕੁਝ ਲੋਕ ਹਮੇਸ਼ਾ ਮੇਰੇ ਵਿਰੁੱਧ ਕੁਝ ਨਾ ਕੁਝ ਲੱਭਦੇ ਹੀ ਰਹਿੰਦੇ ਹਨ।” ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਲੰਡਨ ‘ਚ ਮੇਰੇ ਪਹਿਲੇ ਲਾਈਵ ਕੰਸਰਟ ਦੌਰਾਨ ਕੁਝ ਲੋਕਾਂ ਨੇ ਮੇਰੇ ‘ਤੇ ਕਈ ਕੱਪੜੇ, ਗਹਿਣੇ ਅਤੇ ਫ਼ੋਨ ਸੁੱਟੇ ਸਨ।

ਇਸ ਦੌਰਾਨ ਗਾਇਕ ਸ਼ੁਭ ਨੇ ਇਹ ਵੀ ਲਿਖਿਆ ਕਿ, ਮੈਂ ਨਹੀਂ ਦੇਖਿਆ ਕਿ ਮੇਰੇ ਵੱਲ ਕੀ ਸੁੱਟਿਆ ਜਾ ਰਿਹਾ ਹੈ। ਮੇਰੀ ਟੀਮ ਪਿਛਲੇ ਕੁਝ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ। ਇਸ ਦੌਰਾਨ, ਹੱਥ ਜੋੜਣ ਵਾਲਾ ਇਮੋਜੀ ਸਾਂਝਾ ਕਰਦੇ ਹੋਏ, ਉਨ੍ਹਾਂ ਕਿਹਾ, ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣਾ ਬੰਦ ਕਰੋ।

ਵੀਡੀਓ ਵੀ ਕੀਤੀ ਸ਼ੇਅਰ

ਇਸ ਦੌਰਾਨ ਪੰਜਾਬੀ ਗਾਇਕ ਸ਼ੁਭ ਨੇ ਵੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਲਾਈਵ ਕੰਸਰਟ ਦੌਰਾਨ ਸਟੇਜ ‘ਤੇ ਸੁੱਟੀ ਗਈ ਚੇਨ, ਹੂਡੀ ਅਤੇ ਮੋਬਾਈਲ ਫੋਨ ਚੁੱਕਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਸੀ ਕਿ ਇਹ ਸਭ ਕੁਝ ਦਰਸ਼ਕਾਂ ਨੇ ਇਨ੍ਹਾਂ ਚੀਜਾਂ ਨੂੰ ਉਨ੍ਹਾਂ ਵੱਲ ਸੁੱਟਿਆ ਸੀ।

ਕੀ ਕਿਹਾ ਸੀ ਕੰਗਨਾ ਨੇ ?

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਗਾਇਕ ਸ਼ੁਭ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸ਼ੁਭ ਦੀ ਹੂਡੀ ਪਹਿਨਣ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, ”ਇੱਕ ਬਜ਼ੁਰਗ ਔਰਤ ਦਾ ਉਸ ਦੇ ਬਾਡੀਗਾਰਡ ਵੱਲੋਂ ਕੀਤੇ ਗਏ ਕਾਇਰਤਾਪੂਰਨ ਕਤਲ ਦਾ ਜਸ਼ਨ ਮਨਾਉਣਾ। ਉਹ ਤੁਹਾਡੇ ‘ਤੇ ਭਰੋਸਾ ਕਰਦੇ ਹਨ, ਪਰ ਤੁਸੀਂ ਉਸ ਭਰੋਸੇ ਦਾ ਫਾਇਦਾ ਚੁੱਕਦੇ ਹੋ।

ਕੰਗਨਾ ਰਣੌਤ ਆਪਣੇ ਇਸ ਤਰ੍ਹਾਂ ਅੰਦਾਜ਼ ਲਈ ਜਾਣੀ ਜਾਂਦੀ ਹੈ। ਅਦਾਕਾਰਾ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਕੰਗਨਾ ਰਣੌਤ ਦੀ ਫਿਲਮ ਤੇਜਸ ਰਿਲੀਜ਼ ਹੋਈ ਹੈ ਪਰ ਹੁਣ ਤੱਕ ਇਹ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਹੈ।