AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Arjun Kapoor ਅਨੀਸ਼ਾ ਨੂੰ ਬਣਾਉਣਗੇ ਕ੍ਰਿਕੇਟ, 18 ਸਾਲ ਤੱਕ ਚੁੱਕਣਗੇ ਉਸਦਾ ਖਰਚਾ

Arjun Kapoor Fund Anisha: ਮੁੰਬਈ ਦੀ 11 ਸਾਲਾ ਅਨੀਸ਼ਾ ਰਾਉਤ ਦਾ ਸੁਪਨਾ ਹੈ ਕਿ ਉਹ ਇਕ ਦਿਨ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡੇ ਪਰ ਆਰਥਿਕ ਤੰਗੀ ਕਾਰਨ ਅਨੀਸ਼ਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅਭਿਨੇਤਾ ਅਰਜੁਨ ਕਪੂਰ ਨੇ ਅਨੀਸ਼ਾ ਦੇ ਸਮਰਥਨ 'ਚ ਮਦਦ ਦਾ ਹੱਥ ਵਧਾਇਆ ਹੈ ਅਤੇ 18 ਸਾਲ ਤੱਕ ਉਸਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ।

Arjun Kapoor ਅਨੀਸ਼ਾ ਨੂੰ ਬਣਾਉਣਗੇ ਕ੍ਰਿਕੇਟ, 18 ਸਾਲ ਤੱਕ ਚੁੱਕਣਗੇ ਉਸਦਾ ਖਰਚਾ
Arjun Kapoor ਅਨੀਸ਼ਾ ਨੂੰ ਬਣਾਉਣਗੇ ਕ੍ਰਿਕੇਟ, 18 ਸਾਲ ਤੱਕ ਚੁੱਕਣਗੇ ਉਸਦਾ ਖਰਚਾ ।
tv9-punjabi
| Updated On: 11 Apr 2023 13:11 PM IST
Share
Arjun Kapoor Social Service: ਭਾਰਤ ‘ਚ ਕ੍ਰਿਕਟ ਦਾ ਅਜਿਹਾ ਜਨੂੰਨ ਹੈ ਕਿ ਤੁਸੀਂ ਹਰ ਗਲੀ ‘ਚ ਬੱਚਿਆਂ ਨੂੰ ਕ੍ਰਿਕਟ ਖੇਡਦੇ ਦੇਖੋਗੇ। ਕਈ ਅਜਿਹੇ ਖਿਡਾਰੀ ਹਨ ਜੋ ਇਸ ਤਰ੍ਹਾਂ ਖੇਡ ਕੇ ਅੱਜ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਪਨਵੇਲ, ਮੁੰਬਈ ਦੀ ਰਹਿਣ ਵਾਲੀ ਅਨੀਸ਼ਾ ਦਾ ਵੀ ਵੱਡਾ ਸੁਪਨਾ ਹੈ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਦੇਸ਼ ਲਈ ਵਿਸ਼ਵ ਕੱਪ ਜਿੱਤੇ। ਵਿੱਤੀ ਘਾਟ ਆਰਥਿਕ ਤੰਗੀ ਦਾ ਸਾਹਮਣਾ ਕਰਨ ਦੇ ਬਾਵਜੂਦ ਛੋਟੀ ਅਨੀਸ਼ਾ ਇਸ ਲਈ ਸਖ਼ਤ ਮਿਹਨਤ ਕਰ ਰਹੀ ਹੈ। ਅਨੀਸ਼ਾ ਦੀ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਸੁਣਨ ਤੋਂ ਬਾਅਦ ਹੁਣ ਅਭਿਨੇਤਾ ਅਰਜੁਨ ਕਪੂਰ (Arjun Kapoor) ਨੇ ਉਸ ਦੀ ਮਦਦ ਲਈ ਹੱਥ ਵਧਾਇਆ ਹੈ। ਅਨੀਸ਼ਾ ਦੀ ਉਮਰ ਮਹਿਜ਼ 11 ਸਾਲ ਹੈ। ਲੋਕ ਉਨ੍ਹਾਂ ਦੀ ਮਿਹਨਤ ਅਤੇ ਲਗਨ ਤੋਂ ਪ੍ਰਭਾਵਿਤ ਹਨ। ਅਨੀਸ਼ਾ ਬਾਰੇ ਕਈ ਵਾਰ ਮੀਡੀਆ ਰਿਪੋਰਟਾਂ ‘ਚ ਛੱਪ ਚੁੱਕੀ ਹੈ। ਜਦੋਂ ਅਰਜੁਨ ਕਪੂਰ ਨੂੰ ਅਨੀਸ਼ਾ ਦੀ ਕ੍ਰਿਕੇਟ (Cricket) ਸਮਰੱਥਾ ਅਤੇ ਸੰਘਰਸ਼ ਬਾਰੇ ਪਤਾ ਲੱਗਾ, ਤਾਂ ਕਪੂਰ ਨੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਸਦੀ ਮਦਦ ਕਰਨ ਦਾ ਫੈਸਲਾ ਕੀਤਾ। ਅਰਜੁਨ ਕਪੂਰ ਨੇ 18 ਸਾਲ ਤੱਕ ਅਨੀਸ਼ਾ ਦੀ ਟ੍ਰੇਨਿੰਗ ਅਤੇ ਸਾਜ਼ੋ-ਸਾਮਾਨ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ।

