ਸ਼੍ਰੋਮਣੀ ਅਕਾਲੀ ਦਲ

ਇੱਕ ਸਮਾਂ ਸੀ ਜਦੋਂ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਹੁਤ ਮਜ਼ਬੂਤ ਸੀ ਪਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਆਉਣ ਨਾਲ ਅਕਾਲੀਆਂ ਦੀ ਚੁਣੌਤੀ ਬਹੁਤ ਵੱਧ ਗਈ ਹੈ।
ਸ਼੍ਰੋਮਣੀ ਅਕਾਲੀ ਦਲ (SAD) ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਅਤੇ ਇਸ ਦਾ ਧਿਆਨ ਸੱਜੇ-ਪੱਖੀ ਸਿੱਖ ਸਿਆਸਤ 'ਤੇ ਕੇਂਦਰਿਤ ਰਿਹਾ ਹੈ। ਕਾਂਗਰਸ ਤੋਂ ਬਾਅਦ ਅਕਾਲੀ ਦਲ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। ਅਕਾਲੀ ਦਲ ਸਮਾਜਿਕ ਬੁਰਾਈਆਂ ਵਿਰੁੱਧ ਹਰ ਅੰਦੋਲਨ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।
ਪ੍ਰਕਾਸ਼ ਸਿੰਘ ਬਾਦਲ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਆਗੂ ਰਹੇ। 25 ਅਪ੍ਰੈਲ 2023 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਬਣੇ। ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਸੀ। ਸੁਰਮੁੱਖ ਸਿੰਘ ਝਬਾਲ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਨ।
ਅਕਾਲੀ ਦਲ ਦਾ ਪੰਜਾਬ ਵਿੱਚ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ ਅਤੇ ਇੱਥੋਂ ਦੀ ਰਾਜਨੀਤੀ ਉੱਤੇ ਵੀ ਇਸ ਦੀ ਮਜ਼ਬੂਤ ਪਕੜ ਹੈ। ਪੰਜਾਬ ਵਿੱਚ ਅਕਾਲੀ ਦਲ ਲੰਮੇ ਸਮੇਂ ਤੋਂ ਰਾਜ ਕਰ ਰਿਹਾ ਹੈ। ਪਾਰਟੀ ਦੇ ਹੁਣ ਤੱਕ ਤਿੰਨ ਮੁੱਖ ਮੰਤਰੀ ਸੂਬੇ ਦੀ ਸੱਤਾ ਤੇ ਰਾਜ ਕਰ ਚੁੱਕੇ ਹਨ। ਗੁਰਨਾਮ ਸਿੰਘ ਅਕਾਲੀ ਦਲ ਤੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਆਗੂ ਸਨ। ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ।
ਸੁਰਜੀਤ ਸਿੰਘ ਬਰਨਾਲਾ ਵੀ ਇੱਕ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਹਨ। 2012 ਵਿੱਚ ਪ੍ਰਕਾਸ਼ ਸਿੰਘ ਪੰਜਵੀਂ ਵਾਰ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਵੀ ਰਹੇ ਹਨ।
Party Name | Won/Leading | Party President | Party Establishment Year | Party Logo |
---|---|---|---|---|
ਭਾਰਤੀ ਜਨਤਾ ਪਾਰਟੀ | 240 | JP Nadda | April 1980 | ![]() |
ਕਾਂਗਰਸ | 99 | Mallikarjun Kharge | December 1885 | ![]() |
ਸ਼੍ਰੋਮਣੀ ਅਕਾਲੀ ਦਲ | 99 | Sukhbir Singh Badal | December 1920 | ![]() |
ਆਮ ਆਦਮੀ ਪਾਰਟੀ | 3 | Arvind Kejriwal | November 2012 | ![]() |















