ਚੰਡੀਗੜ੍ਹ ‘ਚ ਪਾਸਪੋਰਟ ਸੇਵਾ ਐਕਸੀਲੈਂਸ ਵੈਨ ਸ਼ੁਰੂ, ਆਸਾਨੀ ਨਾਲ ਬਣੇਗਾ ਪਾਸਪੋਰਟ, ਦਫ਼ਤਰ ਜਾਣ ਦੀ ਲੋੜ ਨਹੀਂ
ਇਸ ਸੇਵਾ ਦਾ ਲਾਭ ਉਠਾ ਕੇ ਪਾਸਪੋਰਟ ਬਣਵਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਦੇ ਨਿਸ਼ਾਨ ਅਤੇ ਫੋਟੋਆਂ ਲੈਣ ਲਈ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬਿਨੈਕਾਰ ਦੀਆਂ ਸਾਰੀਆਂ ਰਸਮਾਂ ਦੇ ਸਿਰਫ਼ 7 ਦਿਨਾਂ ਦੇ ਅੰਦਰ ਪੂਰੀ ਹੋ ਜਾਣਗੀਆਂ।

ਵਿਦੇਸ਼ ਜਾਣ ਲਈ ਪਾਸਪੋਰਟ ਬਣਵਾਉਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ‘ਚ ਪਾਸਪੋਰਟ ਬਣਵਾਉਣ ਲਈ ਹੁਣ ਤੁਹਾਨੂੰ ਪਾਸਪੋਰਟ ਦਫਤਰ ਜਾਣ ਦੀ ਲੋੜ ਨਹੀਂ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਨੂੰ ਚੁਣਿਆ ਹੈ ਅਤੇ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ਹਿਰ ਵਿੱਚ ਪਾਸਪੋਰਟ ਸੇਵਾ ਸਰਵਿਸ ਐਕਸੀਲੈਂਸ ਵੈਨ ਸ਼ੁਰੂ ਕੀਤੀ ਹੈ।
ਵਿਦੇਸ਼ ਮੰਤਰਾਲੇ ਦੁਆਰਾ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤੀ ਗਈ ਇਹ ਸੇਵਾ ਫਿਲਹਾਲ 4 ਪਾਸਪੋਰਟ ਸੇਵਾ ਸਰਵਿਸ ਐਕਸੀਲੈਂਸ ਵੈਨਾਂ ਨਾਲ ਸ਼ੁਰੂ ਕੀਤੀ ਗਈ ਹੈ। ਵੀਰਵਾਰ ਤੋਂ ਸ਼ੁਰੂ ਹੋਈ ਇਸ ਸੇਵਾ ਦਾ ਲਾਭ ਲੈਂਦਿਆਂ ਪਹਿਲੇ ਹੀ ਦਿਨ 80 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹੁਣ ਬਿਨੈਕਾਰ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਪਵੇਗੀ। ਇਹ ਅਤਿ-ਆਧੁਨਿਕ ਵੈਨ ਆਪਣੇ ਆਪ ਵਿੱਚ ਇੱਕ ਸੰਪੂਰਨ ਮੋਬਾਈਲ ਪਾਸਪੋਰਟ ਦਫ਼ਤਰ ਹੈ।