ਗੋਆ ‘ਚ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਘਰ ‘ਚ ਮਿਲੇ ਸਨ ਬੇਹੋਸ਼
ਗੋਆ 'ਚ ਦਿੱਗਜ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਰਾਤ ਕਰੀਬ ਸਾਢੇ 3 ਵਜੇ ਡੋਨਾ ਪਾਓਲਾ ਸਥਿਤ ਮਣੀਪਾਲ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨਾਨਾ ਪਾਟੇਕਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ।
ਗੋਆ ‘ਚ ਦਿੱਗਜ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਰਾਤ ਕਰੀਬ ਸਾਢੇ 3 ਵਜੇ ਡੋਨਾ ਪਾਓਲਾ ਸਥਿਤ ਮਣੀਪਾਲ ਹਸਪਤਾਲ ਲਿਆਂਦਾ ਗਿਆ ਸੀ। ਉਹ ਘਰ ‘ਚ ਬੇਹੋਸ਼ ਮਿਲੇ ਸਨ। ਡਾਕਟਰ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨਾਨਾ ਪਾਟੇਕਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ।
ਮਣੀਪਾਲ ਹਸਪਤਾਲ ਦੇ ਔਨਕੋਲੋਜੀ ਵਿਭਾਗ ਦੇ ਮੁਖੀ ਡਾ. ਸ਼ੇਖਰ ਸਾਲਕਰ ਦੇ ਅਨੁਸਾਰ, ਨਾਨਾ ਪਾਟੇਕਰ ਦਾ ਦੇਹਾਂਤ ਗੰਭੀਰ ਕਾਰਡਿਅਕ ਅਰੇਸਟ ਕਾਰਨ ਹੋਇਆ। ਡਾਕਟਰਾਂ ਨੇ 45 ਮਿੰਟ ਤੱਕ ਲਗਾਤਾਰ ਕਾਰਡੀਓਪਲਮੋਨਰੀ ਰਿਸਸਿਟੇਸ਼ਨ (CPR) ਦੇ ਕੇ ਨਾਨਾ ਪਾਟੇਕਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਹਿੰਦੀ ਤੇ ਮਰਾਠੀ ਸਿਨੇਮਾ ‘ਚ ਬਣਾਈ ਸੀ ਵੱਖਰੀ ਪਹਿਚਾਣ
ਪਾਟੇਕਰ ਹਿੰਦੀ ਤੇ ਮਰਾਠੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਸਨ ਤੇ ਉਨ੍ਹਾਂ ਦਾ ਕਰੀਅਰ ਕਈ ਦਹਾਕਿਆਂ ਤੱਕ ਚੱਲਿਆ। ਉਨ੍ਹਾਂ ਨੇ ਪਰਿੰਦਾ, ਪ੍ਰਹਾਰ: ਦ ਫਾਈਨਲ ਅਟੈਕ, ਕ੍ਰਾਂਤੀਵੀਰ, ਅਗਨੀ ਸਾਕਸ਼ੀ, ਖਾਮੋਸ਼ੀ: ਦ ਮਿਊਜ਼ਿਕਲ, ਅਬ ਤਕ ਛੱਪਨ ਤੇ ਵੈਲਕਮ ਵਰਗੀਆਂ ਮਸ਼ਹੂਰ ਫ਼ਿਲਮਾਂ ‘ਚ ਕੰਮ ਕੀਤਾ।
ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ ਪ੍ਰਹਾਰ: ਦ ਫਾਈਨਲ ਅਟੈਕ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ। ਸਿਨੇਮਾ ਤੇ ਕਲਾ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 2013 ‘ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਅਦਾਕਾਰੀ ਤੇ ਦਮਦਾਰ ਕਿਰਦਾਰਾਂ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ‘ਚੋਂ ਇੱਕ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਹਿੰਦੀ ਤੇ ਮਰਾਠੀ ਫ਼ਿਲਮਾਂ ਦੇ ਨਾਲ-ਨਾਲ ਥੀਏਟਰ ‘ਚ ਵੀ ਕੰਮ ਕੀਤਾ।