ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਏਆਰ ਰਹਿਮਾਨ ਤੋਂ ਵੀ ਜਿਆਦਾ ਫੀਸ, ਕੌਣ ਹਨ ਸ਼ਾਹਰੁਖ ਦੀ ‘ਜਵਾਨ’ ਦੇ ਸੰਗੀਤ ਨਿਰਦੇਸ਼ਕ? ਜੋ ਲੈ ਰਹੇ 10 ਕਰੋੜ

ਸਾਊਥ ਇੰਡਸਟਰੀ ਦੇ ਮਿਊਜ਼ਿਕ ਡਾਇਰੈਕਟਰ ਅਨਿਰੁਧ ਰਵੀਚੰਦਰ ਬਾਲੀਵੁੱਡ ਫਿਲਮ ਜਵਾਨ ਨਾਲ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਲਈ ਉਹ ਕਾਫੀ ਮੋਟੀ ਫੀਸ ਵੀ ਲੈ ਰਹੇ ਹਨ। ਫਿਲਮ ਦਾ ਨਿਰਦੇਸ਼ਨ ਐਟਲੀ ਕਰ ਰਹੇ ਹਨ।

Follow Us
tv9-punjabi
| Updated On: 17 Jul 2023 15:53 PM

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shahrukh Khan) ਪਠਾਨ (Pathan) ਤੋਂ ਬਾਅਦ ਹੁਣ ਫਿਲਮ ਜਵਾਨ ਨਾਲ ਧਮਾਲ ਮਚਾਉਣ ਲਈ ਤਿਆਰ ਹਨ। ਜਵਾਨ ਦਾ ਪ੍ਰੀਵਿਊ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਸ਼ਾਹਰੁਖ ਖਾਨ ਫਿਲਮ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰੱਖਣਾ ਚਾਹੁੰਦੇ ਹਨ। ਇਸੇ ਲਈ ਇਸ ਦੇ ਸੰਗੀਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਫਿਲਮ ਦੇ ਸੰਗੀਤ ਲਈ ਅਨਿਰੁਧ ਰਵੀਚੰਦਰ ਨੂੰ ਚੁਣਿਆ ਗਿਆ ਹੈ, ਜੋ ਇਸ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਲਈ ਉਹ ਕਾਫੀ ਮੋਟੀ ਫੀਸ ਵੀ ਲੈ ਰਹੇ ਹਨ।

ਅਨਿਰੁਧ ਰਵੀਚੰਦਰ ਸਾਉਥ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹਨ ਅਤੇ ਉਨ੍ਹਾਂ ਨੇ ਰਜਨੀਕਾਂਤ ਤੋਂ ਲੈ ਕੇ ਕਮਲ ਹਾਸਨ ਤੱਕ ਦੀਆਂ ਫਿਲਮਾਂ ਲਈ ਸੰਗੀਤ ਦਿੱਤਾ ਹੈ। ਹੁਣ ਉਹ ਸ਼ਾਹਰੁਖ ਖਾਨ ਦੀ ‘ਜਵਾਨ‘ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਜਿੰਨਾ ਪੈਸਾ ਉਨ੍ਹਾਂ ਨੂੰ ਇਸ ਲਈ ਮਿਲ ਰਿਹਾ ਹੈ, ਸ਼ਾਇਦ ਹੀ ਕਿਸੇ ਭਾਰਤੀ ਸੰਗੀਤ ਨਿਰਦੇਸ਼ਕ ਨੂੰ ਇਕ ਫਿਲਮ ਲਈ ਇੰਨਾ ਪੈਸਾ ਮਿਲਿਆ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਅਨਿਰੁਧ ਨੇ ਫਿਲਮ ਜਵਾਨ ਲਈ ਇੰਨਾ ਚਾਰਜ ਕੀਤਾ ਹੈ ਕਿ ਉਨ੍ਹਾਂ ਨੇ ਆਸਕਰ ਜੇਤੂ ਮਿਊਜ਼ਿਕ ਡਾਇਰੈਕਟਰ ਏਆਰ ਰਹਿਮਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਏ ਆਰ ਰਹਿਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਫਿਲਮ ਲਈ ਲਗਭਗ 8 ਕਰੋੜ ਰੁਪਏ ਚਾਰਜ ਕਰਦੇ ਹਨ। ਇੱਕ ਸੰਗੀਤ ਨਿਰਦੇਸ਼ਕ ਲਈ ਇਹ ਇੱਕ ਮੋਟੀ ਰਕਮ ਹੈ। ਪਰ ਸ਼ਾਹਰੁਖ ਖਾਨ ਦੀ ਇਸ ਵੱਡੀ ਫਿਲਮ ਲਈ ਅਨਿਰੁਧ ਨੂੰ 10 ਕਰੋੜ ਹੋਰ ਦਿੱਤੇ ਜਾ ਰਹੇ ਹਨ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਜਵਾਨ ਫਿਲਮ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੇ ਨਾਲ ਸਾਊਥ ਦੀ ਅਦਾਕਾਰਾ ਨਯਨਤਾਰਾ ਨਜ਼ਰ ਆਵੇਗੀ।

ਕੌਣ ਹਨ ਅਨਿਰੁਧ ਰਵੀਚੰਦਰ?

ਅਨਿਰੁਧ ਰਵੀਚੰਦਰ ਦੀ ਗੱਲ ਕਰੀਏ ਤਾਂ ਉਹ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ ਅਤੇ ਦੱਖਣ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ। ਉਹ ਸਿਰਫ 32 ਸਾਲ ਦੇ ਹਨ। ਪਰ ਇਸ ਛੋਟੀ ਉਮਰ ਵਿਚ ਹੀ ਉਸ ਨੇ ਕਾਫੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਡੌਨ, ਮੇਰੀ, ਡਾਕਟਰ, ਮਾਸਟਰ, ਵਿਕਰਮ ਅਤੇ ਬੀਸਟ ਵਰਗੀਆਂ ਫਿਲਮਾਂ ਵਿੱਚ ਸੰਗੀਤ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਸ਼ਾਹਰੁਖ ਦੀ ਜਵਾਨ, ਰਜਨੀਕਾਂਤ ਦੀ ਜੇਲਰ ਅਤੇ ਥਾਲਾਪਤੀ ਵਿਜੇ ਦੀ ਲਿਓ ‘ਚ ਨਜ਼ਰ ਆਉਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...