ਦਿੱਲੀ ਜਿੱਤ ‘ਚ ਚਮਕੇ ਇਹ ਸਿੱਖ ਚਿਹਰੇ, ਕਈ ਵੱਡੇ ਆਗੂਆਂ ਨੂੰ ਹਰਾ ਹਾਸਲ ਕੀਤੀ ਜਿੱਤ
ਪੱਛਮੀ ਦਿੱਲੀ ਜ਼ਿਲ੍ਹੇ ਦੀ ਮਸ਼ਹੂਰ ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਪ੍ਰਾਪਤ ਕੀਤੀ ਹੈ। ਉਸਨੇ ਇਹ ਸੀਟ 18190 ਵੋਟਾਂ ਨਾਲ ਜਿੱਤੀ। ਉਨ੍ਹਾਂ ਨੇ 'ਆਪ' ਉਮੀਦਵਾਰ ਧਨਵਤੀ ਚੰਦੇਲਾ ਨੂੰ ਹਰਾਇਆ ਹੈ। ਮਨਜਿੰਦਰ ਸਿਰਸਾ ਨੂੰ 64,132 ਵੋਟਾਂ ਮਿਲੀਆਂ ਹਨ।

Delhi assembly election 2025: ਭਾਰਤੀ ਜਨਤਾ ਪਾਰਟੀ ਨੇ 27 ਸਾਲਾਂ ਦੀ ਉਡੀਕ ਖਤਮ ਕਰਦੇ ਹੋਏ ਦਿੱਲੀ ਵਿੱਚ ਮੁੜ ਸੱਤਾ ਹਾਸਲ ਕਰ ਲਈ ਹੈ। ਚੋਣਾਂ ਵਿੱਚ, ਭਾਜਪਾ ਨੇ ਸੂਬੇ ਦੀਆਂ 70 ਵਿੱਚੋਂ 48 ਸੀਟਾਂ ਜਿੱਤੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 22 ਸੀਟਾਂ ਨਾਲ ਸਬਰ ਕਰਨਾ ਪਿਆ। ਇਸ ਚੋਣ ਵਿੱਚ ਮਨਜਿੰਦਰ ਸਿੰਘ ਸਿਰਸਾ, ਅਰਵਿੰਦਰ ਸਿੰਘ ਲਵਲੀ ਸਮੇਤ 6 ਸਿੱਖ ਚਿਹਰੇ ਜਿੱਤੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਅਤੇ ਉਨ੍ਹਾਂ ਨੇ ਕਿੰਨੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਮਨਜਿੰਦਰ ਸਿੰਘ ਸਿਰਸਾ
ਪੱਛਮੀ ਦਿੱਲੀ ਜ਼ਿਲ੍ਹੇ ਦੀ ਚਰਚਾ ਵਿੱਚ ਰਹਿਣ ਵਾਲੀ ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਇਹ ਸੀਟ 18,190 ਵੋਟਾਂ ਨਾਲ ਜਿੱਤੀ। ਉਨ੍ਹਾਂ ਨੇ ‘ਆਪ’ ਉਮੀਦਵਾਰ ਧਨਵਤੀ ਚੰਦੇਲਾ ਨੂੰ ਹਰਾਇਆ ਹੈ। ਮਨਜਿੰਦਰ ਸਿਰਸਾ ਨੂੰ 64,132 ਵੋਟਾਂ ਮਿਲੀਆਂ ਹਨ। ਮਨਜਿੰਦਰ ਸਿਰਸਾ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਅਰਵਿੰਦਰ ਸਿੰਘ ਲਵਲੀ
ਗਾਂਧੀ ਨਗਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਅਰਵਿੰਦਰ ਸਿੰਘ ਲਵਲੀ, ਆਮ ਆਦਮੀ ਪਾਰਟੀ ਦੇ ਨਵੀਨ ਚੌਧਰੀ ਅਤੇ ਕਾਂਗਰਸ ਦੇ ਕਮਲ ਅਰੋੜਾ ਚੋਣ ਮੈਦਾਨ ਵਿੱਚ ਸਨ। ਅਰਵਿੰਦਰ ਸਿੰਘ ਲਵਲੀ ਨੇ ਇਹ ਸੀਟ 12748 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਭਾਜਪਾ ਦੇ ਅਰਵਿੰਦਰ ਸਿੰਘ ਲਵਲੀ ਨੂੰ 56858 ਵੋਟਾਂ ਮਿਲੀਆਂ ਹਨ। ਜਦੋਂ ਕਿ ‘ਆਪ’ ਦੇ ਨਵੀਨ ਚੌਧਰੀ ਨੂੰ 44110 ਅਤੇ ਕਾਂਗਰਸ ਦੇ ਕਮਲ ਅਰੋੜਾ ਨੂੰ 3453 ਵੋਟਾਂ ਮਿਲੀਆਂ। ਸ਼ੁਰੂਆਤੀ ਲੀਡ ਤੋਂ ਬਾਅਦ, ਆਮ ਆਦਮੀ ਪਾਰਟੀ ਹੁਣ ਪਿੱਛੇ ਰਹਿ ਗਈ ਹੈ ਅਤੇ ਭਾਜਪਾ ਅੱਗੇ ਵਧ ਗਈ ਹੈ।
ਤਾਰਵਿੰਦਰ ਸਿੰਘ
ਜੰਗਪੁਰਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਤਰਵਿੰਦਰ ਸਿੰਘ ਨੇ ਮਨੀਸ਼ ਸਿਸੋਦੀਆ ਨੂੰ ਹਰਾਇਆ ਹੈ। ਤਰਵਿੰਦਰ ਸਿੰਘ ਨੂੰ ਇੱਥੋਂ ਕੁੱਲ 38859 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਇਹ ਸੀਟ 675 ਵੋਟਾਂ ਦੇ ਫਰਕ ਨਾਲ ਜਿੱਤੀ। ਮਨੀਸ਼ ਸਿਸੋਦੀਆ ਨੂੰ 38184 ਵੋਟਾਂ ਮਿਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਮਾਰਵਾਹ ਜੰਗਪੁਰਾ ਦੇ ਪੁਰਾਣੇ ਨੇਤਾ ਹਨ ਅਤੇ ਇਸ ਸੀਟ ਤੋਂ ਤਿੰਨ ਵਾਰ ਜਿੱਤ ਚੁੱਕੇ ਹਨ।
ਜਰਨੈਲ ਸਿੰਘ
ਆਮ ਆਦਮੀ ਪਾਰਟੀ ਨੇ ਦਿੱਲੀ ਦੀ ਤਿਲਕ ਨਗਰ ਵਿਧਾਨ ਸਭਾ ਸੀਟ ‘ਤੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਇੱਥੇ ਇਨ੍ਹਾਂ ਦੋ ਸੀਟਾਂ ‘ਤੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਸੀ। ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਭਾਜਪਾ ਉਮੀਦਵਾਰ ਸ਼ਵੇਤਾ ਸੈਣੀ ਨੂੰ 11656 ਵੋਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ
ਪੁਨਰਦੀਪ ਸਿੰਘ ਸਾਹਨੀ
ਦਿੱਲੀ ਦੀ ਚਾਂਦਨੀ ਚੌਕ ਵਿਧਾਨ ਸਭਾ ਸੀਟ ਦਾ ਚੋਣ ਨਤੀਜਾ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਪੁਨਰਦੀਪ ਸਿੰਘ ਸਾਹਨੀ ਨੇ 16572 ਵੋਟਾਂ ਨਾਲ ਚੋਣ ਜਿੱਤੀ ਹੈ। ਪੁਨਰਦੀਪ ਸਿੰਘ ਸਾਹਨੀ ਨੂੰ 38993 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੇ ਸਤੀਸ਼ ਜੈਨ ਨੂੰ 22421 ਵੋਟਾਂ ਮਿਲੀਆਂ। ਕਾਂਗਰਸ ਵੱਲੋਂ ਮੁਦਿਤ ਅਗਰਵਾਲ ਨੂੰ ਟਿਕਟ ਦਿੱਤੀ ਗਈ, ਜਿਨ੍ਹਾਂ ਨੂੰ 9065 ਵੋਟਾਂ ਮਿਲੀਆਂ।