Road Accident: ਟਿੱਪਰ ਚਾਲਕ ਨੇ ਸਕੂਲੀ ਬੱਚਿਆਂ ਦੀ ਗੱਡੀ ਨੂੰ ਮਾਰੀ ਟੱਕਰ, ਕੁੱਝ ਬੱਚੇ ਹੋਏ ਜ਼ਖਮੀ
ਚਾਲਕ ਦੇ ਗਲਤ ਸਾਈਡ ਆਉਣ ਕਾਰਨ ਕਪੂਰਥਲਾ ਦੇ ਬੇਗੋਵਾਲ-ਸੁਭਾਨਪੁਰ ਰੋਡ ਤੇ ਇਹ ਹਾਦਸਾ ਹੋਇਆ ਹੈ, ਜਿਸ ਵਿੱਚ ਕੁੱਝ ਬੱਚੇ ਜਖਮੀ ਹੋ ਗਏ। ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਘਟਨਾ ਵਾਲੇ ਸਥਾਨ ਤੇ ਪਹੁੰਚ ਗਏ। ਉਨ੍ਹਾਂ ਨੇ ਟਿੱਪਰ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਜੰਲਧਰ। ਕਪੂਰਥਲਾ ‘ਚ ਬੇਗੋਵਾਲ-ਸੁਭਾਨਪੁਰ ਰੋਡ ‘ਤੇ ਨਡਾਲਾ ਚੌਕ ਨੇੜੇ ਸਵੇਰੇ 7.30 ਵਜੇ ਇਕ ਸੜਕੀ ਹਾਦਸਾ ਹੋ ਗਿਆ। ਇੱਥੇ ਤੇਜ਼ ਰਫਤਾਰ ਬੱਜਰੀ ਨਾਲ ਭਰੀ ਟਿੱਪਰ ਚਾਲਕ ਨੇ ਗਲਤ ਸਾਈਡ ‘ਤੇ ਜਾ ਰਹੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਦੇ ਸਾਈਡ ਸ਼ੀਸ਼ੇ ਟੁੱਟ ਗਏ ਅਤੇ ਬੱਸ ਵਿੱਚ ਬੈਠੇ ਬੱਚੇ ਵਾਲ-ਵਾਲ ਬਚ ਗਏ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿੱਪਰ ਬੱਜਰੀ ਲੈ ਕੇ ਕਪੂਰਥਲਾ (Kapurthala) ਬੇਗੋਵਾਲ ਤੋਂ ਸੁਭਾਨਪੁਰ ਵੱਲ ਜਾ ਰਿਹਾ ਸੀ। ਟਿੱਪਰ ਚਾਲਕ ਨੇ ਬਿਨਾਂ ਸਾਈਡਾਂ ਦੇਖੇ ਨਡਾਲਾ ਚੌਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਢਿਲਵਾਂ ਰੋਡ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ। ਸਕੂਲ ਬੱਸ ਨੂੰ ਡਰਾਈਵਰ ਮਨਦੀਪ ਸਿੰਘ ਚਲਾ ਰਿਹਾ ਸੀ।