Double Murder: ਪਟਿਆਲਾ ‘ਚ ਦਿਨ-ਦਿਹਾੜੇ ਦੋਹਰਾ ਕਤਲ, ਬਾਥਰੂਮ ‘ਚੋਂ ਮਿਲੀਆਂ ਮਾਂ-ਪੁੱਤਰ ਦੀਆਂ ਲਾਸ਼ਾਂ; ਪੁਲਿਸ ਨੂੰ ਮਿਲੇ ਅਹਿਮ ਸੁਰਾਗ
ਪਟਿਆਲਾ ਵਿੱਚ ਦਿਨ-ਦਿਹਾੜੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ 'ਚੋਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।

ਪਟਿਆਲਾ ਨਿਊਜ਼। ਪਟਿਆਲਾ ਦੇ ਸਰਹਿੰਦ ਰੋਡ ‘ਤੇ ਸਥਿਤ ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ‘ਚ ਦਿਨ-ਦਿਹਾੜੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ ‘ਚੋਂ ਬਰਾਮਦ ਹੋਈਆਂ ਹਨ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।
ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੋਵਾਂ ਦੀ ਪਛਾਣ ਜਸਵੀਰ ਕੌਰ ਅਤੇ ਹਰਵਿੰਦਰ ਸਿੰਘ ਜੱਗੀ ਵਜੋਂ ਹੋਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਮ੍ਰਿਤਕ ਮਹਿਲਾਂ ਦਾ ਪਤੀ ਗੁਰਮਨ ਸਿੰਘ ਆਟੋ ਚਾਲਕ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੈਂ ਕਰੀਬ ਸ਼ਾਮ 4 ਵਜੇ ਜਦੋਂ ਘਰ ਵਾਪਸ ਪਰਤੀਆ ਤਾਂ ਘਰ ਦੇ ਅੰਦਰ ਤੋਂ ਕੁੰਡੀ ਲੱਗੀ ਹੋਈ ਸੀ। ਉਸ ਨੇ ਕਈ ਵਾਰ ਦਰਵਾਜੇ ਨੂੰ ਖੜਕਾਇਆ। ਜਿਸ ਤੋਂ ਬਾਅਦ ਦਰਵਾਜ਼ੇ ਦਾ ਤਾਲਾ ਤੋੜੀਆ ਗਿਆ। ਜਦੋਂ ਉਹ ਅੰਦਰ ਗਏ ਤਾਂ ਦੋਵੇਂ ਮਾਂ-ਪੁੱਤ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਹੋਈਆਂ ਸਨ।