ਪਠਾਨਕੋਟ ‘ਚ ਸਕੂਲ ਵੈਨ ‘ਤੇ ਟਰੈਕਰਟ ਦੀ ਭਿਆਨਕ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ
ਚਸ਼ਮਦੀਦ ਨੇ ਦੱਸਿਆ ਹੈ ਕਿ ਉਹ ਸੜਕ ਨੇੜੇ ਬਣੇ ਆਪਣੇ ਕਮਰੇ 'ਚ ਬੈਠ ਕੇ ਚਾਹ ਪੀ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਸਕੂਲ ਵੈਨ ਚ ਟਰੈਕਟਰ-ਟਰਾਲੀ ਅਚਾਨਕ ਟਕਰਾਈ। ਉਸ ਤੋਂ ਬਾਅਦ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਇੱਕ ਸਟਾਫ਼ ਮੈਂਬਰ ਅਤੇ ਵੈਨ ਡਰਾਈਵਰ ਨੂੰ ਸੱਟ ਲੱਗੀ ਹੋਈ ਸੀ।
Pathankot School Van Accident: ਪਠਾਨਕੋਟ ਦੇ ਸੁੰਦਰਚਕ ਰੋਡ ਦੇ ਉੱਪਰ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਇੱਕ ਸਕੂਲ ਵੈਨ ਟਰੈਕਟਰ-ਟਰਾਲੀ ਦੇ ਪਿੱਛੇ ਜਾ ਟਕਰਾਈ। ਇਸ ਦੇ ਚਲਦੇ ਜਿੱਥੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੇ ਹੀ ਵੈਨ ਦੇ ਵਿੱਚ ਬੈਠੇ ਸਕੂਲੀ ਬੱਚੇ ਤੇ ਸਟਾਫ਼ ਬਾਲ-ਬਾਲ ਬਚ ਗਏ ਹਨ। ਫ਼ਿਲਹਾਲ ਮੌਕੇ ‘ਤੇ ਸਥਾਨਕ ਲੋਕਾਂ ਨੇ ਜ਼ਖਮੀ ਹੋਏ ਡਰਾਈਵਰ ਨੂੰ ਨਿਜੀ ਹਸਪਤਾਲ ਇਲਾਜ ਦੇ ਲਈ ਭੇਜਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਫ਼ਰਾਰ ਹੋਏ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਕਬਜ਼ੇ ਦੇ ਵਿੱਚ ਲੈਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਸ਼ਮਦੀਦ ਨੇ ਦੱਸਿਆ ਹੈ ਕਿ ਉਹ ਸੜਕ ਨੇੜੇ ਬਣੇ ਆਪਣੇ ਕਮਰੇ ‘ਚ ਬੈਠ ਕੇ ਚਾਹ ਪੀ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਸਕੂਲ ਵੈਨ ਚ ਟਰੈਕਟਰ-ਟਰਾਲੀ ਅਚਾਨਕ ਟਕਰਾਈ। ਉਸ ਤੋਂ ਬਾਅਦ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਇੱਕ ਸਟਾਫ਼ ਮੈਂਬਰ ਅਤੇ ਵੈਨ ਡਰਾਈਵਰ ਨੂੰ ਸੱਟ ਲੱਗੀ ਹੋਈ ਸੀ। ਬਾਕੀ ਅੰਦਰ ਬੈਠੇ ਬੱਚੇ ਬਹੁਤ ਡਰ ਗਏ ਸਨ, ਪਰ ਉਨ੍ਹਾਂ ਦਾ ਕਿਸੇ ਤਰ੍ਹਾਂ ਦੀ ਸੱਟ ਤੋਂ ਬਚਾਅ ਹੋ ਗਿਆ। ਇਸ ਦੌਰਾਨ ਪਹਿਲਾਂ ਉਨ੍ਹਾਂ ਬੱਚਿਆਂ ਅਤੇ ਹੋਰ ਅੰਦਰ ਮੌਜੂਦ ਲੋਕਾਂ ਬਾਹਰ ਕੱਢਿਆ।
ਮੌਕੇ ‘ਤੇ ਫਰਾਰ ਹੋਏ ਟਰੈਕਟਰ ਟਰਾਲੀ ਵਾਲੇ
ਟਰੈਕਟਰ-ਟਰਾਲੀ ਵਾਲੇ ਬਾਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਜੱਦ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਟਰੈਕਟਰ ਟਰਾਲੀ ਵਾਲੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।
ਪੁਲਿਸ ਕਰ ਫ਼ਰਾਰ ਮੁਲਜ਼ਮਾਂ ਦੀ ਭਾਲ
ਮੌਕੇ ‘ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਇੰਨੀ ਜ਼ਬਰਦਸਤ ਤਰੀਕੇ ਨਾਲ ਵੱਜੀ ਕਿ ਡਰਾਈਵਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਸਕੂਲੀ ਬੱਚੇ ਅਤੇ ਵੈਨ ਦੇ ਵਿੱਚ ਬੈਠਾ ਸਕੂਲੀ ਸਟਾਫ਼ ਫ਼ਿਲਹਾਲ ਬਾਲ-ਬਾਲ ਬਚ ਗਏ ਹਨ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਹੋਏ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਫੜਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।