Jiah Khan Case: ਜੀਆ ਖਾਨ ਮਾਮਲੇ ‘ਤੇ ਅਦਾਲਤ ਦਾ ਫੈਸਲਾ, ਸੂਰਜ ਪੰਚੋਲੀ ਬਰੀ
Jiah Khan Case: ਮੁੰਬਈ ਦੀ ਅਦਾਲਤ ਨੇ ਜੀਆ ਖਾਨ ਦੀ ਮੌਤ ਨੂੰ ਖੁਦਕੁਸ਼ੀ ਮੰਨਿਆ ਹੈ ਅਤੇ ਅਦਾਕਾਰ ਸੂਰਜ ਪੰਚੋਲੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਾਲ 2013 'ਚ ਜੀਆ ਖਾਨ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ ਸੀ।

Image Credit source: Instagram
Jiah Khan Case: ਮੁੰਬਈ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਅਦਾਕਾਰ ਸੂਰਜ ਪੰਚੋਲੀ ਨੂੰ ਅਦਾਕਾਰਾ ਜੀਆ ਖਾਨ ਮੌਤ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਸੂਰਜ ਪੰਚੋਲੀ ‘ਤੇ ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ। 2019 ਤੋਂ ਸੀਬੀਆਈ ਅਦਾਲਤ (CBI Court) ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਅੱਜ ਫੈਸਲਾ ਆਇਆ ਹੈ।
ਇਸ ਫੈਸਲੇ ਦੀ ਪਿਛਲੇ 10 ਸਾਲਾਂ ਤੋਂ ਉਡੀਕ ਕੀਤੀ ਜਾ ਰਹੀ ਸੀ। ਪਹਿਲਾਂ ਅਦਾਲਤ ਦਾ ਫੈਸਲਾ ਜਲਦੀ ਆਉਣ ਵਾਲਾ ਸੀ ਪਰ ਜੀਆ ਖਾਨ ਦੀ ਮਾਂ ਰਾਬਿਆ ਨੇ ਕੁਝ ਲਿਖਤੀ ਗੱਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਸੀ। ਜਿਸ ਕਾਰਨ ਅਦਾਲਤ ਨੇ ਆਪਣੇ ਫੈਸਲੇ ‘ਤੇ ਦੁਪਹਿਰ 12:30 ਵਜੇ ਤੱਕ ਰੋਕ ਲਗਾ ਦਿੱਤੀ ਸੀ।
ਪਰ ਹੁਣ ਸੂਰਜ ਪੰਚੋਲੀ ਨੂੰ ਇਸ ਮਾਮਲੇ ‘ਚ ਰਾਹਤ ਮਿਲੀ ਹੈ। ਸੀਬੀਆਈ ਨੇ ਸੂਰਜ ਪੰਚੋਲੀ ਨੂੰ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੈ। ਸੂਰਜ ਅਤੇ ਉਸ ਦੇ ਪਰਿਵਾਰ ਲਈ ਇਹ ਖੁਸ਼ੀ ਦਾ ਮੌਕਾ ਹੈ। ਇਸ ਦੇ ਨਾਲ ਹੀ ਜੀਆ ਖਾਨ ਦੀ ਮਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਜੀਆ ਦੀ ਮਾਂ ਰਾਬਿਆ ਅੱਜ ਹੀ ਫੈਸਲੇ ਲਈ ਮੁੰਬਈ ਆਈ ਸੀ। ਪਰ ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਹੀ ਹੈ।