ਮੈਂ ਭਵਾਨੀ ਸ਼ਬਦ ਨਹੀਂ ਹਟਾਵਾਂਗਾ… ਚੋਣ ਕਮਿਸ਼ਨ ਦੇ ਨੋਟਿਸ ‘ਤੇ ਭੜਕੇ ਊਧਵ ਠਾਕਰੇ
ਚੋਣ ਕਮਿਸ਼ਨ ਨੇ ਜੈ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਹੈ। ਊਧਵ ਠਾਕਰੇ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ ਅਤੇ ਚੋਣ ਕਮਿਸ਼ਨ ਜੋ ਚਾਹੇ ਕਾਰਵਾਈ ਕਰੇ ਪਰ ਇਸ ਤੋਂ ਪਹਿਲਾਂ ਮੋਦੀ ਅਤੇ ਅਮਿਤ ਸ਼ਾਹ ਵਿਰੁੱਧ ਕਾਰਵਾਈ ਕਰੇ। ਤੁਹਾਨੂੰ ਦੱਸ ਦੇਈਏ ਕਿ ਸ਼ਿਵ ਸੈਨਾ UBT ਸਮੂਹ ਦੇ ਮਸ਼ਾਲ ਗੀਤ ਵਿੱਚ 'ਭਵਾਨੀ' ਸ਼ਬਦ ਦੀ ਵਰਤੋਂ 'ਤੇ ECI ਨੇ ਊਧਵ ਠਾਕਰੇ ਨੂੰ ਨੋਟਿਸ ਭੇਜਿਆ ਹੈ।
ਊਧਵ ਠਾਕਰੇ ਨੇ ਚੋਣ ਕਮਿਸ਼ਨ ਦੇ ਨੋਟਿਸ ‘ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਥੀਮ ਗੀਤ ਵਿੱਚੋਂ ਭਵਾਨੀ ਸ਼ਬਦ ਨੂੰ ਨਹੀਂ ਹਟਾਉਣਗੇ। ਚੋਣ ਕਮਿਸ਼ਨ ਨੂੰ ਜੋ ਵੀ ਕਦਮ ਚੁੱਕਣ ਦੀ ਲੋੜ ਹੈ, ਉਹ ਜ਼ਰੂਰ ਕਰੇ। ਊਧਵ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਹਿਲਾਂ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਊਧਵ ਗਰੁੱਪ ਨੇ ਚੋਣ ਪ੍ਰਚਾਰ ਲਈ ਪਾਰਟੀ ਦਾ ਮਸ਼ਾਲ ਗੀਤ (ਪ੍ਰਮੋਸ਼ਨ ਗੀਤ) ਬਣਾਇਆ ਹੈ, ਜਿਸ ਵਿੱਚ ਭਵਾਨੀ ਸ਼ਬਦ ਦਾ ਜ਼ਿਕਰ ਹੈ।
‘ਭਵਾਨੀ’ ਸ਼ਬਦ ਦੇ ਜ਼ਿਕਰ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਚੋਣ ਕਮਿਸ਼ਨ ਨੇ ਊਧਵ ਠਾਕਰੇ ਨੂੰ ਨੋਟਿਸ ਭੇਜਿਆ ਹੈ। ਇਸ ‘ਤੇ ਊਧਵ ਠਾਕਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ ਅਤੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਵੀ ਸ਼ੁਰੂ ਹੋ ਗਿਆ ਹੈ। ਦੇਸ਼ ਵਿੱਚ ਹੁਣ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਨਹੀਂ ਹੋ ਰਹੀ ਹੈ। ਰਾਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਮੋਦੀ ਖਿਲਾਫ਼ ਕਾਰਵਾਈ ਕਰੇ ਕਮਿਸ਼ਨ
ਊਧਵ ਨੇ ਕਿਹਾ ਕਿ ਭਾਜਪਾ ਵੱਲੋਂ ਬਜਰੰਗ ਬਲੀ ਦਾ ਨਾਂ ਲਿਆ ਜਾ ਰਿਹਾ ਹੈ। ਹਿੰਦੂਤਵ ਦਾ ਨਾਮ ਲੈਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਕੀ ਉਨ੍ਹਾਂ ਲਈ ਕੋਈ ਨਿਯਮ ਨਹੀਂ ਹਨ? ਸਾਡੇ ਪ੍ਰਧਾਨ ਮੰਤਰੀ ਨੇ ‘ਬਜਰੰਗ ਬਲੀ ਕੀ ਜੈ’ ਕਹਿ ਕੇ ਵੋਟ ਮੰਗੀ ਅਤੇ ਅਮਿਤ ਸ਼ਾਹ ਨੇ ਰਾਮ ਦੇ ਨਾਮ ‘ਤੇ ਵੋਟਾਂ ਮੰਗੀਆਂ। ਊਧਵ ਨੇ ਕਿਹਾ ਕਿ ਮਹਾਰਾਸ਼ਟਰ ‘ਚ ‘ਜੈ ਭਵਾਨੀ’ ਅਤੇ ‘ਹਰ ਹਰ ਮਹਾਦੇਵ’ ਦੀ ਗੱਲ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਜੈ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਹੈ।
ਊਧਵ ਦੀ ਚੋਣ ਕਮਿਸ਼ਨ ਨੂੰ ਚੁਣੌਤੀ
ਊਧਵ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ ਅਤੇ ਚੋਣ ਕਮਿਸ਼ਨ ਜੋ ਚਾਹੇ ਕਾਰਵਾਈ ਕਰੇ ਪਰ ਇਸ ਤੋਂ ਪਹਿਲਾਂ ਮੋਦੀ ਅਤੇ ਅਮਿਤ ਸ਼ਾਹ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਲੀਡਰਾਂ ਦੇ ਝੋਲੇ ਖੋਲੋ ਪਰ ਭਾਜਪਾ ਲੀਡਰਾਂ ਦੇ ਬੋਰੇ ਵੀ ਖੋਲੋ। ਜੇਕਰ ਚੋਣ ਸਾਡੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਮੋਦੀ ਅਤੇ ਸ਼ਾਹ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਕੀ ਉਹਨਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ?
ਇਹ ਵੀ ਪੜ੍ਹੋ- ਸ਼ੁਕਰ ਹੈ 600 ਪਾਰ ਨਹੀਂ ਬੋਲ ਰਹੀ ਭਾਜਪਾ, ਮਲਿਕਾਰਜੁਨ ਖੜਗੇ ਨੇ ਕੱਸਿਆ ਤੰਜ਼
ਇਹ ਵੀ ਪੜ੍ਹੋ
ਮਹਾਰਾਸ਼ਟਰ ਦੇ ਹਰ ਘਰ ਵਿੱਚ ਗੂੰਜੇਗਾ ਇਹ ਗੀਤ
ਤੁਹਾਨੂੰ ਦੱਸ ਦੇਈਏ ਕਿ ਸ਼ਿਵ ਸੈਨਾ ਨੇ ਆਪਣੇ ਚੋਣ ਨਿਸ਼ਾਨ ਮਸ਼ਾਲ ‘ਤੇ ਆਧਾਰਿਤ ਆਪਣਾ ਥੀਮ ਗੀਤ ਲਾਂਚ ਕੀਤਾ ਹੈ। ਇਹ ਗੀਤ 17 ਅਪ੍ਰੈਲ 2024 ਨੂੰ ਊਧਵ ਠਾਕਰੇ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ ਸੀ। ਗੀਤ ਦੀ ਸ਼ੁਰੂਆਤ ਕਰਦੇ ਹੋਏ ਪਾਰਟੀ ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਦੀ ਮਸ਼ਾਲ ਹੁਣ ਤਾਨਾਸ਼ਾਹੀ ਨੂੰ ਭਸ਼ਮ ਕਰਨ ਲਈ ਬਲ ਰਹੀ ਹੈ। ਇਹ ਗੀਤ ਹੁਣ ਮਹਾਰਾਸ਼ਟਰ ਦੇ ਹਰ ਘਰ ਅਤੇ ਹਰ ਕੋਨੇ ਵਿੱਚ ਗੂੰਜੇਗਾ। ਇਹ ਸ਼ਿਵ ਸੈਨਿਕਾਂ ਵਿੱਚ ਚੇਤਨਾ ਅਤੇ ਊਰਜਾ ਜਗਾਉਣ ਦਾ ਕੰਮ ਕਰੇਗਾ।