AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Bhola Released: ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਫਿਲਮ ਭੋਲਾ

Bhola Released in Cinemas:ਅਜੇ ਦੇਵਗਨ ਅਤੇ ਤੱਬੂ ਮੁੜ ਇੱਕ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆ ਰਹੇ ਹਨ। ਫਿਲਮ ਭੋਲਾ ਵੱਡੇ ਪਰਦੇ 'ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਤਾਮਿਲ ਫਿਲਮ ਕੈਥੀ ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਤਾਂ ਆਓ ਜਾਣਦੇ ਹਾਂ ਇਸ ਫਿਲਮ ਦੀ ਕਹਾਣੀ ਬਾਰੇ।

Bhola Released: ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਫਿਲਮ ਭੋਲਾ
ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਫਿਲਮ ਭੋਲਾ
tv9-punjabi
| Published: 31 Mar 2023 08:26 AM IST
Share
ਮਨੋਰੰਜਨ ਨਿਊਜ਼: ਲੰਬੇ ਸਮੇਂ ਬਾਅਦ ਅਜੇ ਦੇਵਗਨ ਅਤੇ ਤੱਬੂ ਇਕ ਵਾਰ ਫਿਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਦੀ ਫਿਲਮ ਭੋਲਾ ਵੱਡੇ ਪਰਦੇ ‘ਤੇ ਰਿਲੀਜ਼ ਹੋ ਗਈ ਹੈ। 100 ਕਰੋੜ ਰੁਪਏ ਨਾਲ ਬਣੀ ਇਸ ਫਿਲਮ ਦੇ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਵੀ ਅਜੇ ਦੇਵਗਨ ਹਨ। ਫਿਲਮ ਵਿੱਚ ਤੱਬੂ ਅਤੇ ਸੰਜੇ ਮਿਸ਼ਰਾ ਵਰਗੇ ਵਧੀਆ ਕਲਾਕਾਰ ਵੀ ਹਨ। ਇਹ 2019 ਦੀ ਤਾਮਿਲ ਫਿਲਮ ਕੈਥੀ ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਇਹ ਇੱਕ ਐਕਸ਼ਨ ਫਿਲਮ (Action Movie) ਹੈ ਅਤੇ ਅਜੇ ਦੇਵਗਨ ਨੇ ਇੱਕ ਵਾਰ ਫਿਰ ਐਕਸ਼ਨ ਹੀਰੋ ਦਾ ਆਪਣਾ ਸਫਰ ਜਾਰੀ ਰੱਖਿਆ ਹੈ। ਇਸ ਫਿਲਮ ‘ਚ ਤੱਬੂ ਨੇ ਵੀ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਹੈ। ਤਾਂ ਆਓ ਜਾਣਦੇ ਹਾਂ ਇਸ ਫਿਲਮ ਦੀ ਕਹਾਣੀ ਬਾਰੇ।

