ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Maniac: ‘ਇਹ ਸੜਕ ਤੇ ਗਾਉਣ ਵਾਲੀ ਕੁੜੀ’, ਕਿੱਥੋਂ ਇੰਨੇ ਵੱਡੇ ਮਿਊਜ਼ਿਕ ਵਿੱਚ ਆ ਗਈ…’ ਰਾਗਿਨੀ ਦੀ ਸਪੋਰਟ ਵਿੱਚ ਉੱਤਰੇ ਹਨੀ ਸਿੰਘ

Honey Singh New Album: ਹਨੀ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਰਾਗਿਨੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਪਰੇਸ਼ਾਨੀ ਹੋ ਰਹੀ ਹੈ ਕਿ ਸੜਕ 'ਤੇ ਗਾਉਣ ਵਾਲੀ ਕੁੜੀ ਇੰਨੇ ਵੱਡੀ ਮਿਊਜ਼ਿਕ ਵੀਡੀਓ ਤੱਕ ਕਿਵੇਂ ਪਹੁੰਚ ਗਈ? ਹਨੀ ਨੇ ਕਿਹਾ ਕਿ ਲੋਕਾਂ ਨੂੰ ਰਾਗਿਨੀ ਤੋਂ ਜਲਨ ਹੁੰਦੀ ਹੈ ਅਤੇ ਉਹ 14 ਸਾਲ ਪਹਿਲਾਂ ਵੀ ਇਸ ਨੂੰ ਫੇਸ ਕਰ ਚੁੱਕੇ ਹਨ।

Maniac: ‘ਇਹ ਸੜਕ ਤੇ ਗਾਉਣ ਵਾਲੀ ਕੁੜੀ’, ਕਿੱਥੋਂ ਇੰਨੇ ਵੱਡੇ ਮਿਊਜ਼ਿਕ ਵਿੱਚ ਆ ਗਈ…’ ਰਾਗਿਨੀ ਦੀ ਸਪੋਰਟ ਵਿੱਚ ਉੱਤਰੇ ਹਨੀ ਸਿੰਘ
ਰਾਗਿਨੀ ਦੀ ਸਪੋਰਟ ਵਿੱਚ ਉੱਤਰੇ ਹਨੀ ਸਿੰਘ
Follow Us
tv9-punjabi
| Updated On: 06 Mar 2025 17:57 PM

ਗੋਰਖਪੁਰ ਦੀ ਗਾਇਕਾ ਰਾਗਿਨੀ ਵਿਸ਼ਵਕਰਮਾ ਨੂੰ ਹਨੀ ਸਿੰਘ ਦੇ ਗੀਤ “ਮੈਨੀਏਕ” ਵਿੱਚ ਗਾਉਣ ਲਈ ਮਿਲੀ ਲਾਈਮਲਾਈਟ ਨਾਲੋਂ ਵੱਧ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਨੀ ਸਿੰਘ ਦੇ ਗਾਣੇ ਮੈਨੀਏਕ ਨੂੰ ਜਿੰਨੀ ਪ੍ਰਸ਼ੰਸਾ ਮਿਲ ਰਹੀ ਹੈ, ਓਨੀ ਹੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਕਾਫ਼ੀ ਵਿਵਾਦਪੂਰਨ ਰਿਹਾ, ਪਰ ਇਹ ਰਾਗਿਨੀ ਦੇ ਕਰੀਅਰ ਲਈ ਇੱਕ ਟਰਨਿੰਗ ਪੁਆਇੰਟ ਸਾਬਤ ਹੋਇਆ ਹੈ। ਉਨ੍ਹਾਂ ਨੂੰ ਕਈ ਗਾਣੇ ਗਾਉਣ ਆਫਰ ਮਿਲ ਰਹੇ ਹਨ ਹਨ। ਹੁਣ ਹਨੀ ਸਿੰਘ ਨੇ ਵੀ ਰਾਗਿਨੀ ਨੂੰ ਮਿਲ ਰਹੀ ਟ੍ਰੋਲਿੰਗ ‘ਤੇ ਬਿਆਨ ਦਿੱਤਾ ਹੈ।

ਹਨੀ ਨੇ ਇਸ ਬਾਰੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਪਰੇਸ਼ਾਨੀ ਹੋ ਰਹੀ ਹੈ ਕਿ ਸੜਕ ‘ਤੇ ਗਾਉਣ ਵਾਲੀ ਕੁੜੀ ਇੰਨੀ ਵੱਡੀ ਮਿਊਜ਼ਿਕ ਵੀਡੀਓ ਤੱਕ ਕਿਵੇਂ ਪਹੁੰਚ ਗਈ? ਹਨੀ ਨੇ ਕਿਹਾ ਕਿ ਲੋਕ ਰਾਗਿਨੀ ਤੋਂ ਜਲਦੇ ਹਨ ਅਤੇ ਉਹ ਵੀ ਇਸ ਸਭ ਦਾ 14 ਸਾਲ ਪਹਿਲਾਂ ਸਾਹਮਣਾ ਕਰ ਚੁੱਕੇ ਹਨ ਹਨੀ ਨੇ ਦੱਸਿਆ ਕਿ ਇਹ ਸਭ ਕੁਝ ਉਸ ਸਮੇਂ ਉਨ੍ਹਾਂ ਨਾਲ ਹੋਇਆ ਸੀ। ਲੋਕ ਰਾਗਿਨੀ ਦੀ ਸਫਲਤਾ ਨੂੰ ਹਜ਼ਮ ਨਹੀਂ ਕਰ ਪਾ ਰਹੇ।

