AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੂਰੇ ਪਰਿਵਾਰ ਨਾਲ ਬਹਿ ਕੇ ਕਰੋ Enjoy, ‘ਹੀਰ ਐਕਸਪ੍ਰੈਸ’ ਦੇ ਪ੍ਰੀਮੀਅਰ ਮੌਕੇ ਬੋਲੇ ਐਕਟਰ ਗੁਲਸ਼ਨ ਗਰੋਵਰ, 12 ਸਤੰਬਰ ਨੂੰ ਹੋ ਰਹੀ ਰਿਲੀਜ

Heer Express Premiere in Chandigarh: ਦਰਸ਼ਕਾਂ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਸਿਨੇਮਾ ਵਿੱਚ ਅਜਿਹੀ ਕਹਾਣੀ ਦੇਖਣ ਨੂੰ ਮਿਲੀ ਹੈ। ਦਰਸ਼ਕਾਂ ਨੇ ਸਾਰੇ ਕਲਾਕਾਰਾਂ ਦੀ ਐਕਟਿੰਗ ਦੀ ਤਾਰੀਫ ਕੀਤ, ਖਾਸ ਕਰਕੇ ਆਸ਼ੂਤੋਸ਼ ਰਾਣਾ, ਗੁਲਸ਼ਨ ਗਰੋਵਰ ਅਤੇ ਸੰਜੇ ਮਿਸ਼ਰਾ ਦੀ ਸ਼ਾਨਦਾਰ ਪਰਫਾਰਮੈਂਸ ਨੂੰ ਲੋਕਾਂ ਨੇ ਖੂਬ ਵਾਹਵਾਹੀ ਦਿੱਤੀ। ਇਸ ਫਿਲਮ ਰਾਹੀਂ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖ ਰਹੀ ਅਦਾਕਾਰਾ ਦਿਵਿਜਾ ਜੁਨੇਜਾ ਦਾ ਐਕਟਿੰਗ ਟੈਲੇਂਟ ਵੀ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਪੂਰੇ ਪਰਿਵਾਰ ਨਾਲ ਬਹਿ ਕੇ ਕਰੋ Enjoy, 'ਹੀਰ ਐਕਸਪ੍ਰੈਸ' ਦੇ ਪ੍ਰੀਮੀਅਰ ਮੌਕੇ ਬੋਲੇ ਐਕਟਰ ਗੁਲਸ਼ਨ ਗਰੋਵਰ, 12 ਸਤੰਬਰ ਨੂੰ ਹੋ ਰਹੀ ਰਿਲੀਜ
‘ਹੀਰ ਐਕਸਪ੍ਰੈਸ’ ਕੱਲ ਦੇਸ਼ ਭਰ ਵਿੱਚ ਹੋ ਰਹੀ ਰਿਲੀਜ
amanpreet-kaur
| Updated On: 11 Sep 2025 14:24 PM IST
Share

ਫਿਲਮ ਹੀਰ ਐਕਸਪ੍ਰੈਸ ਦਾ ਪ੍ਰੀਮੀਅਰ ਮੋਹਾਲੀ ਦੇ ਇੱਕ ਮਾਲ ਵਿੱਚ ਬਹੁਤ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ, ਨਿਰਮਾਤਾ, ਅਦਾਕਾਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਆਪਣੀ ਮੌਜੂਦਗੀ ਨਾਲ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਭਾਰਤੀ ਸਿਨੇਮਾ ਦੇ ਮਸ਼ਹੂਰ ਖਲਨਾਇਕ ਰਹੇ ਗੁਲਸ਼ਨ ਗਰੋਵਰ ਦੇ ਬੇਟੇ ਸੰਜੇ ਗਰੋਵਰ ਨੇ ਪ੍ਰੋਡਿਊਸ ਕੀਤੀ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਗੁਲਸ਼ਨ ਗਰੋਵਰ ਦੀ ਮੌਜੂਦਗੀ ਨੇ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਮੌਕੇ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਫਿਲਮ ਵੇਖਣ ਆਏ ਸਨ।

ਨਿਰਦੇਸ਼ਕ ਅਤੇ ਨਿਰਮਾਤਾ ਉਮੇਸ਼ ਸ਼ੁਕਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਨੇਮਾ ਨੂੰ ਅਜਿਹੀਆਂ ਪਰਿਵਾਰਕ ਫਿਲਮਾਂ ਦੀ ਲੋੜ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਦੇਖ ਸਕੀਏ। ਅਜਿਹੀਆਂ ਫਿਲਮਾਂ ਸਮਾਜ ਨੂੰ ਸਕਾਰਾਤਮਕ ਸੁਨੇਹਾ ਦਿੰਦੀਆਂ ਹਨ।

