AP Dhillon ਦੇ ਸ਼ੋਅ ‘ਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਮਸਤੀ, ਮੈਦਾਨ ਤੋਂ ਦੂਰ ਨਵੇਂ ਅੰਦਾਜ ‘ਚ ਨਜ਼ਰ ਆਏ, ਗੀਤਾਂ ਤੇ ਖੂਬ ਝੂਮੇ
Cricketer Abhishek Sharma Dance Video: ਦੇ ਸ਼ੋਅ ਜੈਪੁਰ ਦੇ JECC (ਜੈਪੁਰ ਏਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ) ਵਿੱਚ ਕਰਵਾਇਆ ਗਿਆ ਸੀ। ਜਿੱਥੇ ਵੱਡੀ ਗਿਣਤੀ ਵਿੱਚ ਫੈਨਜ਼ ਮੌਜੂਦ ਸਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਆਂ ਅਤੇ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਅਭਿਸ਼ੇਕ ਸ਼ਰਮਾ, AP Dhillon ਦੇ ਹਿੱਟ ਗੀਤਾਂ ਤੇ ਉਨ੍ਹਾਂ ਨਾਲ ਤਾਲ ਮਿਲਾਉਂਦੇ ਹੋਏ ਖੂਬ ਥਿਰਕਦੇ ਦਿਖਾਈ ਦਿੱਤੇ।
ਭਾਰਤੀ ਕ੍ਰਿਕਟ ਦੇ ਚਮਕਦੇ ਸਿਤਾਰੇ ਅਭਿਸ਼ੇਕ ਸ਼ਰਮਾ ਆਪਣੇ ਨਵੇਂ ਅੰਦਾਜ਼ ਨਾਲ ਫਿਰ ਫੈਨਜ਼ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ, ਪਰ ਇਸ ਵਾਰ ਕਾਰਨ ਕ੍ਰਿਕਟ ਮੈਦਾਨ ਨਹੀਂ, ਸਗੋਂ ਉਨ੍ਹਾਂ ਦਾ ਮਿਊਜ਼ਿਕ ਅਤੇ ਐਂਟਰਟੇਨਮੈਂਟ ਨਾਲ ਜੁੜਿਆ ਰੂਪ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ AP Dhillon ਦੇ ਲਾਈਵ ਸ਼ੋਅ ਦੌਰਾਨ ਅਭਿਸ਼ੇਕ ਸ਼ਰਮਾ ਨੂੰ ਉਨ੍ਹਾਂ ਨਾਲ ਝੂੰਮਦੇ, ਗੀਤਾਂ ਦਾ ਆਨੰਦ ਲੈਂਦੇ ਅਤੇ ਪੂਰਾ ਮਾਹੌਲ ਇੰਜੁਆਏ ਕਰਦੇ ਹੋਏ ਦੇਖਿਆ ਗਿਆ।
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ AP Dhillon ਦੇ ਸ਼ੋਅ ਚ ਮਸਤੀ
ਇਹ ਸ਼ੋਅ ਜੈਪੁਰ ਦੇ JECC (ਜੈਪੁਰ ਏਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ) ਵਿੱਚ ਕਰਵਾਇਆ ਗਿਆ ਸੀ। ਜਿੱਥੇ ਵੱਡੀ ਗਿਣਤੀ ਵਿੱਚ ਫੈਨਜ਼ ਮੌਜੂਦ ਸਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਆਂ ਅਤੇ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਅਭਿਸ਼ੇਕ ਸ਼ਰਮਾ, AP Dhillon ਦੇ ਹਿੱਟ ਗੀਤਾਂ ਤੇ ਉਨ੍ਹਾਂ ਨਾਲ ਤਾਲ ਮਿਲਾਉਂਦੇ ਹੋਏ ਖੂਬ ਥਿਰਕਦੇ ਦਿਖਾਈ ਦਿੱਤੇ।
View this post on Instagram
ਫੈਨਜ਼ ਨੂੰ ਅਭਿਸ਼ੇਕ ਸ਼ਰਮਾ ਦਾ ਇਹ ਬੇਫ਼ਿਕਰ ਅੰਦਾਜ਼ ਖੂਬ ਭਾਇਆ। ਖਾਸ ਗੱਲ ਇਹ ਰਹੀ ਕਿ ਇਨ੍ਹਾਂ ਪਲਾਂ ਨੂੰ ਅਭਿਸ਼ੇਕ ਸ਼ਰਮਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ। ਜਿਸ ਤੋਂ ਬਾਅਦ ਫੈਨਜ਼ ਦੀਆਂ ਪ੍ਰਤੀਕਿਰਿਆਵਾਂ ਹੋਰ ਵੀ ਤੇਜ਼ ਹੋ ਗਈਆਂ।
ਫੈਨਜ਼ ਨੂੰ ਅਭਿਸ਼ੇਕ ਸ਼ਰਮਾ ਦਾ ਇਹ ਅੰਦਾਜ ਪਸੰਦ ਆਇਆ
ਕ੍ਰਿਕਟ ਦੇ ਦਬਾਅ ਭਰੇ ਮਾਹੌਲ ਤੋਂ ਹਟ ਕੇ ਅਭਿਸ਼ੇਕ ਸ਼ਰਮਾ ਦਾ ਇਹ ਖੁਸ਼ਮਿਜ਼ਾਜ਼ ਅਤੇ ਖੁੱਲ੍ਹਾ ਦਿਲ ਵਾਲਾ ਰੂਪ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਅੰਦਾਜ਼ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਸੋਸ਼ਲ ਮੀਡੀਆ ਤੇ ਲੋਕ ਉਨ੍ਹਾਂ ਦੀ ਇਸ ਅਦਾਅ ਅਤੇ ਮਸਤੀ ਭਰੇ ਅੰਦਾਜ਼ ਦੀ ਖੂਬ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ
AP Dhillon ਦੇ ਸ਼ੋਅ ਦੌਰਾਨ ਉਨ੍ਹਾਂ ਨਾਲ ਝੂੰਮਦੇ ਨਜ਼ਰ ਆਉਣਾ ਇਹ ਦਰਸਾਉਂਦਾ ਹੈ ਕਿ ਅਭਿਸ਼ੇਕ ਸ਼ਰਮਾ ਸਿਰਫ਼ ਇੱਕ ਸ਼ਾਨਦਾਰ ਕ੍ਰਿਕਟਰ ਹੀ ਨਹੀਂ, ਸਗੋਂ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ਵਾਲੇ ਨੌਜਵਾਨ ਵੀ ਹਨ। ਇਹੀ ਕਾਰਨ ਹੈ ਕਿ ਅੱਜ ਉਹ ਨੌਜਵਾਨਾਂ ਲਈ ਪ੍ਰੇਰਣਾ ਬਣੇ ਹੋਏ ਹਨ ਅਤੇ ਭਾਰਤੀ ਕ੍ਰਿਕਟ ਦਾ ਭਵਿੱਖ ਮੰਨੇ ਜਾ ਰਹੇ ਹਨ।


