20-01- 2025
TV9 Punjabi
Author: Isha Sharma
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਵੇਂ ਮੈਂਬਰ ਜੋੜ ਲਈ ਅੱਜ ਤੋਂ ਮੈਂਬਰਸ਼ਿਪ ਅਭਿਆਨ ਸ਼ੁਰੂ ਕਰ ਦਿੱਤਾ ਹੈ।
Pic Credit: Social Media
ਇਸੇ ਮੈਂਬਰਸ਼ਿਪ ਅਭਿਆਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿੰਡ ਬਾਦਲ ਵਿਖੇ ਮੁੜ ਤੋਂ ਪਾਰਟੀ ਦੀ ਮੈਂਬਰਸਿੱਪ ਹਾਸਿਲ ਕੀਤੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਖੁਦ ਨੂੰ ਮਜ਼ਬੂਤ ਕਰਕੇ ਖੜ੍ਹਾ ਕਰਨਾ ਚਾਹੁੰਦਾ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ਲੋਕਾਂ ਦਾ ਵਿਸ਼ਵਾਸ ਮੁੜ ਵਾਪਿਸ ਅਕਾਲੀ ਦਲ ਵਿੱਚ ਕਾਇਮ ਕੀਤਾ ਜਾਵੇ ਜੋਕਿ ਪਿਛਲੇ ਸਮੇਂ ਦੌਰਾਨ ਘੱਟ ਹੋਇਆ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 25 ਮਾਰਚ ਤੱਕ ਚਲਾਈ ਜਾਵੇਗੀ। 25 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋਣ ਕਾਰਨ 1 ਮਾਰਚ ਨੂੰ ਨਵੇਂ ਮੁਖੀ ਦੀ ਚੋਣ ਕੀਤੀ ਜਾਵੇਗੀ।