20-01- 2024
TV9 Punjabi
Author: Isha Sharma
ਰਿਸ਼ਭ ਪੰਤ ਆਈਪੀਐਲ 2025 ਵਿੱਚ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਹ ਐਲਾਨ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ।
Pic Credit: PTI/INSTAGRAM/GETTY
ਸੰਜੀਵ ਗੋਇਨਕਾ ਨੇ ਦਾਅਵਾ ਕੀਤਾ ਕਿ ਪੰਤ ਆਈਪੀਐਲ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਹੋਣਗੇ। ਅਗਲੇ 10 ਸਾਲਾਂ ਵਿੱਚ ਉਸਦਾ ਨਾਮ ਰੋਹਿਤ ਅਤੇ ਧੋਨੀ ਦੇ ਨਾਲ ਲਿਆ ਜਾਵੇਗਾ।
ਰਿਸ਼ਭ ਪੰਤ ਹੁਣ ਆਈਪੀਐਲ ਦੇ ਸਭ ਤੋਂ ਮਹਿੰਗੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਪੈਟ ਕਮਿੰਸ ਨੂੰ ਪਛਾੜ ਦਿੱਤਾ ਹੈ।
ਰਿਸ਼ਭ ਪੰਤ ਦੀ ਤਨਖਾਹ 27 ਕਰੋੜ ਰੁਪਏ ਹੈ ਅਤੇ ਉਨ੍ਹਾਂ ਨੇ ਕਮਿੰਸ ਨੂੰ ਪਛਾੜ ਦਿੱਤਾ ਹੈ ਜਿਸਨੂੰ ਪਹਿਲਾਂ 20.50 ਕਰੋੜ ਰੁਪਏ ਮਿਲਦੇ ਸਨ।
ਰਿਸ਼ਭ ਪੰਤ ਨੂੰ ਹਰ ਮੈਚ ਲਈ 1.92 ਕਰੋੜ ਰੁਪਏ ਮਿਲਣਗੇ। ਜੇਕਰ ਲਖਨਊ ਦੀ ਟੀਮ 14 ਮੈਚ ਖੇਡਦੀ ਹੈ, ਤਾਂ ਪੰਤ ਨੂੰ ਇਹ ਰਕਮ ਮਿਲੇਗੀ।
ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗਾ ਖਿਡਾਰੀ ਵੀ ਹਨ। ਹੁਣ, ਉਨ੍ਹਾਂ ਕੋਲ ਲਖਨਊ ਨੂੰ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ ਜਿਸਨੇ ਹੁਣ ਤੱਕ ਕੋਈ ਖਿਤਾਬ ਨਹੀਂ ਜਿੱਤਿਆ ਹੈ।
ਰਿਸ਼ਭ ਪੰਤ ਕੋਲ ਕਪਤਾਨੀ ਦਾ ਤਜਰਬਾ ਹੈ। ਉਹ 2021 ਵਿੱਚ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣੇ।