AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਿਸਦੀ ਸਿਰਕੱਟੀ ਮਿਲੀ ਲਾਸ਼, ਉਹ Girl friend ਨਾਲ ਘੁੰਮਦਾ ਹੋਇਆ ਆਇਆ ਨਜ਼ਰ, ਪੁਲਿਸ ਨੇ ਰੁਕਵਾਇਆ ਸਸਕਾਰ

ਉੱਤਰ ਪ੍ਰਦੇਸ਼ ਦੇ ਮੇਰਠ 'ਚ ਕਤਲ ਕੀਤਾ ਗਿਆ ਨੌਜਵਾਨ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਅਚਾਨਕ 'ਜ਼ਿੰਦਾ' ਹੋ ਗਿਆ। ਮਾਮਲਾ ਬਹੁਤ ਪੇਚੀਦਾ ਹੈ... ਦਰਅਸਲ, ਇੱਕ ਮੁੰਡਾ ਆਪਣੀ ਪ੍ਰੇਮਿਕਾ ਨਾਲ ਘਰੋਂ ਭੱਜ ਗਿਆ। ਫਿਰ ਡਰੇਨ 'ਚੋਂ ਲਾਸ਼ ਬਰਾਮਦ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਸ਼ ਦਾ ਨਾ ਤਾਂ ਸਿਰ ਸੀ ਅਤੇ ਨਾ ਹੀ ਦੋ ਹੱਥ। ਪਛਾਣ ਤੋਂ ਬਾਅਦ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ 'ਚ ਰੁੱਝੇ ਹੋਏ ਸਨ, ਇਸੇ ਦੌਰਾਨ ਉਹ ਆਪਣੀ ਪ੍ਰੇਮਿਕਾ ਨਾਲ ਸੁੰਦਰ ਸ਼ਹਿਰ 'ਚ ਘੁੰਮ ਰਿਹਾ ਸੀ। ਫਿਲਹਾਲ ਅੰਤਿਮ ਸੰਸਕਾਰ ਮੁਲਤਵੀ ਕਰ ਦਿੱਤਾ ਗਿਆ ਹੈ।

ਜਿਸਦੀ ਸਿਰਕੱਟੀ ਮਿਲੀ ਲਾਸ਼, ਉਹ Girl friend ਨਾਲ ਘੁੰਮਦਾ ਹੋਇਆ ਆਇਆ ਨਜ਼ਰ, ਪੁਲਿਸ ਨੇ ਰੁਕਵਾਇਆ ਸਸਕਾਰ
lalit-kumar
| Updated On: 16 Sep 2023 17:59 PM IST
Share

ਚੰਡੀਗੜ੍ਹ। ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਤਲ ਕੀਤਾ ਗਿਆ ਨੌਜਵਾਨ ਸ਼ੁੱਕਰਵਾਰ ਨੂੰ ਚੰਡੀਗੜ੍ਹ (Chandigarh) ‘ਚ ਅਚਾਨਕ ‘ਜ਼ਿੰਦਾ’ ਹੋ ਗਿਆ। ਮਾਮਲਾ ਬਹੁਤ ਪੇਚੀਦਾ ਹੈ। ਦਰਅਸਲ, ਇੱਕ ਮੁੰਡਾ ਆਪਣੀ ਪ੍ਰੇਮਿਕਾ ਨਾਲ ਘਰੋਂ ਭੱਜ ਗਿਆ। ਫਿਰ ਡਰੇਨ ‘ਚੋਂ ਲਾਸ਼ ਬਰਾਮਦ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਸ਼ ਦਾ ਨਾ ਤਾਂ ਸਿਰ ਸੀ ਅਤੇ ਨਾ ਹੀ ਦੋ ਹੱਥ। ਪਛਾਣ ਤੋਂ ਬਾਅਦ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ‘ਚ ਰੁੱਝੇ ਹੋਏ ਸਨ, ਇਸੇ ਦੌਰਾਨ ਉਹ ਆਪਣੀ ਪ੍ਰੇਮਿਕਾ ਨਾਲ ਸੁੰਦਰ ਸ਼ਹਿਰ ‘ਚ ਘੁੰਮ ਰਿਹਾ ਸੀ। ਫਿਲਹਾਲ ਅੰਤਿਮ ਸੰਸਕਾਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਲਾਸ਼ ਨੂੰ ਆਪਣੇ ਨਾਲ ਲੈ ਗਈ ਹੈ।

ਜਾਣੋ ਪੂਰਾ ਮਾਮਲਾ

ਯੂਪੀ (UP) ਦੇ ਮੁਜ਼ੱਫਰਨਗਰ ਦੇ ਮਨਸੂਰਪੁਰ ਇਲਾਕੇ ਦਾ 20 ਸਾਲਾ ਨੌਜਵਾਨ ਮੌਂਟੀ ਕੁਮਾਰ 29 ਅਗਸਤ ਤੋਂ ਲਾਪਤਾ ਸੀ। 31 ਅਗਸਤ ਨੂੰ ਲੜਕੇ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਚੁੱਕ ਲਿਆ ਗਿਆ ਹੈ। 9 ਸਤੰਬਰ ਨੂੰ ਜਦੋਂ ਮੇਰਠ ‘ਚ ਬਿਨਾਂ ਸਿਰ ਦੀ ਲਾਸ਼ ਮਿਲੀ ਤਾਂ ਪਰਿਵਾਰ ਨੇ ਟੈਟੂ ਦੇ ਸਬੂਤ ਮਿਟ ਜਾਣ ਦੇ ਡਰ ਕਾਰਨ ਮੌਂਟੀ ਦੇ ਰੂਪ ‘ਚ ਸ਼ਿਕਾਇਤ ਦਰਜ ਕਰਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਮਨਸੂਰਪੁਰ ਇਲਾਕੇ ਦਾ 20 ਸਾਲਾ ਨੌਜਵਾਨ ਮੌਂਟੀ ਕੁਮਾਰ 29 ਅਗਸਤ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਸੂਚਨਾ ਦੇਣ ਤੋਂ ਬਾਅਦ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੜਕੀ ਨੂੰ ਅਗਵਾ ਕਰਨ ਦੀ ਦਿੱਤੀ ਸੀ ਸ਼ਿਕਾਇਤ

