ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Charanjit Singh Channi Family Tree: ਕਦੇ ਪਿਤਾ ਨਾਲ ਕਰਦੇ ਸੀ ਟੈਂਟ ਦਾ ਕੰਮ, ਕਿਮਸਤ ਨੇ ਬਣਾ ਦਿੱਤਾ CM, ਜਾਣੋ… ਚੰਨੀ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਦਿਲਚਸਪ ਗੱਲਾਂ

Charanjit Singh Channi Family Tree: ਪੰਜਾਬ ਦੇ 16ਵੇਂ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਟਿਕਟ ਦਿੱਤੀ ਹੈ। ਇਸ ਲੇਖ ਵਿੱਚ ਅਸੀਂ ਚਰਨਜੀਤ ਸਿੰਘ ਚੰਨੀ ਦੇ ਸਿਆਸੀ ਅਤੇ ਨਿੱਜੀ ਸਫ਼ਰ ਬਾਰੇ ਤੁਹਾਨੂੰ ਵਿਸਥਾਨ ਨਾਲ ਦੱਸਣ ਜਾ ਰਹੇ ਹਾਂ।

Charanjit Singh Channi Family Tree: ਕਦੇ ਪਿਤਾ ਨਾਲ ਕਰਦੇ ਸੀ ਟੈਂਟ ਦਾ ਕੰਮ, ਕਿਮਸਤ ਨੇ ਬਣਾ ਦਿੱਤਾ CM, ਜਾਣੋ… ਚੰਨੀ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਦਿਲਚਸਪ ਗੱਲਾਂ
Charanjit Singh Channi Family Tree: ਕਦੇ ਪਿਤਾ ਨਾਲ ਕਰਦੇ ਸੀ ਟੈਂਟ ਦਾ ਕੰਮ, ਕਿਮਸਤ ਨੇ ਬਣਾ ਦਿੱਤਾ CM, ਜਾਣੋ… ਚੰਨੀ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਦਿਲਚਸਪ ਗੱਲਾਂ
Follow Us
isha-sharma
| Updated On: 14 May 2024 14:44 PM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਟਿਕਟ ਦਿੱਤੀ ਹੈ। ਹਾਲਾਂਕਿ ਚੰਨੀ ਟਿਕਟ ਮਿਲਣ ਤੋਂ ਪਹਿਲਾਂ ਹੀ ਇੱਥੇ ਕਾਫੀ ਐਕਟਿਵ ਸਨ। ਫਿਲਹਾਲ ਉਹ ਇਸ ਸੀਟ ਤੇ ਆਪਣੇ ਲਈ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਪਰ ਨਾਲ ਉਨ੍ਹਾਂ ਨਾਲ ਜੁੜੇ ਕੁਝ ਵਿਵਾਦ ਵੀ ਸਾਹਮਣੇ ਆ ਰਹੇ ਹਨ। ਥੋੜੇ ਦਿਨ ਪਹਿਲਾਂ ਉਨ੍ਹਾਂ ਦਾ ਇਕ ਇਤਰਾਜਯੋਗ ਪੋਸਟਰ ਵਾਇਰਲ ਹੋਇਆ ਸੀ।

ਹਲਕਾ ਆਦਮਪੁਰ ਦੇ ਪਿੰਡ ਪੂਰਨਪੁਰ, ਕਪੂਰ ਪਿੰਡ ਤੇ ਡਰੋਲੀ ਕਲਾਂ ਵਿਖੇ ਚੋਣ ਮੀਟਿੰਗਾਂ ਦੌਰਾਨ ਚਰਨਜੀਤ ਸਿੰਘ ਚੰਨੀ ( Pic Credit- Instagram)

ਹਲਕਾ ਆਦਮਪੁਰ ਦੇ ਪਿੰਡ ਪੂਰਨਪੁਰ, ਕਪੂਰ ਪਿੰਡ ਤੇ ਡਰੋਲੀ ਕਲਾਂ ਵਿਖੇ ਚੋਣ ਮੀਟਿੰਗਾਂ ਦੌਰਾਨ ਚਰਨਜੀਤ ਸਿੰਘ ਚੰਨੀ ( Pic Credit- Instagram)