ਫਿਲਮ ਦੇ ‘ਕਲਾਕਾਰ’ ਵੀ ਬਣੇ ਚਰਚਾ ਦਾ ਵਿਸ਼ਾ

ਇਸ ਫਿਲਮ ਵਿੱਚ ਪ੍ਰੀਤ ਕਮਾਨੀ ਅਤੇ ਦਿਵਿਜਾ ਜੁਨੇਜਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਗੁਲਸ਼ਨ ਗਰੋਵਰ, ਆਸ਼ੂਤੋਸ਼ ਰਾਣਾ ਅਤੇ ਸੰਜੇ ਮਿਸ਼ਰਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਹ ਦਿਵਿਆ ਜੁਨੇਜਾ ਦੀ ਪਹਿਲੀ ਫਿਲਮ ਹੈ ਅਤੇ ਉਹ ਇਸ ਮੌਕੇ ‘ਤੇ ਬਹੁਤ ਉਤਸ਼ਾਹਿਤ ਦਿਖਾਈ ਦੇ ਰਹੀ ਸੀ।

ਫਿਲਮ ਦੇਖਣ ਆਏ ਦਰਸ਼ਕਾਂ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਸਿਨੇਮਾ ਵਿੱਚ ਅਜਿਹੀ ਕਹਾਣੀ ਦੇਖਣ ਨੂੰ ਮਿਲੀ ਹੈ। ਦਰਸ਼ਕਾਂ ਨੇ ਸਾਰੇ ਕਲਾਕਾਰਾਂ ਦੀ ਐਕਟਿੰਗ ਦੀ ਤਾਰੀਫ ਕੀਤ, ਖਾਸ ਕਰਕੇ ਆਸ਼ੂਤੋਸ਼ ਰਾਣਾ, ਗੁਲਸ਼ਨ ਗਰੋਵਰ ਅਤੇ ਸੰਜੇ ਮਿਸ਼ਰਾ ਦੀ ਸ਼ਾਨਦਾਰ ਪਰਫਾਰਮੈਂਸ ਨੂੰ ਲੋਕਾਂ ਨੇ ਖੂਬ ਵਾਹਵਾਹੀ ਦਿੱਤੀ। ਇਸ ਫਿਲਮ ਰਾਹੀਂ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖ ਰਹੀ ਅਦਾਕਾਰਾ ਦਿਵਿਜਾ ਜੁਨੇਜਾ ਦਾ ਐਕਟਿੰਗ ਟੈਲੇਂਟ ਵੀ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਸਿਤਾਰਿਆਂ ਨਾਲ ਸਜੀ ਸ਼ਾਮ

‘ਹੀਰ ਐਕਸਪ੍ਰੈਸ’ ਦੇ ਪ੍ਰੀਮੀਅਰ ‘ਤੇ ਫਿਲਮ ਦੇ ਕਲਾਕਾਰਾਂ ਤੋਂ ਇਲਾਵਾ ਮਨਕੀਰਤ ਔਲਖ ਵਰਗ੍ਹੇ ਹੋਰ ਵੀ ਕਈ ਸਿੰਗਰ, ਕਲਾਕਾਰ ਅਤੇ ਸਿਆਸਤਦਾਨ ਉੱਥੇ ਮੌਜੂਦ ਸਨ। ਸਾਰਿਆਂ ਨੇ ਇੱਕ ਸੁਰ ਵਿੱਚ ਫਿਲਮ ਦੀ ਤਾਰੀਫ ਕੀਤੀ ਤਾਂ ਆਪਣੀ ਮੌਜੂਦਗੀ ਨਾਲ ਇਸ ਸ਼ਾਮ ਨੂੰ ਹੋਰ ਵੀ ਖਾਸ ਬਣਾ ਦਿੱਤਾ। ਮਨਕੀਰਤ ਨੇ ਇੱਕ ਪਾਸੇ ਜਿੱਥੇ ਪੰਜਾਬੀ ਫਿਲਮਾਂ ਦੀ ਲਗਾਤਾਰ ਕਾਮਯਾਬੀ ਦੀ ਗੱਲ ਕੀਤੀ ਤਾਂ ਨਾਲ ਹੀ ਪੰਜਾਬ ਵਿੱਚ ਹੜ੍ਹਾਂ ਦੀ ਤ੍ਰਾਸਦੀ ਦਾ ਜਿਕਰ ਕਰਦਿਆਂ ਅਦਾਕਾਰ ਗੁਲਸ਼ਨ ਗਰੋਵਰ ਅਤੇ ਹੋਰਨਾਂ ਤੋਂ ਮਦਦ ਦੀ ਅਪੀਲ ਵੀ ਕੀਤੀ।

ਫਿਲਮ 12 ਸਤੰਬਰ ਨੂੰ ਪੂਰੇ ਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਦਰਸ਼ਕਾਂ ਨੂੰ ਪਰਿਵਾਰਕ ਮਨੋਰੰਜਨ ਦਾ ਇੱਕ ਵਧੀਆ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਸਾਡਾ ਵੀ ਇਹੀ ਕਹਿਣਾ ਹੈ ਤੁਸੀਂ ਵੀ ਇਸ ਫਿਲਮ ਨੂੰ ਵੱਡੇ ਪਰਦੇ ਤੇ ਜਾ ਕੇ ਵੇਖੋ ਅਤੇ ਫਿਲਮ ਦਾ ਆਨੰਦ ਮਾਣੋ।

Follow Us
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ...
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...