ਡਰਾਈਵਿੰਗ ਟੈਸਟ ਟਰੈਕ ‘ਤੇ ਦੂਜੇ ਸਾਥੀ ਤੋਂ ਟੈਸਟ ਦਿਵਾਉਣ ਦੇ ਮਾਮਲੇ ‘ਚ ਇਕ ਕਾਬੂ
ਲੁਧਿਆਣਾ: ਲੁਧਿਆਣਾ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੇ ਆਪਣੀ ਥਾਂ ਤੇ ਕਿਸੇ ਦੂਜੇ ਵਿਅਕਤੀ ਪਾਸੋਂ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਟਰੈਕ ਤੇ ਤਾਇਨਾਤ ਸਿਕਿਉਰਿਟੀ ਗਾਰਡ ਜਿਸ ਨੇ ਉਕਤ ਦੋਸ਼ੀ ਨੂੰ ਫੜਿਆ ਸੀ, ਵਲੋਂ ਇਹ ਮਾਮਲਾ ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਦੇ ਧਿਆਨ ਵਿੱਚ ਲਿਆਂਦਾ […]
ਸੰਕੇਤਕ ਤਸਵੀਰ
ਲੁਧਿਆਣਾ: ਲੁਧਿਆਣਾ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੇ ਆਪਣੀ ਥਾਂ ਤੇ ਕਿਸੇ ਦੂਜੇ ਵਿਅਕਤੀ ਪਾਸੋਂ ਡਰਾਈਵਿੰਗ ਟੈਸਟ ਪਾਸ ਕਰਵਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਟਰੈਕ ਤੇ ਤਾਇਨਾਤ ਸਿਕਿਉਰਿਟੀ ਗਾਰਡ ਜਿਸ ਨੇ ਉਕਤ ਦੋਸ਼ੀ ਨੂੰ ਫੜਿਆ ਸੀ, ਵਲੋਂ ਇਹ ਮਾਮਲਾ ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ। ਮੌਕੇ ਤੇ ਮੌਜੂਦ ਅਧਿਕਾਰੀਆਂ ਵੱਲੋਂ ਪੁਲਿਸ ਬੁਲਵਾ ਕਿ ਉਕਤ ਐਪਲੀਕੈਂਟ ਅਤੇ ਉਸ ਦੇ ਸਾਥੀ ‘ਤੇ ਮਾਮਲਾ ਦਰਜ ਕਰਵਾਇਆ ਗਿਆ। ਲੁਧਿਆਣਾ ਦੇ ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਟੈਸਟ ਟਰੈਕ ‘ਤੇ ਕੋਈ ਨਿਯਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਕੋਈ ਬੇਨਿਯਮੀ ਆਉਂਦੀ ਹੈ ਤਾਂ ਦਫ਼ਤਰ ਦੇ ਸਟਾਫ ਜਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।


