Tiger Shroff Firing: ਟਾਈਗਰ ਸ਼ਰਾਫ ‘ਤੇ ਮੁੰਬਈ ‘ਚ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
ਫਿਲਮ ਅਦਾਕਾਰ ਟਾਈਗਰ ਸ਼ਰਾਫ 'ਤੇ ਐਤਵਾਰ ਸ਼ਾਮ ਨੂੰ ਮੁੰਬਈ ਵਿੱਚ ਹਮਲਾ ਹੋਇਆ। ਹਮਲੇ ਤੋਂ ਥੋੜ੍ਹੀ ਦੇਰ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਦੇ ਅਨਿਲ ਪੰਡਿਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
Lawrence Bishnoi Gang On Tiger Shroff Firing: ਫਿਲਮ ਅਦਾਕਾਰ ਟਾਈਗਰ ਸ਼ਰਾਫ ‘ਤੇ ਮੁੰਬਈ ਵਿੱਚ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੀ ਨੁਮਾਇੰਦਗੀ ਕਰਨ ਵਾਲੇ ਗੈਂਗਸਟਰ ਅਨਿਲ ਪੰਡਿਤ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ। ਜਿਸ ਵਿੱਚ ਉਸ ਨੇ ਟਾਈਗਰ ‘ਤੇ ਹਮਲੇ ਦੀ ਗੱਲ ਕਬੂਲ ਕੀਤੀ ਹੈ। ਪੋਸਟ ਵਿੱਚ ਅਨਿਲ ਪੰਡਿਤ ਦਾਅਵਾ ਕਰਦਾ ਹੈ ਕਿ ਉਸ ਨੇ ਅਤੇ ਅਰਮਾਨ ਸੰਧੂ ਨੇ ਇਸ ਹਮਲੇ ਨੂੰ ਕਰਵਾਇਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਸਲਮਾਨ ਖਾਨ ਨਾਲ ਕੰਮ ਕਰੇਗਾ, ਉਸ ਦਾ ਅਗਲਾ ਨੰਬਰ ਹੋਵੇਗਾ।
ਪੋਸਟ ਵਿੱਚ ਇਹ ਵੀ ਲਿਖਿਆ ਹੈ, “ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਮਝ ਨਹੀਂ ਆਇਆ।” ਐਤਵਾਰ ਸ਼ਾਮ ਨੂੰ ਹੋਏ ਹਮਲੇ ਵਿੱਚ ਟਾਈਗਰ ਸ਼ਰਾਫ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਾਲਾਂਕਿ, ਗੋਲੀਬਾਰੀ ਵਿੱਚ ਉਨ੍ਹਾਂ ਦਾ ਡਰਾਈਵਰ ਅਤੇ ਇੱਕ ਰਿਕਸ਼ਾ ਚਾਲਕ ਜ਼ਖਮੀ ਹੋ ਗਏ।
ਪੋਸਟ ਵਿੱਚ ਲਿਖੀਆਂ ਇਹ ਗੱਲਾਂ
ਅਨਿਲ ਪੰਡਿਤ ਦੀ ਪੋਸਟ ਵਿੱਚ ਲਿਖਿਆ ਹੈ, “ਜੈ ਮਹਾਕਾਲ… ਜੈ ਸ਼੍ਰੀ ਰਾਮ। ਸਾਰੇ ਭਰਾਵਾਂ ਨੂੰ ਰਾਮ ਰਾਮ। ਮੈਂ, ਅਨਿਲ ਪੰਡਿਤਅਤੇ ਹਰਮਨ ਸੰਧੂ ਅੱਜ ਟਾਈਗਰ ਸ਼ਰਾਫ ਦਾ ਕੰਮ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਇਸ ਨੂੰ ਕਾਲ ਕਰ ਕੇ ਸਮਝਾਇਆ ਸੀ ਪਰ ਉਸ ਨੂੰ ਸਮਝ ਨਹੀਂ ਆਇਆ, ਇਸ ਲਈ ਅੱਜ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਮੁੰਬਈ ਫਿਲਮ ਇੰਡਸਟਰੀ ਵਿੱਚ ਕੋਈ ਵੀ ਜੋ ਸਾਡੀ ਗੱਲ ਨਹੀਂ ਸੁਣਦਾ ਜਾਂ ਸਲਮਾਨ ਖਾਨ ਨਾਲ ਕੰਮ ਕਰੇਗਾ, ਅਗਲਾ ਨੰਬਰ ਉਸ ਦਾ ਹੋਵੇਗਾ। Wati ਐਂਡ Watch।”
ਪੋਸਟ ਵਿੱਚ ਅੱਗੇ ਲਿਖਿਆ ਹੈ, “ਨੋਟ: ਅਤੇ ਕੁਝ ਹੋਰ ਕੁੱਤੇ ਜੋ ਸਾਡੇ ਨਾਮ ਦੀ ਵਰਤੋਂ ਕਰਕੇ ਪ੍ਰਸਿੱਧੀ ਪ੍ਰਾਪਤ ਕਰਨ ਬਾਰੇ ਸੋਚਦੇ ਹਨ, ਜਲਦੀ ਹੀ ਉਨ੍ਹਾਂ ਨੂੰ ਮਾਰ ਕੇ ਮਸ਼ਹੂਰ ਕਰ ਦਿੱਤਾ ਜਾਵੇਗਾ। ਸਲਾਮ ਸਾਹਿਦਾਂ ਨੂੰ”

ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