ਹਾਲ ਹੀ ਵਿੱਚ ਉਨ੍ਹਾਂ ਦਾ ਇਕ ਹੋਰ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ 10 ਮਈ ਨੂੰ ਨਾਮਜ਼ਦਗੀ ਭਰਨ ਵੇਲ੍ਹੇ ਉਨ੍ਹਾਂ ਦੀ ਮੁਲਾਕਾਤ ਅਕਾਲੀ ਆਗੂ ਜਾਗੀਰ ਕੌਰ ਨਾਲ ਹੋਈ ਸੀ। ਇਸ ਦਾ ਵੀਡੀਓ ਵਾਇਰਲ ਹੋਇਆ, ਜਿਸ ਚ ਦਾਅਵਾ ਕੀਤਾ ਗਿਆ ਕਿ ਚਰਨਜੀਤ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਬਦਸਲੂਕੀ ਕੀਤੀ ਹੈ। ਜਿਸ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਡੀਜੀਪੀ, ਪੰਜਾਬ ਨੂੰ 24 ਘੰਟਿਆਂ ਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਜਾਗੀਰ ਕੌਰ ਵੱਲੋਂ ਬਦਸਲੂਕੀ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਮਾਮਲਾ ਠੰਡਾ ਪੈਂਦਾ ਨਜ਼ਰ ਆ ਰਿਹਾ ਹੈ।

ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡ ਬਾਠ ਕਲਾਂ ਵਿਖੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਂਦੇ ਹੋਏ ਚਰਨਜੀਤ ਸਿੰਘ ਚੰਨੀ ( Pic Credit- Instagram)

ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡ ਬਾਠ ਕਲਾਂ ਵਿਖੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਂਦੇ ਹੋਏ ਚਰਨਜੀਤ ਸਿੰਘ ਚੰਨੀ ( Pic Credit- Instagram)

ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਦਾ ਨਾਂ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਦਰਜ ਹੈ। ਚੰਨੀ ਦਾ ਜਨਮ 1 ਮਾਰਚ 1963 ਨੂੰ ਚਮਕੌਰ ਸਾਹਿਬ ਦੇ ਪਿੰਡ ਮਕਰਾਨਾ ਕਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਹਰਸ਼ਾ ਸਿੰਘ ਹੈ ਅਤੇ ਮਾਤਾ ਦਾ ਨਾਂ ਅਜਮੇਰ ਕੌਰ ਹੈ। ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵਿੱਚ ਚਾਰ ਭਰਾ ਹਨ। ਦੱਸਿਆ ਜਾਂਦਾ ਹੈ ਕਿ ਅਰਬ ਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਖਰੜ ਵਿੱਚ ਟੈਂਟ ਹਾਊਸ ਦਾ ਕੰਮ ਸ਼ੁਰੂ ਕੀਤਾ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਖੁਦ ਆਪਣੇ ਪਿਤਾ ਨਾਲ ਕੰਮ ‘ਤੇ ਜਾਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਈ।

ਉਤਰਾਅ-ਚੜ੍ਹਾਅ ਭਰਿਆ ਰਿਹਾ ਬਚਪਨ

ਚਰਨਜੀਤ ਚੰਨੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਹਰਸ਼ਾ ਸਿੰਘ ਨੇ ਆਪਣੇ ਪਰਿਵਾਰ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਬਹੁਤ ਸੰਘਰਸ਼ ਕੀਤਾ, ਜਿਸ ਲਈ ਉਹ ਮਲੇਸ਼ੀਆ ਵੀ ਗਏ। ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਮਲੇਸ਼ੀਆ ਤੋਂ ਪਰਤਣ ਤੋਂ ਬਾਅਦ ਚੰਨੀ ਦੇ ਪਿਤਾ ਨੇ ਖਰੜ ਸ਼ਹਿਰ ਵਿੱਚ ਟੈਂਟ ਹਾਊਸ ਦਾ ਕਾਰੋਬਾਰ ਸ਼ੁਰੂ ਕੀਤਾ।