ਇਸੇ ਦੌਰਾਨ 31 ਅਗਸਤ ਨੂੰ ਇਕ ਵਿਅਕਤੀ ਨੇ ਮੌਂਟੀ ਖ਼ਿਲਾਫ਼ ਉਸ ਦੀ ਲੜਕੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਅਨੁਸਾਰ 18 ਸਾਲਾ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਸਵੇਰੇ ਪਰਿਵਾਰ ਵਾਲੇ ਜਾਗੇ ਤਾਂ ਲੜਕੀ ਘਰ ਵਿੱਚ ਨਹੀਂ ਸੀ। ਗੁਆਂਢੀ ਨੇ ਦੱਸਿਆ ਕਿ ਉਹ ਮੌਂਟੀ ਨਾਲ ਬਾਈਕ ‘ਤੇ ਗਈ ਸੀ। ਇਸ ਤੋਂ ਬਾਅਦ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ 50 ਹਜ਼ਾਰ ਰੁਪਏ ਦੇ ਕੁਝ ਗਹਿਣੇ ਅਤੇ ਨਕਦੀ ਨਹੀਂ ਮਿਲੀ।

9 ਸਤੰਬਰ ਨੂੰ ਡਰੇਨ ਚੋਂ ਲਾਸ਼ ਹੋਈ ਬਰਾਮਦ

ਇਸ ਤੋਂ ਬਾਅਦ 9 ਸਤੰਬਰ ਨੂੰ ਮੇਰਠ ਦੇ ਦੌਰਾਲਾ ‘ਚ ਡਰੇਨ ‘ਚੋਂ ਇਕ ਲਾਸ਼ ਬਰਾਮਦ ਹੋਈ ਅਤੇ ਮੁਜ਼ੱਫਰਨਗਰ ਜ਼ਿਲੇ ਦੀ ਪੁਲਸ ਵੀ ਚੌਕਸ ਹੋ ਗਈ। ਲਾਪਤਾ ਨੌਜਵਾਨ ਮੌਂਟੀ ਦੇ ਗਲੇ ਅਤੇ ਹੱਥਾਂ ‘ਤੇ ਟੈਟੂ ਬਣਵਾਏ ਹੋਏ ਸਨ ਅਤੇ ਸਿਰ ਅਤੇ ਹੱਥਾਂ ਤੋਂ ਬਿਨਾਂ ਲਾਸ਼ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਮੌਂਟੀ ਦੀ ਹੀ ਸਮਝ ਕੇ ਕੀਤੀ ਸੀ ਕਿ ਸਬੂਤ ਮਿਟਾਉਣ ਲਈ ਇਸ ਨੂੰ ਕੱਟਿਆ ਗਿਆ ਸੀ। ਪੁਲਸ (Police) ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਹੁਣ ਸ਼ੁੱਕਰਵਾਰ ਨੂੰ ਇਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਮੌਂਟੀ ਅਤੇ ਉਸ ਦੇ ਨਾਲ ਭੱਜਣ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੁਲਸ ਦੇ ਚੰਡੀਗੜ੍ਹ ‘ਚ ਉਸ ਦੀ ਪ੍ਰੇਮਿਕਾ ਨਾਲ ਫੜੇ ਜਾਣ ‘ਤੇ ਹੜਕੰਪ ਮਚ ਗਿਆ।

ਪੁਲਿਸ ਮ੍ਰਿਤਕ ਦੇਹ ਲੈ ਗਈ ਆਪਣੇ ਨਾਲ

ਮੁਜ਼ੱਫਰਨਗਰ ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੰਤਿਮ ਸੰਸਕਾਰ ਰੁਕਵਾ ਦਿੱਤਾ ਅਤੇ ਫਿਰ ਲਾਸ਼ ਨੂੰ ਵਾਪਸ ਆਪਣੇ ਨਾਲ ਲੈ ਗਈ। ਇਸ ਦੀ ਪੁਸ਼ਟੀ ਕਰਦਿਆਂ ਮਨਸੂਰਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਪੁਲਿਸ ਮੋਬਾਇਲ ਫ਼ੋਨ ਦੀ ਨਿਗਰਾਨੀ ਰਾਹੀਂ ਮੌਂਟੀ ਅਤੇ ਜਿਸ ਲੜਕੀ ਨਾਲ ਉਹ ਫਰਾਰ ਹੋਇਆ ਸੀ, ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਬਰਾਮਦ ਹੋਈ ਲਾਸ਼, ਜਿਸ ਨੂੰ ਉਸਦੇ ਪਰਿਵਾਰ ਵੱਲੋਂ ਮੌਂਟੀ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਉਹ ਮੌਂਟੀ ਦੀ ਨਹੀਂ ਸੀ। ਅਜਿਹੇ ‘ਚ ਉਸ ਨੂੰ ਵਾਪਸ ਮੇਰਠ ਦੇ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...