High Voltage Drama: ਔਰਤ ਦੇ ਸੈਲੂਨ ਮਾਲਕ ‘ਤੇ ਗੰਭੀਰ ਇਲਜਾਮ, ਮਾਲਕ ਨੇ ਦੱਸਿਆ ਬੇਬੁਨਿਆਦ
ਔਰਤ ਨੇ ਕਿਹਾ ਕਿ ਇਸ ਸੈਲੂਨ ਅੰਦਰ ਗ਼ਲਤ ਕੰਮ ਹੁੰਦੇ ਹਨ। ਉਸਨੂੰ ਗਲਤ ਕੰਮ ਕਰਨ ਲਈ ਤੰਗ ਕੀਤਾ ਜਾ ਰਿਹਾ ਹੈ। ਨਾਲ ਹੀ ਉਸਦੀ ਤਨਖਾਹ ਵੀ ਨਹੀਂ ਦਿੱਤੀ ਗਈ। ਉਸ ਨੇ ਇਲਜਾਮ ਲਗਾਇਆ ਕਿ ਪੁਲਿਸ ਅਧਿਕਾਰੀ ਵੀ ਸੈਲੂਨ ਮਾਲਿਕ ਨਾਲ ਮਿਲੇ ਹੋਏ ਹਨ, ਇਸ ਲਈ ਉਸਦੀ ਸੁਣਵਾਈ ਨਹੀਂ ਹੋ ਰਹੀ ਹੈ।
ਅੰਮ੍ਰਿਤਸਰ ਨਿਊਜ: ਇਥੋਂ ਦੇ ਪੌਸ਼ ਇਲਾਕੇ ਰਣਜੀਤ ਐਵੀਨਿਊ (Ranjeet Avenue) ਵਿੱਚ ਸਥਿਤ ਇਕ ਸੈਲੂਨ ਚ ਕੰਮ ਕਰਨ ਵਾਲੀ ਇੱਕ ਔਰਤ ਵੱਲੋਂ ਸੈਲੂਨ ਦੇ ਮਾਲਕ ਤੇ ਗੰਭੀਰ ਇਲਜਾਮ ਲਗਾਏ ਗਏ ਹਨ। ਔਰਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ ਅਤੇ ਉਸ ਸੈਲੂਨ ਵਿੱਚ ਸ਼ਰਾਬ ਪਰੋਸੀ ਜਾਂਦੀ ਹੈ। ਨਾਲ ਹੀ ਇੱਥੇ ਕੁੜੀਆਂ ਨੂੰ ਗਲਤ ਕੰਮ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਜਦੋਂ ਗਲਤ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਤਨਖਾਹ ਰੋਕ ਲਈ ਗਈ।


