Ajay Devgn’s Maidaan: ਫਿਲਮ ਮੈਦਾਨ ‘ਚ ਅਜੇ ਦੇਵਗਨ ਦਮਦਾਰ ਭੂਮਿਕਾ ‘ਚ ਨਜ਼ਰ ਆਉਣਗੇ
Movie Maidaan: ਅਜੇ ਦੇਵਗਨ ਦੀ ਫਿਲਮ ਮੈਦਾਨ ਲਈ ਦਰਸ਼ਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸਨ। ਇਹ ਫਿਲਮ ਕੋਰੋਨਾ ਕਾਰਨ ਲੇਟ ਹੋ ਗਈ। ਹੁਣ ਇਹ ਫਿਲਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦੀ ਹੀ ਇਸ ਦੇ ਗੀਤ ਵੀ ਰਿਲੀਜ਼ ਕੀਤੇ ਜਾਣਗੇ।

ਫਿਲਮ ਮੈਦਾਨ ‘ਚ ਅਜੇ ਦੇਵਗਨ ਦਮਦਾਰ ਭੂਮਿਕਾ ‘ਚ ਨਜ਼ਰ ਆਉਣਗੇ
ਮਨੋਜਰੰਜਨ ਨਿਊਜ਼: ਅਜੇ ਦੇਵਗਨ ਅਤੇ ਤੱਬੂ ਸਟਾਰਰ ਫਿਲਮ ਭੋਲਾ (Bhola)ਰਾਮ ਨੌਮੀ ਦੇ ਦਿਨ 30 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਅਜੇ ਦੇਵਗਨ ਦੀ ਦੂਜੀ ਵੱਡੀ ਫਿਲਮ ਮੈਦਾਨ ਦਾ ਟੀਜ਼ਰ ਵੀ ਲਾਂਚ ਕੀਤਾ ਗਿਆ। ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਇਹ ਕਿਸੇ ਡਬਲ ਧਮਾਲ ਤੋਂ ਘੱਟ ਨਹੀਂ ਸੀ। ਧਿਆਨ ਰਹੇ ਕਿ ਫਿਲਮ ‘ਭੋਲਾ’ ‘ਚ ਜਿੱਥੇ ਅਜੇ ਦੇਵਗਨ ਪਿਤਾ ਦੇ ਰੂਪ ‘ਚ ਐਕਸ਼ਨ ਰੋਲ ਕਰਦੇ ਨਜ਼ਰ ਆ ਰਹੇ ਹਨ, ਉਥੇ ਹੀ ‘ਮੈਦਾਨ’ ਫਿਲਮ ‘ਚ ਉਨ੍ਹਾਂ ਦਾ ਰੋਲ ਫੁੱਟਬਾਲ ਕੋਚ ਦਾ ਹੈ। ਜਿਸ ‘ਚ ਉਹ ਕਾਫੀ ਦਮਦਾਰ ਨਜ਼ਰ ਆ ਰਹੇ ਹਨ।