ਕਾਲਜ ਦੇ ਦਿਨਾਂ ਦੌਰਾਨ ਚੰਨੀ ਆਪਣੇ ਟੈਂਟ ਹਾਊਸ ਵਿੱਚ ਆਪਣੇ ਪਿਤਾ ਦੀ ਮਦਦ ਕਰਦੇ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਨ੍ਹਾਂ ਨੇ ਘਨੌਲੀ ਵਿੱਚ ਪੈਟਰੋਲ ਪੰਪ ਖੋਲ੍ਹਿਆ। ਚੰਨੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਖਰੜ ਨਗਰ ਕੌਂਸਲ ਵਿੱਚ ਕੌਂਸਲਰ ਦੀ ਚੋਣ ਲੜ ਕੇ ਕੀਤੀ ਅਤੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਤਤਕਾਲੀ ਮੰਤਰੀ ਹਰਨੇਕ ਸਿੰਘ ਘੰਡੂਆ ਨੇ ਕਿਸੇ ਹੋਰ ਨੂੰ ਨਗਰ ਕੌਂਸਲ ਪ੍ਰਧਾਨ ਨਿਯੁਕਤ ਕੀਤਾ ਸੀ ਪਰ ਪੰਜ ਸਾਲ ਬਾਅਦ ਚੰਨੀ ਪ੍ਰਧਾਨ ਬਣ ਗਏ। ਉਹ ਦੋ ਵਾਰ ਨਗਰ ਕੌਂਸਲ ਦੇ ਚੇਅਰਮੈਨ ਰਹੇ। ਇਸ ਤੋਂ ਬਾਅਦ ਚੰਨੀ ਨੇ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਕਾਂਗਰਸ ਤੋਂ ਟਿਕਟ ਦੇਣ ਦੀ ਅਪੀਲ ਕੀਤੀ, ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ- ਪਰਿਵਾਰ ਦੀ ਤਾਕਤ ਬਣੀ ਰਾਜਾ ਵੜਿੰਗ ਦਾ ਹੌਸਲਾ, ਕੌਣ-ਕੌਣ ਹਨ ਉਨ੍ਹਾਂ ਦੇ ਦਿਲ ਦੇ ਕਰੀਬ, ਜਾਣੋ.

ਅਯੁੱਧਿਆ ਆਪਣੀ ਪਤਨੀ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਅਯੁੱਧਿਆ ਆਪਣੀ ਪਤਨੀ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਆਪਣੇ ਪਰਿਵਾਰ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਆਪਣੇ ਪਰਿਵਾਰ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਚੰਨੀ ਦੀ ਪਤਨੀ ਕਮਲਜੀਤ ਕੌਰ ਡਾਕਟਰ ਹਨ। ਇਸ ਜੋੜੇ ਦੇ ਦੋ ਪੁੱਤਰ ਹਨ ਜਿਨ੍ਹਾਂ ਚੋਂ ਵੱਡੇ ਪੁੱਤਰ ਦਾ ਵਿਆਹ ਚੰਨੀ ਦੇ ਮੁੱਖ ਮੰਤਰੀ ਹੋਣ ਵੇਲੇ ਹੋਇਆ ਸੀ। ਚੋਣ ਹਲਫ਼ਨਾਮੇ (2017) ਅਨੁਸਾਰ ਉਹ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ/ਬੀਏ ਵੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਸੀ ਅਤੇ ਰਾਜਨੀਤੀ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐੱਚਡੀ ਡਿਗਰੀ ਪ੍ਰਾਪਤ ਕਰਨ ਦੌਰਾਨ ਚਰਨਜੀਤ ਸਿੰਘ ਚੰਨੀ ( Pic Credit- Instagram)

