ਜਲੰਧਰ ਦੀ PPR ਮਾਰਕੀਟ ਦੀ ਪਾਰਕਿੰਗ ‘ਚ ਗੱਡੀਆਂ ਨੂੰ ਲੱਗੀ ਅੱਗ, ਅੱਗ ਲਗਾਉਣ ਤੋਂ ਬਾਅਦ ਦੇਖਦਾ ਰਿਹਾ ਮੁਲਜ਼ਮ
ਜਲੰਧਰ ਦੀ PPR ਮਾਰਕੀਟ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੇ ਦੋ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਹ ਵਿਅਕਤੀ ਕੋਈ ਪਾਗਲ ਲੱਗ ਰਿਹਾ ਹੈ। ਅੱਗ ਪੂਰੀ ਤਰ੍ਹਾਂ ਬੁਝ ਜਾਣ ਤੱਕ ਉਹ ਉੱਥੇ ਖੜ੍ਹਾ ਦੇਖਦਾ ਰਿਹਾ।

ਜਲੰਧਰ ਨਿਊਜ਼। ਜਲੰਧਰ ਸ਼ਹਿਰ ਦੀ PPR ਮਾਰਕੀਟ ਇੱਕ ਵਾਰ ਫਿਰ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੇ ਦੋ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ। ਅੱਗ ਪੂਰੀ ਤਰ੍ਹਾਂ ਬੁਝ ਜਾਣ ਤੱਕ ਉਹ ਉੱਥੇ ਖੜ੍ਹਾ ਦੇਖਦਾ ਰਿਹਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦਈਏ ਕਿ ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
CCTV ‘ਚ ਕੈਦ ਹੋਈ ਪੂਰੀ ਵਾਰਦਾਤ
ਪੀ.ਪੀ.ਆਰ ਮਾਰਕੀਟ ਦੀ ਪਾਰਕਿੰਗ ਵਿੱਚ ਹੋਈ ਅੱਗਜ਼ਨੀ ਦੀ ਸਾਰੀ ਖੇਡ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਅੱਗ ਲਗਾਉਣ ਵਾਲਾ ਵਿਅਕਤੀ ਸਾਈਕੋ ਜਿਹਾ ਜਾਪਦਾ ਹੈ। ਉਸ ਦੇ ਮਨ ਵਿਚ ਕੋਈ ਡਰ ਨਹੀਂ ਕਿ ਅੱਗ ਲਗਾਉਂਦੀਆਂ ਕੋਈ ਉਸ ਨੂੰ ਫੜ ਲਵੇ। ਉਹ ਬਹੁਤ ਆਰਾਮ ਨਾਲ ਪਾਰਕਿੰਗ ਵਿੱਚ ਆਇਆ ਅਤੇ ਦੋ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ। ਫਿਰ ਉਹ ਉਦੋਂ ਤੱਕ ਉੱਥੇ ਹੀ ਖੜ੍ਹਾ ਰਿਹਾ ਜਦੋਂ ਤੱਕ ਅੱਗ ਨੇ ਲਪਟਾਂ ਦਾ ਰੂਪ ਨਹੀਂ ਲੈ ਲਿਆ। ਇਸ ਦੌਰਾਨ ਇਹ ਵਾਹਨ ਸੜ ਕੇ ਸੁਆਹ ਹੋ ਗਏ।
ਪੁਲਿਸ ਨੇ ਸ਼ੂਰੁ ਕੀਤੀ ਮਾਮਲੇ ਦੀ ਜਾਂਚ
ਦੱਸ ਦਈਏ ਕਿ ਜਦੋਂ ਅੱਗ ਪੂਰੀ ਤਰ੍ਹਾਂ ਫੈਲ ਗਈ ਤਾਂ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਆਪਣੇ ਯਤਨਾਂ ਨਾਲ ਅੱਗ ‘ਤੇ ਕਾਬੂ ਪਾ ਲਿਆ। ਦੋਪਹੀਆ ਵਾਹਨ ਦੇ ਆਲੇ-ਦੁਆਲੇ ਹੋਰ ਵਾਹਨ ਵੀ ਖੜ੍ਹੇ ਸਨ ਪਰ ਇਹ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ। ਪਾਰਕਿੰਗ ਵਿੱਚ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਸੀ.ਸੀ.ਟੀ.ਵੀ ਕੈਮਰੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।