ਅਨੀਸ਼ਾ ਦੇਸ਼ ਲਈ ਕ੍ਰਿਕਟ ਖੇਡਣਾ ਚਾਹੁੰਦੀ ਹੈ

ਅਨੀਸ਼ਾ ਪਨਵੇਲ, ਮੁੰਬਈ (Mumbai) ਦੀ ਰਹਿਣ ਵਾਲੀ ਹੈ। ਅਨੀਸ਼ਾ ਟਰੇਨਿੰਗ ਲੈਣ ਲਈ ਰੋਜ਼ਾਨਾ ਪਨਵੇਲ ਤੋਂ ਟਰਾਂਬੇ ਅਤੇ ਬਾਂਦਰਾ ਦੇ ਐਮਆਈਜੀ ਕ੍ਰਿਕਟ ਕਲੱਬ ਵਿੱਚ ਟ੍ਰੇਨਿੰਗ ਲੈਣ ਜਾਂਦੀ ਹੈ। ਅਨੀਸ਼ਾ ਦਾ ਸੁਪਨਾ ਹੈ ਕਿ ਇੱਕ ਦਿਨ ਉਹ ਨੀਲੀ ਜਰਸੀ ਪਾ ਕੇ ਦੇਸ਼ ਲਈ ਖੇਡੇਗੀ। ਅਨੀਸ਼ਾ ਸਚਿਨ ਤੇਂਦੁਲਕਰ ਨੂੰ ਆਦਰਸ਼ ਮੰਨਦੀ ਹੈ। ਅਨੀਸ਼ਾ ਮਹਾਰਾਸ਼ਟਰ ਕ੍ਰਿਕਟ ਸੰਘ ਲਈ ਖੇਡ ਚੁੱਕੀ ਹੈ।

ਅਨੀਸ਼ਾ ਦਾ ਸੁਪਨਾ ਪੂਰਾ ਕਰਨਗੇ ਅਰਜੁਨ ਕਪੂਰ

ਅਨੀਸ਼ਾ ਰਾਉਤ ਦੇ ਪਿਤਾ ਪ੍ਰਭਾਤ ਅਰਜੁਨ ਕਪੂਰ ਦੀ ਮਦਦ ਲਈ ਬਹੁਤ ਧੰਨਵਾਦੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਕ੍ਰਿਕਟਰ ਬਣਨ ਲਈ ਮਹਿੰਗੀ ਸਿਖਲਾਈ ਦੀ ਲੋੜ ਹੁੰਦੀ ਹੈ। ਅਨੀਸ਼ਾ ਇੰਡੀਆ ਕੈਪ ਹਾਸਲ ਕਰਨਾ ਚਾਹੁੰਦੀ ਹੈ। ਇੱਕ ਪਿਤਾ ਹੋਣ ਦੇ ਨਾਤੇ, ਮੈਨੂੰ ਉਸਨੂੰ ਤਾਕਤਵਰ ਬਣਾਉਣ ਦੀ ਲੋੜ ਹੈ, ਤਾਂ ਜੋ ਉਹ ਹੋਰ ਲੋਕਾਂ ਲਈ ਪ੍ਰੇਰਨਾ ਬਣ ਸਕੇ। ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੋ। ਅਨੀਸ਼ਾ ਦੇ ਪਿਤਾ ਨੇ ਅਰਜੁਨ ਕਪੂਰ ਦੀ ਮਦਦ ਨੂੰ ਅਨੀਸ਼ਾ ਲਈ ਵਰਦਾਨ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਸਦੀ ਮਦਦ ਨਾਲ ਉਸ ਦੇ ਮੋਢਿਆਂ ਦਾ ਭਾਰ ਥੋੜ੍ਹਾ ਘੱਟ ਹੋਵੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...