AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Bollywood IT Raid: ‘ਦ੍ਰਿਸ਼ਯਮ ਦੇ ਮੇਕਰਸ ਤੋਂ ਰਕੁਲ ਪ੍ਰੀਤ ਸਿੰਘ ਤੱਕ’ ਬਾਲੀਵੁੱਡ ਦੇ 12 ਠਿਕਾਣਿਆਂ ‘ਤੇ ਇਨਕਮ ਟੈਕਸ ਨੇ ਮਾਰੀ ਰੇਡ

Bollywood IT Raid: ਮੁੰਬਈ ਵਿੱਚ ਇਨਕਮ ਟੈਕਸ ਵਿਭਾਗ ਨੇ ਇੱਕੋ ਸਮੇਂ 12 ਠਿਕਾਣਿਆਂ 'ਤੇ ਛਾਪੇਮਾਰੀ ਕਰਕੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ। ਰਕੁਲ ਪ੍ਰੀਤ ਸਿੰਘ, ਵਾਸੂ ਭਗਨਾਨੀ ਅਤੇ ਪੈਨੋਰਮਾ ਸਟੂਡੀਓਜ਼ ਨਾਲ ਜੁੜੇ ਠਿਕਾਣਿਆਂ 'ਤੇ ਇਹ ਰੇਡ ਕੀਤੀ ਗਈ ਹੈ।

Bollywood IT Raid: 'ਦ੍ਰਿਸ਼ਯਮ ਦੇ ਮੇਕਰਸ ਤੋਂ ਰਕੁਲ ਪ੍ਰੀਤ ਸਿੰਘ ਤੱਕ' ਬਾਲੀਵੁੱਡ ਦੇ 12 ਠਿਕਾਣਿਆਂ 'ਤੇ ਇਨਕਮ ਟੈਕਸ ਨੇ ਮਾਰੀ ਰੇਡ
ਮੁੰਬਈ ’ਚ 12 ਥਾਵਾਂ ‘ਤੇ IT ਦੀ ਛਾਪੇਮਾਰੀ
tv9-punjabi
| Updated On: 28 Sep 2026 13:21 PM IST
Share

Raid On Rakul Preet Singh And Vashu Bhagnani: ਮਾਇਆਨਗਰੀ ਮੁੰਬਈ ਵਿੱਚ ਇੱਕ ਵਾਰ ਫਿਰ ਜਾਂਚ ਏਜੰਸੀਆਂ ਦੀ ਦਸਤਕ ਨਾਲ ਹੜਕੰਪ ਮਚ ਗਿਆ ਹੈ। ਇਨਕਮ ਟੈਕਸ ਵਿਭਾਗ (IT Raid) ਨੇ ਇੱਕ ਵਾਰ ਫਿਰ ਬਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਅਤੇ ਨਾਮੀ ਪ੍ਰੋਡਕਸ਼ਨ ਹਾਊਸਾਂ ਖ਼ਿਲਾਫ਼ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਚਾਨਕ ਹੋਈ ਇਸ IT ਰੇਡ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਹਲਚਲ ਮਚੀ ਹੋਈ ਹੈ। ਜਾਂਚ ਦੇ ਰਡਾਰ ‘ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ, ਦਿੱਗਜ ਫਿਲਮ ਨਿਰਮਾਤਾ ਵਾਸੂ ਭਗਨਾਨੀ ਅਤੇ ਬਲਾਕਬਸਟਰ ਦ੍ਰਿਸ਼ਯਮ ਫ੍ਰੈਂਚਾਈਜ਼ੀ ਬਣਾਉਣ ਵਾਲਾ ਪੈਨੋਰਮਾ ਸਟੂਡੀਓਜ਼ ਜਾਂਚ ਦੇ ਘੇਰੇ ਵਿੱਚ ਆ ਗਏ ਹਨ।

ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਮੁੰਬਈ ਇਨਕਮ ਟੈਕਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਕਰੀਬ 12 ਠਿਕਾਣਿਆਂ ‘ਤੇ ਰੇਡ ਕੀਤੀ ਹੈ। ਇਨ੍ਹਾਂ ਵਿੱਚ ਇਨ੍ਹਾਂ ਹਸਤੀਆਂ ਦੇ ਘਰਾਂ ਦੇ ਨਾਲ-ਨਾਲ ਪ੍ਰੋਡਕਸ਼ਨ ਹਾਊਸਾਂ ਦੇ ਕਾਰਪੋਰੇਟ ਦਫ਼ਤਰ ਵੀ ਸ਼ਾਮਲ ਹਨ।

ਕੀ ਹੈ ਆਰੋਪ?

