ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਿੱਖਾਂ ਦੀ ਬੇਮਿਸਾਲ ਬਹਾਦਰੀ ਨੂੰ ਦਰਸਾਉਂਦੀ ਹੈ ‘Akaal The Unconquered’, ? ਸਾਹਮਣੇ ਆਈ ਰਿਲੀਜ਼ ਡੇਟ

Akaal The Unconquered: ਪੰਜਾਬੀ ਇੰਡਸਟਰੀ ਦੀ ਪਹਿਲੀ ਪੈਨ ਇੰਡੀਆ ਫਿਲਮ 'Akaal The Unconquered' ਜਿਸ ਨੂੰ ਕਲਾਕਾਰ ਗਿੱਪੀ ਗਰੇਵਾਲ ਵੱਲੋਂ ਲਿਖਿਆ ਅਤੇ Direct ਕੀਤਾ ਗਿਆ ਹੈ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਨੂੰ ਲੈ ਕੇ Tv9punjabi.com ਦੀ ਟੀਮ ਨੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਹੈ।

ਸਿੱਖਾਂ ਦੀ ਬੇਮਿਸਾਲ ਬਹਾਦਰੀ ਨੂੰ ਦਰਸਾਉਂਦੀ ਹੈ ‘Akaal The Unconquered’, ? ਸਾਹਮਣੇ ਆਈ ਰਿਲੀਜ਼ ਡੇਟ
Follow Us
isha-sharma
| Published: 01 Apr 2025 15:14 PM

ਕਹਿਣ ਨੂੰ ਤਾਂ ਵੱਡੇ ਪੰਜਾਬੀ ਸਿਤਾਰਿਆਂ ਨਾਲ ਸੱਜੀ ਅਪਕਮਿੰਗ ਫਿਲਮ Akaal The Unconquered ਇੱਕ Fictional ਸਟੋਰੀ ਹੈ, ਪਰ ਜਿਸ ਤਰ੍ਹਾਂ ਨਾਲ ਇਸ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ, ਉਹ ਲਾਜਵਾਬ ਹੈ। ਸਿੱਖ ਜਿਸ ਤਰ੍ਹਾਂ ਨਾਲ ਆਪਣੀ ਬਹਾਦੁਰੀ ਅਤੇ ਦਰਿਆਦਿਲੀ ਨੂੰ ਲੈ ਕੇ ਪੂਰੀ ਦੁਨੀਆ ਚ ਜਾਣੇ ਜਾਂਦੇ ਹਨ, ਉਹ ਕਿਸੇ ਤੋਂ ਲੁੱਕਿਆ ਨਹੀਂ ਹੈ। ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਗਈ ਇਹ ਫਿਲਮ ਅਜਿਹੇ ਹੀ ਸਿੱਖ ਯੋਧਿਆਂ ਦੀ ਬਹਾਦਰੀ ਨੂੰ ਦਰਸਾਉਂਦੀ ਹੈ ਜਿਸ ਦਾ ਉਦੇਸ਼ ਹੈ ਪੰਜਾਬ ਦੇ ਅਮੀਰ ਇਤਿਹਾਸ ਨੂੰ ਵੱਡੇ ਪਰਦੇ ‘ਤੇ ਲਿਆਉਣਾ। ਫਿਲਮ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਨਾਲ ਇਸਦੀ ਪਹੁੰਚ Pan India ਤੱਕ ਹੋਵੇਗੀ।