ਆਪਣੀ ਧੀ ਨੂੰ ਮਿਲਣ ਜਾ ਰਹੇ ਪਿਤਾ ਦੀ ਕਹਾਣੀ

ਫਿਲਮ ਦੀ ਕਹਾਣੀ ਦੇ ਮੁਤਾਬਕ, ਮੁੱਖ ਪਾਤਰ ਭੋਲਾ (ਅਜੇ ਦੇਵਗਨ) ਹੈ, ਜਿਸ ਨੂੰ ਦਸ ਸਾਲ ਦੀ ਸਜ਼ਾ ਹੋਈ ਹੈ। ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੀ ਧੀ ਨੂੰ ਮਿਲਣ ਲਈ ਨਿਕਲਦਾ ਹੈ, ਜਦੋਂ ਪੁਲਿਸ ਅਫ਼ਸਰ ਡਾਇਨਾ ਜੋਸਫ਼ (ਤੱਬੂ) ਉਸ ਨੂੰ ਮਿਲਦੀ ਹੈ। ਡਾਇਨਾ ਨੇ ਭੋਲਾ ਨੂੰ ਟਰੱਕ ਹਸਪਤਾਲ ਲਿਜਾਣ ਲਈ ਕਿਹਾ, ਪਰ ਭੋਲਾ (Bhola) ਇਨਕਾਰ ਕਰ ਦਿੰਦਾ ਹੈ। ਆਖ਼ਰਕਾਰ, ਡਾਇਨਾ ਦੇ ਕਹਿਣ ‘ਤੇ, ਭੋਲਾ ਟਰੱਕ ਦੇ ਨਾਲ ਚਲਾ ਜਾਂਦਾ ਹੈ, ਫਿਰ ਅਪਰਾਧੀ ਸਮੂਹ ਦੇ ਬਹੁਤ ਸਾਰੇ ਲੋਕ ਜੋ ਡਾਇਨਾ ਦੀ ਜਾਨ ਦੇ ਦੁਸ਼ਮਣ ਹਨ, ਉਸ ‘ਤੇ ਹਮਲਾ ਕਰ ਦਿੰਦੇ ਹਨ। ਫਿਲਮ ਦੀ ਕਹਾਣੀ ਇਸ ਦੁਆਲੇ ਘੁੰਮਦੀ ਹੈ ਕਿ ਕਿਵੇਂ ਭੋਲਾ ਤੱਬੂ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਅਪਰਾਧੀਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੀ ਕੋਸ਼ਿਸ਼ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਇਹ ਤਾਂ ਤੁਹਾਨੂੰ ਸਿਨੇਮਾ ਹਾਲ ‘ਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਐਕਸ਼ਨ ਨਾਲ ਭਰਪੂਰ ਫਿਲਮ

ਅਜੇ ਦੇਵਗਨ ਦੀਆਂ ਜ਼ਿਆਦਾਤਰ ਫਿਲਮਾਂ ਵਾਂਗ ਭੋਲਾ ਵੀ ਐਕਸ਼ਨ ਨਾਲ ਭਰਪੂਰ ਹੈ। ਇਸ ‘ਚ ਅਜੇ ਇੱਕ ਵਾਰ ਫਿਰ ਐਕਸ਼ਨ ਰੋਲ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਐਕਸ਼ਨ ਨੇ ਫਿਲਮ ਦਾ ਸਸਪੈਂਸ ਅਤੇ ਰੋਮਾਂਚ ਵਧਾ ਦਿੱਤਾ ਹੈ। ਐਕਸ਼ਨ ਸੀਨ ਦਾ ਬੈਕਗਰਾਊਂਡ ਮਿਊਜ਼ਿਕ (Background Music) ਵੀ ਮਜ਼ੇਦਾਰ ਹੈ, ਜੋ ਕੇਜੀਐਫ ਫੇਮ ਰਵੀ ਬਸਰੂਰ ਦੁਆਰਾ ਦਿੱਤਾ ਗਿਆ ਹੈ। ਇਸ ਸੰਦਰਭ ਵਿੱਚ, ਇਹ ਇੱਕ ਪ੍ਰਯੋਗਾਤਮਕ ਫਿਲਮ ਹੈ, ਜਿੱਥੇ BGM ਦੀ ਵਰਤੋਂ ਨਾ ਸਿਰਫ ਮੂਕ ਦ੍ਰਿਸ਼ਾਂ ਵਿੱਚ ਕੀਤੀ ਗਈ ਹੈ, ਸਗੋਂ ਸੰਵਾਦ ਪੇਸ਼ ਕਰਦੇ ਹੋਏ ਵੀ ਕੀਤੀ ਗਈ ਹੈ। ਹਾਲਾਂਕਿ ਕਈ ਥਾਵਾਂ ‘ਤੇ ਉਸ ਨੇ ਬੀਜੀਐਮ ਦੇ ਸੰਵਾਦਾਂ ‘ਤੇ ਦਬਦਬਾ ਬਣਾਇਆ ਹੈ, ਪਰ ਜਦੋਂ ਕਹਾਣੀ ਦੀ ਗੱਲ ਆਉਂਦੀ ਹੈ ਤਾਂ ਉਹ ਫਿਲਮ ਵਿੱਚ ਗਾਇਬ ਜਾਪਦਾ ਹੈ।