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਨਕਮ ਟੈਕਸ ਵਿਭਾਗ ਨੂੰ ਲੰਬੇ ਸਮੇਂ ਤੋਂ ਇਹ ਖੁਫੀਆ ਇਨਪੁਟ ਮਿਲ ਰਹੇ ਸਨ ਕਿ ਕਈ ਫਿਲਮ ਪ੍ਰੋਜੈਕਟਾਂ ਦੇ ਨਾਮ ‘ਤੇ ਵੱਡੇ ਪੱਧਰ ‘ਤੇ ਵਿੱਤੀ ਹੇਰਾਫੇਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਫਿਲਮਾਂ ਦੀ ਓਵਰਸੀਜ਼ ਸ਼ੂਟਿੰਗ, ਵਿਦੇਸ਼ੀ ਲੋਕੇਸ਼ਨਾਂ ਦੇ ਖਰਚਿਆਂ ਅਤੇ ਇੰਟਰਨੈਸ਼ਨਲ ਡਿਸਟ੍ਰੀਬਿਊਸ਼ਨ ਰਾਈਟਸ ਦੇ ਬਹਾਨੇ ਵੱਡੀ ਰਕਮ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ।

ਇਸ ਪੂਰੀ ਪ੍ਰਕਿਰਿਆ ਵਿੱਚ ਨਾ ਸਿਰਫ਼ ਨਿਯਮਾਂ ਦੀ ਅਣਦੇਖੀ ਕੀਤੀ ਗਈ, ਸਗੋਂ ਵੱਡੇ ਪੱਧਰ ‘ਤੇ ਟੈਕਸ ਚੋਰੀ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ। ਇਸ ਮਨੀ ਟ੍ਰੇਲ ਅਤੇ ਕਾਗਜ਼ੀ ਹੇਰਾਫੇਰੀ ਦੀ ਤਹਿ ਤੱਕ ਪਹੁੰਚਣ ਲਈ ਅਧਿਕਾਰੀਆਂ ਦੀਆਂ ਟੀਮਾਂ ਰਿਕਾਰਡ, ਬੈਂਕ ਟ੍ਰਾਂਜ਼ੈਕਸ਼ਨ, ਵਿਦੇਸ਼ੀ ਖਾਤਿਆਂ ਅਤੇ ਡਿਜੀਟਲ ਡਾਟਾ ਦੀ ਜਾਂਚ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਜਾਂਚ ਦੇ ਘੇਰੇ ਵਿੱਚ ਆਏ ਵੱਡੇ ਨਾਮ

ਰਕੁਲ ਪ੍ਰੀਤ ਸਿੰਘ: ਬਾਲੀਵੁੱਡ ਅਤੇ ਸਾਊਥ ਸਿਨੇਮਾ ਦੀ ਜਾਣੀ-ਪਛਾਣੀ ਅਦਾਕਾਰਾ, ਜੋ ਹਾਲ ਹੀ ਵਿੱਚ ਕਈ ਵੱਡੇ ਪ੍ਰੋਜੈਕਟਾਂ ਦਾ ਹਿੱਸਾ ਰਹੀ ਹੈ। ਇਸ ਦੇ ਨਾਲ ਹੀ ਆਪਣੇ ਜਨਮਦਿਨ ‘ਤੇ ਉਨ੍ਹਾਂ ਨੇ ਤਿੰਨ ਨਵੇਂ ਬਿਜ਼ਨਸ ਦੀ ਸ਼ੁਰੂਆਤ ਕੀਤੀ ਹੈ।

ਵਾਸੂ ਭਗਨਾਨੀ: ਪੂਜਾ ਐਂਟਰਟੇਨਮੈਂਟ ਦੇ ਮੁਖੀ, ਜਿਨ੍ਹਾਂ ਨੇ 90 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਕੁਲੀ ਨੰ. 1, ਬੀਵੀ ਨੰ. 1, ਬੜੇ ਮੀਆਂ ਛੋਟੇ ਮੀਆਂ ਵਰਗੀਆਂ ਕਈ ਫਿਲਮਾਂ ਬਣਾਈਆਂ ਹਨ।

ਪੈਨੋਰਮਾ ਸਟੂਡੀਓਜ਼: ਕੁਮਾਰ ਮੰਗਤ ਪਾਠਕ ਦਾ ਪ੍ਰੋਡਕਸ਼ਨ ਹਾਊਸ, ਜਿਸ ਨੇ ਅਜੇ ਦੇਵਗਨ ਸਟਾਰਰ ਦ੍ਰਿਸ਼ਯਮ, ਦ੍ਰਿਸ਼ਯਮ 2, ਦ੍ਰਿਸ਼ਯਮ 3 ਅਤੇ ਰੇਡ ਵਰਗੀਆਂ ਹਿੱਟ ਫਿਲਮਾਂ ਬਣਾਈਆਂ ਹਨ।

ਫਿਲਹਾਲ ਸਾਰੇ ਸਬੰਧਤ ਪਰਿਸਰਾਂ ‘ਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਚ ਆਪਰੇਸ਼ਨ ਪੂਰਾ ਹੋਣ ਤੋਂ ਬਾਅਦ ਵਿਭਾਗ ਇਸ ਵਿੱਤੀ ਹੇਰਾਫੇਰੀ ਅਤੇ ਕਥਿਤ ਵਿਦੇਸ਼ੀ ਟ੍ਰਾਂਜ਼ੈਕਸ਼ਨਾਂ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕਰ ਸਕਦਾ ਹੈ।

Source:TV9Hindi.com

Follow Us
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...