Sports News: ODI ਨੂੰ ਬਣਾਓ ਟੈਸਟ ਕ੍ਰਿਕੇਟ, ਸਚਿਨ ਤੇਂਦੁਲਕਰ ਨੇ ਵਨਡੇ ਨੂੰ ਬਚਾਉਣ ਲਈ ਆਖੀ ਇਹ ਗੱਲ
Sachin Tendulkar: ਸਚਿਨ ਤੇਂਦੂਲਕਰ ਨੂੰ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ ਅਤੇ ਇਸ ਸਾਬਕਾ ਖਿਡਾਰੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ 'ਚ ਵਨਡੇ ਕ੍ਰਿਕਟ ਬੋਰਿੰਗ ਹੋ ਰਹੀ ਹੈ। ਸਚਿਨ ਨੇ ਇਸ ਫਾਰਮੈਟ ਨੂੰ ਦਿਲਚਸਪ ਬਣਾਉਣ ਲਈ ਵਨਡੇ 'ਚ ਕੁਝ ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।

ODI ਵਨਡੇ ਨੂੰ ਬਣਾਓ ਟੈਸਟ ਕ੍ਰਿਕੇਟ, ਸਚਿਨ ਤੇਂਦੁਲਕਰ ਨੇ ਵਨਡੇ ਨੂੰ ਬਚਾਉਣ ਲਈ ਆਖੀ ਇਹ ਗੱਲ।
ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਾਲੇ ਇਸ ਸਮੇਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਹੋ ਚੁੱਕਾ ਹੈ। ਪਰ ਇਸ ਦੌਰਾਨ ਇੱਕ ਬਹਿਸ ਫਿਰ ਸਾਹਮਣੇ ਆ ਗਈ ਹੈ ਅਤੇ ਉਹ ਹੈ ਵਨਡੇ ਫਾਰਮੈਟ ਦੀ ਹੋਂਦ। ਟੀ-20 ਅਤੇ ਫਰੈਂਚਾਇਜ਼ੀ ਕ੍ਰਿਕਟ ਦੀ ਵਧਦੀ ਲੋਕਪ੍ਰਿਅਤਾ ਕਾਰਨ ਵਨਡੇ ਫਾਰਮੈਟ ਖਤਰੇ ਵਿੱਚ ਹੈ। ਅਜਿਹੇ ਵਿੱਚ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇਸ ਫਾਰਮੈਟ ਨੂੰ ਬਚਾਉਣ ਲਈ ਆਪਣਾ ਇੱਕ ਪੁਰਾਣਾ ਵਿਚਾਰ ਦੁਹਰਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ ਇਸ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣਾ ਹੈ। ਕਈ ਖਿਡਾਰੀ ਵਨਡੇ ਫਾਰਮੈਟ ਵੱਲ ਧਿਆਨ ਨਹੀਂ ਦੇ ਰਹੇ ਹਨ ਅਤੇ ਇਸੇ ਕਾਰਨ ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਵਨਡੇ ਤੋਂ ਸੰਨਿਆਸ ਲੈ ਲਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੇ ਫ੍ਰੈਂਚਾਇਜ਼ੀ ਕ੍ਰਿਕਟ ਲਈ ਰਾਸ਼ਟਰੀ ਟੀਮ ਦੇ ਕਰਾਰ ਨੂੰ ਬਾਈਪਾਸ ਕਰ ਦਿੱਤਾ ਸੀ।