ਅਜੇ ਅਤੇ ਤੱਬੂ ਦਾ ਸਰਵੋਤਮ ਪ੍ਰਦਰਸ਼ਨ

ਜੇਕਰ ਫਿਲਮ ‘ਚ ਐਕਟਿੰਗ ਦੀ ਗੱਲ ਕਰੀਏ ਤਾਂ ਅਜੇ ਅਤੇ ਤੱਬੂ ਦੋਵੇਂ ਹੀ ਬਾਲੀਵੁੱਡ ਦੇ ਸੀਨਅਰ ਕਲਾਕਾਰ ਹਨ। ਹਾਲਾਂਕਿ ਫਿਲਮ ‘ਚ ਅਜੇ ਦੇਵਗਨ ਤੋਂ ਜ਼ਿਆਦਾ ਤੱਬੂ ‘ਤੇ ਫੋਕਸ ਕੀਤਾ ਗਿਆ ਹੈ ਪਰ ਦੋਵਾਂ ਕਲਾਕਾਰਾਂ ਨੇ ਇਸ ਫਿਲਮ ‘ਚ ਆਪਣੀ ਐਕਟਿੰਗ ਨੂੰ ਕਾਫੀ ਖੂਬਸੂਰਤ ਤਰੀਕੇ ਨਾਲ ਦਿਖਾਇਆ ਹੈ। ਇਸ ਦੇ ਨਾਲ ਹੀ ਚੰਗੇ ਅਤੇ ਮੰਨੇ-ਪ੍ਰਮੰਨੇ ਅਦਾਕਾਰ ਸੰਜੇ ਮਿਸ਼ਰਾ ਅਤੇ ਵਿਨੀਤ ਕੁਮਾਰ ਦੀ ਤਾਂ ਕੀ ਗੱਲ ਕਰੀਏ, ਜੇਕਰ ਉਨ੍ਹਾਂ ਨੂੰ ਪਰਦੇ ‘ਤੇ ਥੋੜ੍ਹੀ ਜਹੀ ਵੀ ਥਾਂ ਮਿਲ ਜਾਵੇ ਤਾਂ ਰੰਗ ਫਿੱਕਾ ਪੈ ਜਾਂਦਾ ਹੈ। ਜਿਥੋਂ ਤੱਕ ਦੀਪਕ ਡੋਬਰਿਆਲ ਦੀ ਗੱਲ ਹੈ, ਉਸ ਨੂੰ ਨਾ ਸਿਰਫ ਫਿਲਮ-ਦਰ-ਫਿਲਮ ‘ਚ ਲੰਬੀਆਂ ਭੂਮਿਕਾਵਾਂ ਮਿਲ ਰਹੀਆਂ ਹਨ, ਸਗੋਂ ਉਹ ਆਪਣੀ ਕਲਾ ਨਾਲ ਉਨ੍ਹਾਂ ਨੂੰ ਜ਼ਿੰਦਾ ਕਰਨ ਵਿਚ ਵੀ ਸਫਲ ਜਾਪਦਾ ਹੈ। ਇਹ ਇੱਕ ਐਕਸ਼ਨ ਭਰਭੂਰ ਫਿਲਮ ਹੈ ਜੋ ਅਜੇ ਅਤੇ ਤੱਬੂ ਦੇ ਫੈਂਸ ਦੇ ਨਾਲ ਨਾਲ ਹੋਰ ਦਰਸ਼ਕਾਂ ਨੂੰ ਵੀ ਖੂਬ ਪਸੰਦ ਆਵੇਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...