ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੈ। ਇਹ ਪਾਰਟੀ 2014 ਤੋਂ ਕੇਂਦਰ ਵਿੱਚ ਸੱਤਾ ਵਿੱਚ ਹੈ। 21 ਅਕਤੂਬਰ 1951 ਨੂੰ ਭਾਰਤੀ ਜਨ ਸੰਘ ਦੇ ਨਾਂ 'ਤੇ ਪਾਰਟੀ ਬਣਾਈ ਗਈ। ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਇਸ ਦੇ ਪਹਿਲੇ ਪ੍ਰਧਾਨ ਬਣੇ। ਭਾਰਤੀ ਜਨਸੰਘ ਨੇ 1951-52 ਵਿੱਚ ਦੇਸ਼ ਵਿੱਚ ਹੋਈਆਂ ਪਹਿਲੀਆਂ ਆਮ ਚੋਣਾਂ ਵਿੱਚ ਹਿੱਸਾ ਲਿਆ ਅਤੇ 3 ਸੀਟਾਂ ਜਿੱਤੀਆਂ। ਜਨਸੰਘ ਹੋਰ ਪਾਰਟੀਆਂ ਦੇ ਨਾਲ 1977 ਵਿੱਚ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ, ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਪ੍ਰੀਸ਼ਦ ਨੇ ਪਾਰਟੀ ਵਿੱਚ ਦੋਹਰੀ ਮੈਂਬਰਸ਼ਿਪ (ਪਾਰਟੀ ਮੈਂਬਰਸ਼ਿਪ ਅਤੇ ਆਰਐਸਐਸ) 'ਤੇ ਪਾਬੰਦੀ ਲਗਾ ਦਿੱਤੀ, ਜਿਸ ਕਾਰਨ ਬਹੁਤ ਸਾਰੇ ਨਾਰਾਜ਼ ਲੋਕਾਂ ਨੇ ਪਾਰਟੀ ਛੱਡ ਦਿੱਤੀ।
ਫਿਰ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਦੇ ਨਾਂ 'ਤੇ ਨਵੀਂ ਸਿਆਸੀ ਪਾਰਟੀ ਬਣਾਈ ਗਈ। ਅਟਲ ਬਿਹਾਰੀ ਵਾਜਪਾਈ ਭਾਜਪਾ ਦੇ ਪਹਿਲੇ ਸੰਸਥਾਪਕ ਪ੍ਰਧਾਨ ਬਣੇ। 1984 ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 2 ਸੀਟਾਂ ਜਿੱਤੀਆਂ ਸਨ। 2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਪਹਿਲੀ ਵਾਰ ਪੂਰੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ। 2019 ਦੀਆਂ ਚੋਣਾਂ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ।
1990 ਦੇ ਦਹਾਕੇ ਵਿੱਚ, ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿੱਚ ਰਾਮ ਮੰਦਿਰ ਅੰਦੋਲਨ ਦੇ ਕਾਰਨ, ਭਾਜਪਾ ਨੇ ਲੋਕਾਂ ਵਿੱਚ ਆਪਣਾ ਪ੍ਰਭਾਵ ਵਧਾਇਆ ਅਤੇ 100 ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਹੌਲੀ-ਹੌਲੀ ਪਾਰਟੀ ਬਹੁਮਤ ਦੇ ਨੇੜੇ ਆ ਗਈ। ਅਟਲ ਬਿਹਾਰੀ ਵਾਜਪਾਈ ਭਾਜਪਾ ਤੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ। ਪਹਿਲੀ ਵਾਰ ਉਹ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ। ਬਹੁਮਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। 1998 ਵਿੱਚ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਇੱਕ ਸਾਲ ਬਾਅਦ, 1999 ਦੀਆਂ ਆਮ ਚੋਣਾਂ ਵਿੱਚ, ਭਾਜਪਾ ਦੀ ਅਗਵਾਈ ਵਾਲੀ ਐਨਡੀਏ ਪਹਿਲੀ ਵਾਰ ਬਹੁਮਤ ਨਾਲ ਸੱਤਾ ਵਿੱਚ ਆਈ। ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ। ਵਾਜਪਾਈ ਸਰਕਾਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਉਪ ਪ੍ਰਧਾਨ ਮੰਤਰੀ ਸਨ।
2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਆਪਣੇ ਦਮ 'ਤੇ ਬਹੁਮਤ ਹਾਸਲ ਕੀਤਾ ਸੀ। 336 ਸੀਟਾਂ ਹਾਸਲ ਕਰਨ ਵਾਲੀ ਐਨਡੀਏ ਦੀ ਅਗਵਾਈ ਕਰਕੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। 2019 ਵਿੱਚ ਵੀ ਉਹ ਇੱਕ ਵੱਡੀ ਜਿੱਤ ਨਾਲ ਪ੍ਰਧਾਨ ਮੰਤਰੀ ਬਣੇ ਸਨ। 2019 ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਐਨਡੀਏ ਨੇ 350 ਤੋਂ ਵੱਧ ਸੀਟਾਂ ਜਿੱਤੀਆਂ ਸਨ। ਮੋਦੀ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਲਗਾਤਾਰ 10 ਸਾਲ ਰਾਜ ਕਰਨ ਵਾਲੇ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਨੇਤਾ ਹਨ।
Party Name | Won/Leading | Party President | Party Establishment Year | Party Logo |
---|---|---|---|---|
ਆਮ ਆਦਮੀ ਪਾਰਟੀ | Arvind Kejriwal | November 2012 | ||
ਭਾਰਤੀ ਜਨਤਾ ਪਾਰਟੀ | JP Nadda | April 1980 | ||
ਕਾਂਗਰਸ | Mallikarjun Kharge | December 1885 | ||
ਸ਼੍ਰੋਮਣੀ ਅਕਾਲੀ ਦਲ | Sukhbir Singh Badal | December 1920 |