ਬਾਦਸ਼ਾਹ ਨਾਲ ਟੁੱਟੇ ਰਿਸ਼ਤੇ ‘ਤੇ ਛਲਕਿਆ ਦਰਦ, Bigg Boss 20 ਚ ਈਸ਼ਾ ਰਿਖੀ ਨੂੰ ਬੋਲੇ ਸਲਮਾਨ- ਸਾਹਮਣੇ ਵਾਲਾ ਅੱਗੇ ਵਧ ਚੁੱਕਾ ਹੈ
Bigg Boss 20: ਬਿੱਗ ਬੌਸ 20 ਦੇ ਗ੍ਰੈਂਡ ਪ੍ਰੀਮੀਅਰ ਤੇ ਈਸ਼ਾ ਰਿਖੀ ਅਤੇ ਰੈਪਰ ਬਾਦਸ਼ਾਹ ਦੇ ਰਿਸ਼ਤੇ ਬਾਰੇ ਸਲਮਾਨ ਖਾਨ ਨੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਨੇ ਈਸ਼ਾ ਨੂੰ ਬੀਤੀਆਂ ਗੱਲਾਂ ਭੁੱਲ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਗੁਰਮੰਤਰ ਦਿੱਤਾ।
Bigg Boss 20: ਬਿੱਗ ਬੌਸ 20 ਦਾ ਬਿਗੁਲ ਵੱਜਦੇ ਹੀ ਘਰ ਦੇ ਅੰਦਰ ਕੰਟੈਸਟੈਂਟਸ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਚੁੱਕੀ ਹੈ, ਪਰ ਗ੍ਰੈਂਡ ਪ੍ਰੀਮੀਅਰ ਦੇ ਮੰਚ ਤੇ ਹੋਈ ਇੱਕ ਗੱਲਬਾਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਸ਼ੋਅ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਜਿਸ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਸੀ, ਉਹ ਸੀ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਈਸ਼ਾ ਰਿਖੀ ਦੀ। ਈਸ਼ਾ ਦਾ ਨਾਮ ਪਿਛਲੇ ਕਾਫੀ ਸਮੇਂ ਤੋਂ ਮਸ਼ਹੂਰ ਰੈਪਰ ਬਾਦਸ਼ਾਹ ਨਾਲ ਉਨ੍ਹਾਂ ਦੇ ਕਥਿਤ ਰਿਸ਼ਤੇ ਅਤੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਿਹਾ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਦਾ ਇਹ ਰਿਸ਼ਤਾ ਕੁਝ ਹੀ ਮਹੀਨੇ ਚੱਲਿਆ ਅਤੇ ਫਿਰ ਦੋਵਾਂ ਦੇ ਰਾਹ ਵੱਖ ਹੋ ਗਏ। ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਵੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਇਹ ਅਧੂਰਾ ਅਧਿਆਇ ਈਸ਼ਾ ਦਾ ਪਿੱਛਾ ਪਰਛਾਵੇਂ ਵਾਂਗ ਕਰਦਾ ਰਿਹਾ। ਹੁਣ ਜਦੋਂ ਈਸ਼ਾ ਸਲਮਾਨ ਖਾਨ ਦੇ ਮੰਚ ਤੇ ਪਹੁੰਚੀ ਤਾਂ ਉਨ੍ਹਾਂ ਦਾ ਇਹ ਦਰਦ ਲੁਕਿਆ ਨਾ ਰਹਿ ਸਕਿਆ।
ਜਦੋਂ ਸਟੇਜ ਤੇ ਈਸ਼ਾ ਰਿਖੀ ਨਾਲ ਗੱਲਬਾਤ ਸ਼ੁਰੂ ਹੋਈ ਤਾਂ ਸਲਮਾਨ ਖਾਨ ਨੇ ਉਨ੍ਹਾਂ ਦੇ ਚਿਹਰੇ ਤੇ ਤਣਾਅ ਅਤੇ ਪੁਰਾਣੇ ਰਿਸ਼ਤੇ ਦੇ ਭਾਰੀਪਨ ਨੂੰ ਮਹਿਸੂਸ ਕੀਤਾ।। ਸਲਮਾਨ ਨੇ ਉਨ੍ਹਾਂ ਨੂੰ ਕਿਸੇ ਸਖ਼ਤ ਹੋਸਟ ਵਾਂਗ ਨਹੀਂ, ਸਗੋਂ ਇੱਕ ਦੋਸਤ ਅਤੇ ਜ਼ਿੰਦਗੀ ਦਾ ਤਜਰਬਾ ਰੱਖਣ ਵਾਲੇ ਮੈਂਟਰ ਵਾਂਗ ਸਮਝਾਉਂਦੇ ਹੋਏ ਕਿਹਾ, ਬ੍ਰੇਕਅਪ ਵਗੈਰਾ ਹੁੰਦੇ ਰਹਿੰਦੇ ਹਨ ਕਿਸ ਦੇ ਸਾਹਮਣੇ ਖੜ੍ਹੀ ਹੋ ਤੁਸੀਂ? ਸਲਮਾਨ ਦਾ ਇਹ ਅੰਦਾਜ਼ ਦੇਖ ਕੇ ਉੱਥੇ ਮੌਜੂਦ ਦਰਸ਼ਕਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ, ਪਰ ਇਸ ਤੋਂ ਤੁਰੰਤ ਬਾਅਦ ਭਾਈਜਾਨ ਨੇ ਈਸ਼ਾ ਨੂੰ ਜ਼ਿੰਦਗੀ ਦੀ ਸਭ ਤੋਂ ਕੌੜੀ ਅਤੇ ਜ਼ਰੂਰੀ ਸੱਚਾਈ ਵੀ ਯਾਦ ਦਵਾਈ।