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐੱਚਡੀ ਡਿਗਰੀ ਪ੍ਰਾਪਤ ਕਰਨ ਦੌਰਾਨ ਚਰਨਜੀਤ ਸਿੰਘ ਚੰਨੀ ( Pic Credit- Instagram)

ਕੌਂਸਲਰ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਸਫਰ

ਚਰਨਜੀਤ ਸਿੰਘ ਨੇ ਚੰਨੀ ਨਗਰ ਪਾਲਿਕਾ ਚੋਣਾਂ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਖਰੜ ਨਗਰ ਕੌਂਸਲ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਉਹ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਵੀ ਚੁਣੇ ਗਏ। ਦਿਲਚਸਪ ਗੱਲ ਇਹ ਹੈ ਕਿ ਚੰਨੀ ਨੇ 2007 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਤੋਂ ਟਿਕਟ ਮੰਗੀ ਸੀ, ਪਰ ਟਿਕਟ ਨਹੀਂ ਮਿਲੀ ਸੀ। ਇਸ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਜਿੱਤੇ। ਕੁਝ ਸਮਾਂ ਅਕਾਲੀ ਦਲ ਨਾਲ ਵੀ ਜੁੜੇ ਰਹੇ।

ਚਰਨਜੀਤ ਸਿੰਘ ਚੰਨੀ ਆਪਣੇ ਬੇਟਿਆਂ ਨਾਲ ( Pic Credit- Instagram)

ਚਰਨਜੀਤ ਸਿੰਘ ਚੰਨੀ ਆਪਣੇ ਬੇਟਿਆਂ ਨਾਲ ( Pic Credit- Instagram)

ਪੰਜਾਬ ਵਿਧਾਨ ਸਭਾ ਦੀਆਂ ਆਜ਼ਾਦ ਚੋਣਾਂ ਜਿੱਤਣ ਤੋਂ ਬਾਅਦ ਚੰਨੀ ਦਾ ਸਿਆਸੀ ਕੱਦ ਲਗਾਤਾਰ ਵਧਣ ਲੱਗਾ। ਸਾਲ 2010 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਿਵਾਈ ਅਤੇ 2012 ਦੀਆਂ ਚੋਣਾਂ ਵਿੱਚ ਚਮਕੌਰ ਸਾਹਿਬ ਤੋਂ ਟਿਕਟ ਦਿੱਤੀ। ਚੰਨੀ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰਦਿਆਂ ਅਕਾਲੀ ਦਲ ਦੀ ਜਗਮੀਤ ਕੌਰ ਨੂੰ ਵੱਡੇ ਫਰਕ ਨਾਲ ਹਰਾਇਆ। ਚੰਨੀ 2015-16 ਦਰਮਿਆਨ ਕਰੀਬ ਇੱਕ ਸਾਲ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ। 2017 ਵਿੱਚ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਚੱਕਮੌਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ ਅਤੇ ਦਸ ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਚਰਨਜੀਤ ਸਿੰਘ ਚੰਨੀ ( Pic Credit- Instagram)

ਦੱਸਣਯੋਗ ਹੈ ਕਿ ਸਾਲ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈਆਂ 117 ਚੋਣਾਂ ‘ਚੋਂ 77 ‘ਤੇ ਜਿੱਤ ਹਾਸਲ ਕਰਕੇ ਕਾਂਗਰਸ ਨੇ ਸਰਕਾਰ ਬਣਾਈ ਸੀ। ਨਵੀਂ ਸਰਕਾਰ ਵਿੱਚ ਚੰਨੀ ਨੂੰ ਤਕਨੀਕੀ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪਰ ਸੂਬੇ ਦੀ ਸਿਆਸਤ ਵਿੱਚ ਹਾਲਾਤ ਇੰਨੇ ਤੇਜ਼ੀ ਨਾਲ ਬਦਲ ਗਏ ਸੀ ਕਿ ਇਸ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸੂਬੇ ਦੇ 16ਵੇਂ ਅਤੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ
ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ...
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ...
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ...
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ...
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ...
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?...
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ...
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video...
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ- 2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ-  2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ...
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?...
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ...
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ...
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?...