ਅਕਾਲ ਇੱਕ ਇਤਿਹਾਸਕ ਡਰਾਮਾ ਹੈ, ਜੋ ਸਿੱਖ ਯੋਧਿਆਂ ਦੀ ਹਿੰਮਤ ਅਤੇ ਮਹਾਨਤਾ ਦੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਤ ਹੈ। ਫਿਲਮ ਦੀ ਕਹਾਣੀ ਸਿੱਖ ਇਤਿਹਾਸ ਦੀ ਬਹਾਦਰੀ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Interview ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਕਿਵੇਂ ਫਿਲਮ ਨੂੰ ਧਰਮਾ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕਰਨ ਦਾ ਸਬੱਬ ਬਣਿਆ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ਦੀ Distribution ਨੂੰ ਲੈ ਕੇ Dharma Production ਕੋਲ ਗਏ ਸੀ ਪਰ ਉਨ੍ਹਾਂ ਨੂੰ ਸਾਡਾ Subject ਇਨ੍ਹਾਂ ਪਸੰਦ ਆਇਆ ਕਿ ਉਨ੍ਹਾਂ ਨੇ ਨਾਲ ਕੰਮ ਕਰਨ ਦੀ ਇੱਛਾ ਜਾਹਿਰ ਕੀਤੀ। ਜਦੋਂ ਫਿਲਮ ਦੇ Title ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੰਗਰ Neha Bhasin ਦਾ ਇਸ ਵਿੱਚ ਯੋਗਦਾਨ ਹੈ।

ਪੰਜਾਬੀ ਸਿੰਗਰ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਦੱਸਿਆ ਕਿ ਇਸ ਰੋਲ ਲਈ ਉਨ੍ਹਾਂ ਨੇ ਖੁਦ ਤੋਂ ਤਿਆਰੀ ਕੀਤੀ ਸੀ। ਫਿਲਮ ਦੀ ਦਮਦਾਰ Storyline ਨੇ ਉਨ੍ਹਾਂ ਨੂੰ ਫਿਲਮ ਕਰਨ ਲਈ Motivate ਕੀਤਾ। ਜੇਕਰ ਉਨ੍ਹਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਉਨ੍ਹਾਂ ਦਾ ਗਾਇਆ ਹੋਇਆ ਕੋਈ ਗੀਤ ਨਹੀਂ ਹੋਵੇਗਾ।

ਦੂਜੇ ਪਾਸੇ ਫਿਲਮ ਚ ਅਹਿਮ ਕਿਰਦਾਰ ਨਿਭਾ ਰਹੇ ਹਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਇਹ ਫਿਲਮ ਗਿੱਪੀ ਦਾ ਪੈਸ਼ਨ ਪ੍ਰੋਜ਼ੈਕਟ ਹੈ ਜਿਸ ਨੂੰ ਕਾਫੀ ਸਮਾਂ ਲੱਗਿਆ ਵੱਡੇ ਪਰਦੇ ‘ਤੇ ਲੈ ਕੇ ਆਉਣ ਨੂੰ ਪਰ ਅਸੀਂ ਮਿਹਨਤ ਨਾਲ ਕਾਫੀ ਖੁਸ਼ ਹਾਂ। ਫਿਲਮ ਪੰਜਾਬ ਦੇ ਇਤਿਹਾਸ ਅਤੇ ਪੰਜਾਬੀਆਂ ਦੀ ਦਲੇਰੀ ਨੂੰ ਕਾਫੀ ਚੰਗੀ ਤਰ੍ਹਾਂ ਦਰਸਾਉਂਦੀ ਹੈ।

ਗਿੱਪੀ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਅਤੇ 10 ਅਪ੍ਰੈਲ, 2025 ਨੂੰ ਵਿਸਾਖੀ ਦੇ ਤਿਉਹਾਰ ਮੌਕੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਜੱਗੀ ਸਿੰਘ, ਆਸ਼ੀਸ਼ ਦੁੱਗਲ, ਭਾਨਾ ਲਾ, ਹਰਿੰਦਰ ਭੁੱਲਰ ਅਤੇ ਜਰਨੈਲ ਸਿੰਘ ਵਰਗੇ ਪ੍ਰਮੁੱਖ ਨਾਮ ਵੀ ਹਨ। ਅਕਾਲ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਇੱਕੋ ਸਮੇਂ ਰਿਲੀਜ਼ ਹੋਵੇਗੀ।