‘ਮਿਸਟਿਕ ਮਿਰਰ’ ਮਿਊਜ਼ਿਕ ਐਲਬਮ ਲਈ ਗੁਰੂਜਸ ਕੌਰ ਖਾਲਸਾ ਨੇ ਜਿੱਤਿਆ ਗ੍ਰੈਮੀ ਅਵਾਰਡ
ਲਾਸ ਏਂਜਲਸ ਚ ਆਯੋਜਿਤ 65ਵੇਂ ਸਲਾਨਾ ਗ੍ਰੈਮੀ ਅਵਾਰਡ ਸਮਾਰੋਹ ਦੀ ਪ੍ਰੀਮੀਅਰ ਸੈਰੇਮਨੀ ਦੌਰਾਨ ਗੁਰੂਜਸ ਕੌਰ ਖਾਲਸਾ ਨੇ 'ਮਿਸਟਿਕ ਮਿਰਰ' ਲਈ 'ਬੈਸਟ ਨਿਊ ਏਜ ਐਲਬਮ' ਦਾ ਅਵਾਰਡ ਜਿਤਿਆ।
ਲਾਸ ਏਂਜਲਸ : ‘ਵ੍ਹਾਈਟ ਸਨ ਮਿਊਜ਼ਿਕ ‘ ਦੀ ਗੁਰੂਜਸ ਕੌਰ ਖਾਲਸਾ ਨੇ ਅਪਣੀ ਨਵੀਂ ਮਿਊਜ਼ਿਕ ਐਲਬਮ ‘ਮਿਸਟਿਕ ਮਿਰਰ’ ਵਿੱਚ ਅਪਣੇ ਗਾਇਨ ਲਈ ਗ੍ਰੈਮੀ ਅਵਾਰਡ ਜਿੱਤਿਆ ਹੈ। ਗੁਰੂਜਸ ਕੌਰ ਖਾਲਸਾ ਨੇ ‘ਮਿਸਟਿਕ ਮਿਰਰ’ ਲਈ ‘ਬੈਸਟ ਨਿਊ ਏਜ ਐਲਬਮ’ ਦਾ ਅਵਾਰਡ ਅਸਲ ਵਿੱਚ ਲਾਸ ਏਂਜਲਸ ਚ ਆਯੋਜਿਤ 65ਵੇਂ ਸਲਾਨਾ ਗ੍ਰੈਮੀ ਅਵਾਰਡ ਸਮਾਰੋਹ ਦੀ ਪ੍ਰੀਮੀਅਰ ਸੈਰੇਮਨੀ ਦੌਰਾਨ ਜਿਤਿਆ। ਉਨ੍ਹਾਂ ਦੀ ਇਸ ਐਲਬਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗਾਏ ਗਏ ਹਨ।
‘ਨਿਊ ਏਜ, ਇੰਬੀਏਂਟ ਔਰ ਚੇਂਟ ਸ਼੍ਰੇਣੀ ‘ ਵਿੱਚ ਮਿਊਜ਼ਿਕ ਐਲਬਮ
‘ਵ੍ਹਾਈਟ ਸਨ ਮਿਊਜ਼ਿਕ’ ਵੱਲੋਂ ਦੱਸਿਆ ਗਿਆ, ਅਸੀਂ ਇਹ ਗ੍ਰੈਮੀ ਅਵਾਰਡ ਅਸਲ ਵਿੱਚ ‘ਨਿਊ ਏਜ, ਇੰਬੀਏਂਟ ਔਰ ਚੇਂਟ ਕੈਟਾਗਰੀ ‘ ਵਿੱਚ ਅਪਣੀ ਨਵੀਂ ਮਿਊਜ਼ਿਕ ਐਲਬਮ ‘ਮਿਸਟਿਕ ਮਿਰਰ’ ਲਈ ਜਿੱਤਿਆ ਹੈ। ਅਸੀਂ ਨਾ ਸਿਰਫ ਐਸ ਬੇਹੱਦ ਖੂਬਸੂਰਤ ਅਵਾਰਡ ਸੈਰੇਮਨੀ ਵਾਸਤੇ ਰਿਕਾਰਡਿੰਗ ਅਕੈਡਮੀ ਦੇ ਸ਼ੁਕਰਗੁਜ਼ਾਰ ਹਾਂ, ਬਲਕਿ ਇਸਦਾ ਸੰਗੀਤ ਤਿਆਰ ਕਰਨ ਲਈ ਉਹਨਾਂ ਵੱਲੋਂ ਕੀਤੇ ਗਏ ਲਾਜਵਾਬ ਕੰਮ ਲਈ ਵੀ ਉਹਨਾਂ ਦੇ ਅਹਿਸਾਨਮੰਦ ਹਾਂ।
ਮੰਚ ‘ਤੇ ਸਫੇਦ ਪੋਸ਼ਾਂਕਾਂ ਵਿੱਚ ਪੁੱਜੇ ਕਲਾਕਾਰ
ਅਪਣਾ ਗ੍ਰੈਮੀ ਅਵਾਰਡ ਲੈਣ ਕਰਨ ਵਾਸਤੇ ਗੁਰੂਜਸ ਕੌਰ ਖਾਲਸਾ, ਹਰਜੀਵਨ ਅਤੇ ਐਡਮ ਬੈਰੀ ਸਮੇਤ ਤਿੰਨ ਕਲਾਕਾਰ ਮੰਚ ਤੇ ਸਫੇਦ ਪੋਸ਼ਾਂਕਾਂ ਵਿੱਚ ਪੁੱਜੇ ਸਨ। ਓਸੇ ਮੰਚ ਤੋਂ ਅਪਣੇ ਸੰਬੋਧਨ ਵਿੱਚ ਗੁਰੂਜਸ ਕੌਰ ਖਾਲਸਾ ਨੇ ਕਿਹਾ, ਅਕੈਡਮੀ ਦਾ ਬਹੁਤ ਬਹੁਤ ਧੰਨਵਾਦ। ਅੱਜ ਮੈਂ ਬੇਹੱਦ ਖੁਸ਼ ਹਾਂ। ਇਹ ਮਿਊਜ਼ਿਕ ਐਲਬਮ ਤਿਆਰ ਕਰਨ ਵਿੱਚ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਦਾ ਸ਼ੁਕਰੀਆ, ਸਾਡੇ ਪ੍ਰੋਡਿਊਸਰਾਂ ਦਾ ਧੰਨਵਾਦ। ਤੁਹਾਡੇ ਵਰਗੇ ਵੱਡੇ ਕਲਾਕਾਰਾਂ ਨਾਲ ਅੱਜ ਇਸ ਮੰਚ ਤੇ ਮੌਜੂਦ ਹੋਣਾ ਹੀ ਮੇਰੇ ਵਾਸਤੇ ਬੜੇ ਸਨਮਾਨ ਦੀ ਗੱਲ ਹੈ। ਇਸ ਗ੍ਰੈਮੀ ਅਵਾਰਡ ਨੂੰ ਜਿੱਤਣ ਮਗਰੋਂ ਹੁਣ ਮੈਨੂੰ ਹੋਰ ਜ਼ਿਆਦਾ ਪ੍ਰੇਮ ਪਿਆਰ ਅਤੇ ਇਨਸਾਨੀਅਤ ਵਿਖਾਉਣੀ ਪਏਗੀ।
ਦੱਸ ਦਈਏ ਕਿ ਇਨ੍ਹਾਂ ਲੋਕਾਂ ਨੇ ਸਾਲ 2017 ਵਿੱਚ ਅਪਣੀ ਮਿਊਜ਼ਿਕ ਐਲਬਮ ‘ਵ੍ਹਾਈਟ ਸਨ-2’ ਵਾਸਤੇ ‘ਨਿਊ ਏਜ ਐਲਬਮ’ ਗ੍ਰੈਮੀ ਅਵਾਰਡ ਜਿਤਿਆ ਸੀ।