ਤੁਸੀਂ ਵੀ ਮੂਵ ਆਨ ਕਰੋ
ਸਲਮਾਨ ਖਾਨ ਨੇ ਈਸ਼ਾ ਨੂੰ ਸਾਫ਼ ਸ਼ਬਦਾਂ ਵਿੱਚ ਸਮਝਾਇਆ ਕਿ ਕਿਸੇ ਇੱਕ ਇਨਸਾਨ ਜਾਂ ਟੁੱਟੇ ਹੋਏ ਰਿਸ਼ਤੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਅਤੇ ਕਰੀਅਰ ਨੂੰ ਦਾਅ ਤੇ ਲਗਾਉਣਾ ਸਮਝਦਾਰੀ ਨਹੀਂ ਹੈ। ਸਲਮਾਨ ਨੇ ਸਿੱਧੇ ਤੌਰ ਤੇ ਕਿਹਾ, ਇੱਕ ਬੰਦੇ ਨੂੰ ਲੈ ਕੇ ਕੀ ਰੋਣਾ-ਧੋਣਾ Move on Isha (ਅੱਗੇ ਵਧੋ ਈਸ਼ਾ)! ਸਾਹਮਣੇ ਵਾਲੀ ਪਾਰਟੀ ਤਾਂ ਕਦੋਂ ਦੀ ਅੱਗੇ ਵਧ ਚੁੱਕੀ ਹੈ। ਉਨ੍ਹਾਂ ਨੇ ਈਸ਼ਾ ਨੂੰ ਅਹਿਸਾਸ ਕਰਵਾਇਆ ਕਿ ਜਦੋਂ ਦੂਜੇ ਪਾਸੇ ਵਾਲੇ ਦੀ ਜ਼ਿੰਦਗੀ ਅੱਗੇ ਵਧ ਚੁੱਕੀ ਹੈ ਤਾਂ ਉਨ੍ਹਾਂ ਨੂੰ ਵੀ ਆਪਣੇ ਪੁਰਾਣੇ ਹੰਝੂਆਂ ਨੂੰ ਪਿੱਛੇ ਛੱਡ ਕੇ ਇਸ ਨਵੇਂ ਸਫ਼ਰ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ।
View this post on Instagram
ਨਾਮ ਨਾ ਲੈਣ ‘ਤੇ ਸਲਮਾਨ ਨੇ ਕੀਤੀ ਈਸ਼ਾ ਦੀ ਤਾਰੀਫ਼
ਇਸ ਪੂਰੀ ਗੱਲਬਾਤ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਈਸ਼ਾ ਰਿਖੀ ਨੇ ਇੱਕ ਵਾਰ ਵੀ ਬਾਦਸ਼ਾਹ ਦਾ ਨਾਮ ਆਪਣੀ ਜ਼ੁਬਾਨ ਤੇ ਨਹੀਂ ਲਿਆਂਦਾ। ਉਨ੍ਹਾਂ ਨੇ ਜਿਸ ਗ੍ਰੇਸ ਅਤੇ ਗਰਿਮਾ ਨਾਲ ਇਸ ਬੇਹੱਦ ਨਿੱਜੀ ਅਤੇ ਸੰਵੇਦਨਸ਼ੀਲ ਮੁੱਦੇ ਨੂੰ ਸੰਭਾਲਿਆ, ਉਸ ਨੇ ਸਲਮਾਨ ਖਾਨ ਨੂੰ ਕਾਫੀ ਪ੍ਰਭਾਵਿਤ ਕੀਤਾ। ਸਲਮਾਨ ਨੇ ਉਨ੍ਹਾਂ ਦੀ ਇਸ ਸਮਝਦਾਰੀ ਦੀ ਤਾਰੀਫ਼ ਕਰਦੇ ਹੋਏ ਇੱਕ ਹੋਰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਆਪਣੀ ਪ੍ਰਾਈਵੇਸੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਹ ਲਾਜ਼ਮੀ ਨਹੀਂ ਕਿ ਦੋ ਲੋਕਾਂ ਵਿਚਾਲੇ ਜੋ ਕੁਝ ਵੀ ਬੀਤਿਆ ਹੋਵੇ, ਉਸ ਨੂੰ ਦੁਨੀਆ ਦੇ ਸਾਹਮਣੇ ਤਮਾਸ਼ਾ ਬਣਾ ਕੇ ਪੇਸ਼ ਕੀਤਾ ਜਾਵੇ।
ਇਹ ਵੀ ਪੜ੍ਹੋ
ਅੱਗੇ ਕੀ ਹੋਵੇਗਾ?
Bigg Boss ਦਾ ਘਰ ਇੱਕ ਅਜਿਹਾ ਸ਼ੀਸ਼ਮਹਿਲ ਹੈ, ਜਿੱਥੇ ਚੰਗੇ-ਚੰਗਿਆਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਹੁਣ ਜਦੋਂ ਈਸ਼ਾ ਰਿਖੀ 100 ਦਿਨਾਂ ਲਈ ਕੈਮਰਿਆਂ ਦੀ ਨਜ਼ਰ ਵਿੱਚ ਰਹੇਗੀ ਤਾਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹੋਣਗੀਆਂ ਕਿ ਕੀ ਉਹ ਸਲਮਾਨ ਦੀ ਇਸ ਸਿੱਖਿਆ ਨੂੰ ਗੰਢ ਬੰਨ੍ਹ ਕੇ ਅੱਗੇ ਵਧੇਗੀ ਜਾਂ ਫਿਰ ਘਰ ਦੇ ਕਿਸੇ ਕੋਨੇ ਵਿੱਚ ਬੈਠ ਕੇ ਆਪਣੇ ਅਤੀਤ ਦੇ ਪੰਨੇ ਪਲਟੇਗੀ।