ਸੰਘਰਸ਼ਾਂ ਨਾਲ ਭਰਿਆ ਰਹੀ ਰਾਗਿਨੀ ਦੀ ਜ਼ਿੰਦਗੀ

ਕਦੇ ਸੜਕਾਂ ‘ਤੇ ਤਬਲਾ ਅਤੇ ਹਾਰਮੋਨੀਅਮ ਵਜਾ ਕੇ ਗਾਉਣ ਵਾਲੀ ਰਾਗਿਨੀ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਹਨੀ ਸਿੰਘ ਵਰਗੇ ਵਰਲਡ ਫੇਮਸ ਰੈਪਰ ਨਾਲ ਕੰਮ ਕਰੇਗੀ। ਰਾਗਿਨੀ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ ਹੈ। ਰੋਜ਼ੀ-ਰੋਟੀ ਕਮਾਉਣ ਲਈ, ਉਸਨੇ ਆਪਣੇ ਪਰਿਵਾਰ ਨਾਲ ਸੜਕਾਂ ਅਤੇ ਮੰਦਰਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਕਈ ਵੀਡੀਓ ਯੂਟਿਊਬ ‘ਤੇ ਮੌਜੂਦ ਹਨ, ਜਿਨ੍ਹਾਂ ਵਿੱਚ ਉਹ ਵਿਆਹ ਅਤੇ ਮੁੰਡਨ ਵਰਗੇ ਸਮਾਰੋਹਾਂ ਵਿੱਚ ਭੋਜਪੁਰੀ ਅਤੇ ਅਵਧੀ ਭਾਸ਼ਾਵਾਂ ਵਿੱਚ ਗੀਤ ਗਾਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂਨੇ ਕੁਝ ਸੰਗੀਤ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ। ਹਨੀ ਦਾ ਗਾਣਾ ਰਿਲੀਜ਼ ਹੁੰਦੇ ਹੀ ਇਹ ਸੁਰਖੀਆਂ ਵਿੱਚ ਆ ਗਈ।

ਹਨੀ ਨੇ ਕੀ ਕਿਹਾ ਸੀ?

ਗਾਣੇ ਵਿੱਚ ਹਨੀ ਨੇ ਰਾਗਿਨੀ ਦੇ ਗਾਣੇ ‘ਦੀਦੀਆ ਕੇ ਦੇਵਰ’ ਦੀ ਲਾਈਨ ਨੂੰ ਯੂਜ਼ ਕੀਤਾ ਹੈ। ਇਸ ਗਾਣੇ ਨੂੰ ਰਾਗਿਨੀ ਨੇ ਆਵਾਜ਼ ਦਿੱਤੀ ਹੈ। ਪ੍ਰਸ਼ੰਸਕਾਂ ਨੇ ਇਸ ਗੀਤ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਰੈਪ ਵਿੱਚ ਭੋਜਪੁਰੀ ਟਵਿਸਟ ਨੂੰ ਬਹੁਤ ਪਸੰਦ ਕੀਤਾ ਹੈ। ਜਿੱਥੇ ਇੱਕ ਪਾਸੇ ਇਸ ਨੂੰ ਬਹੁਤ ਪ੍ਰਸ਼ੰਸਾ ਮਿਲੀ, ਉੱਥੇ ਹੀ ਦੂਜੇ ਪਾਸੇ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਗਾਣਾ ਅਸ਼ਲੀਲ ਹੈ ਅਤੇ ਇਸ ਗਾਣੇ ਲਈ ਰਾਗਿਨੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਥਾਵਾਂ ‘ਤੇ ਗਾਣੇ ਅਤੇ ਹਨੀ ਸਿੰਘ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ। ਅਜਿਹੇ ਵਿੱਚ ਹਨੀ ਨੇ ਕਿਹਾ ਕਿ ਇਹ ਸਭ ਉਨ੍ਹਾਂਦੇ ਨਾਲ ਨਹੀਂ ਸਗੋਂ ਰਾਗਿਨੀ ਨਾਲ ਹੋ ਰਿਹਾ ਹੈ। ਇਹ ਸਭ ਕੁਝ ਹਨੀ ਨੂੰ ਉਦੋਂ ਸਹਿਣਾ ਪਿਆ ਸੀ ਜਦੋਂ ਉਨ੍ਹਾਂ ਦਾ ਗਾਣਾ ਆਇਆ ਸੀ।

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...