Tiger Shroff Shooter Arrested: 17, 18 ਅਤੇ 22 ਸਾਲ…ਟਾਈਗਰ ਸ਼ਰਾਫ ਤੇ ਗੋਲੀ ਚਲਾਉਣ ਵਾਲੇ Zen-Z ਸ਼ੂਟਰਾਂ ਦੀ ਪਛਾਣ, ਇੱਕ ਚਲਾਉਂਦਾ ਸੀ ਰੈਪੀਡੋ

Updated On: 

19 Oct 2026 13:13 PM IST

Tiger Shroff Shooter Arrested: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ 'ਤੇ ਗੋਲੀਬਾਰੀ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨੇ ਮੁਲਜ਼ਮ ਮੁੰਬਈ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਵਿੱਚ ਸਵਾਰ ਸਨ।

Tiger Shroff Shooter Arrested: 17, 18 ਅਤੇ 22 ਸਾਲ...ਟਾਈਗਰ ਸ਼ਰਾਫ ਤੇ ਗੋਲੀ ਚਲਾਉਣ ਵਾਲੇ Zen-Z ਸ਼ੂਟਰਾਂ ਦੀ ਪਛਾਣ, ਇੱਕ ਚਲਾਉਂਦਾ ਸੀ ਰੈਪੀਡੋ

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨਾਂ ਸ਼ੂਟਰਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੇ ਮੁਲਜ਼ਮ ਮੁੰਬਈ ਤੋਂ ਦਿੱਲੀ ਜਾਣ ਵਾਲੀ ਇੱਕ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ। ਕੋਟਾ ਪੁਲਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਿੰਨਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਕੋਟਾ ਰੇਲਵੇ ਸਟੇਸ਼ਨ ‘ਤੇ ਕਾਬੂ ਕੀਤਾ ਗਿਆ। ਰੇਲਵੇ ਕਾਲੋਨੀ ਥਾਣੇ ਦੇ ਅਧਿਕਾਰੀ ਰਾਮਸਵਰੂਪ ਨੇ ਵੀ ਟਾਈਗਰ ਸ਼ਰਾਫ ‘ਤੇ ਹੋਏ ਹਮਲੇ ਵਿੱਚ ਸ਼ਾਮਲ ਤਿੰਨਾਂ ਸ਼ੂਟਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਟਾ ਪੁਲਿਸ ਤੋਂ ਇਲਾਵਾ ਕਿਸੇ ਹੋਰ ਥਾਂ ਦੀ ਪੁਲਿਸ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ। ਇਹ ਪੂਰਾ ਆਪ੍ਰੇਸ਼ਨ ਕੋਟਾ ਪੁਲਿਸ ਵੱਲੋਂ ਹੀ ਚਲਾਇਆ ਗਿਆ, ਜਿਸ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ।

ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਟਾਈਗਰ ਸ਼ਰਾਫ਼ ਦੀ ਗੱਡੀ ਤੇ ਪੰਜ ਰਾਊਂਡ ਫਾਇਰਿੰਗ ਕੀਤੀ ਸੀ। ਇਸ ਹਮਲੇ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਹਮਲੇ ਦੌਰਾਨ ਟਾਈਗਰ ਨੂੰ ਗੋਲੀ ਤਾਂ ਨਹੀਂ ਲੱਗੀ, ਪਰ ਉਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਸਨ। ਹਾਲਾਂਕਿ, ਉਨ੍ਹਾਂ ਦੇ ਡਰਾਈਵਰ ਫਿਰਦੌਸ ਬਲੋਚ ਦੇ ਹੱਥ ਵਿੱਚ ਗੋਲੀ ਲੱਗੀ ਸੀ। ਇਸ ਤੋਂ ਇਲਾਵਾ ਚਵਾਨ ਨਾਂ ਦੇ ਇੱਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ ਸੀ। ਦੋਵੇਂ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਖ਼ਤਰੇ ਤੋਂ ਬਾਹਰ ਹਨ।

ਹਮਲਾਵਰਾਂ ਵਿੱਚ ਇੱਕ 17 ਸਾਲ ਦਾ ਨਾਬਾਲਗ ਵੀ ਸ਼ਾਮਲ

1. ਪਹਿਲੇ ਮੁਲਜ਼ਮ ਦਾ ਨਾਂ ਰਿਤਿਕ ਕੁਮਾਰ: ਟਾਈਗਰ ਸ਼ਰਾਫ਼ ਤੇ ਹਮਲੇ ਵਿੱਚ ਸ਼ਾਮਲ ਇੱਕ ਮੁਲਜ਼ਮ ਦਾ ਨਾਂ ਰਿਤਿਕ ਕੁਮਾਰ ਹੈ। ਉਸ ਦੇ ਪਿਤਾ ਦਾ ਨਾਂ ਰਾਮੂ ਮਹਤੋ ਹੈ ਅਤੇ ਉਹ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਹੈ। ਉਹ ਮੁੰਬਈ ਵਿੱਚ Rapido ਚਲਾਉਂਦਾ ਸੀ।

2. ਦੂਜੇ ਮੁਲਜ਼ਮ ਦਾ ਨਾਂ ਰੇਹਾਨ: ਦੂਜੇ ਮੁਲਜ਼ਮ ਦਾ ਨਾਂ ਰੇਹਾਨ ਹੈ ਅਤੇ ਉਸ ਦੀ ਉਮਰ 18 ਸਾਲ ਦੱਸੀ ਗਈ ਹੈ। ਉਸ ਦੇ ਪਿਤਾ ਦਾ ਨਾਂ ਰਿਸ਼ੂਦੀਨ ਅੰਸਾਰੀ ਹੈ। ਉਹ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ।

3. ਤੀਜਾ ਮੁਲਜ਼ਮ ਨਾਬਾਲਗ: ਤੀਜਾ ਮੁਲਜ਼ਮ ਨਾਬਾਲਗ ਹੈ ਅਤੇ ਉਸ ਦੀ ਉਮਰ 17 ਸਾਲ ਦੱਸੀ ਗਈ ਹੈ। ਉਹ ਵੀ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ।

ਮੁੰਬਈ ਪੁਲਿਸ ਨੇ ਬਣਾਈਆਂ ਸਨ 15 ਟੀਮਾਂ

ਟਾਈਗਰ ਸ਼ਰਾਫ਼ ਤੇ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ ਮੁੰਬਈ ਪੁਲਿਸ ਨੇ 15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ। ਹਮਲੇ ਵਿੱਚ ਵਰਤੀ ਗਈ ਪਲਸਰ ਬਾਈਕ ਪੁਲਿਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ। ਇਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਖ਼ਦਸ਼ਾ ਸੀ ਕਿ ਹਮਲਾਵਰ ਮੁੰਬਈ ਛੱਡ ਕੇ ਫ਼ਰਾਰ ਹੋ ਸਕਦੇ ਹਨ।

Source: TV9Hindi.com

Loading...
Unable to load recommendations.
Follow Us