ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼, NCB ਨੇ ਤਿੰਨ ਮੈਕਸੀਕਨ ਨੂੰ ਕੀਤਾ ਗ੍ਰਿਫਤਾਰ | NCB arrested international drug gang including 3 Maxians Punjabi news - TV9 Punjabi

ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼, NCB ਨੇ ਤਿੰਨ ਮੈਕਸੀਕਨਾਂ ਨੂੰ ਕੀਤਾ ਗ੍ਰਿਫਤਾਰ

Published: 

13 Feb 2024 13:48 PM

ਲੁਧਿਆਣਾ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦਰਅਸਲ ਨਾਰਕੋਟਿਕਸ ਕੰਟਰੋਲ ਬਿਊਰੋ ਨੇ 9 ਲੋਕਾਂ ਨੂੰ ਕਾਬੂ ਕਰਕੇ ਡਰੱਗ ਲੈਬ ਦਾ ਪਰਦਾਫਾਸ ਕੀਤਾ ਹੈ। ਫੜ੍ਹੇ ਗਏ ਲੋਕਾਂ ਵਿੱਚ 6 ਭਾਰਤੀ ਅਤੇ 3 ਮੈਕਸੀਅਨ ਨਾਗਰਿਕ ਸਾਮਿਲ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼, NCB ਨੇ ਤਿੰਨ ਮੈਕਸੀਕਨਾਂ ਨੂੰ ਕੀਤਾ ਗ੍ਰਿਫਤਾਰ

ਸੰਕੇਤਕ ਤਸਵੀਰ

Follow Us On

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਲੁਧਿਆਣਾ ਤੋਂ ਤਿੰਨ ਮੈਕਸੀਕਨਾਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਐਨਸੀਬੀ ਨੇ ਕਿਹਾ ਕਿ ਏਜੰਸੀ ਦੀ ਦਿੱਲੀ ਜ਼ੋਨਲ ਯੂਨਿਟ ਨੇ 15 ਕਿਲੋਗ੍ਰਾਮ ਤੋਂ ਵੱਧ ਮੇਥਾਮਫੇਟਾਮਾਈਨ, 9 ਕਿਲੋਗ੍ਰਾਮ ਸੂਡੋਫੈਡਰਾਈਨ ਅਤੇ ਹੋਰ ਰਸਾਇਣ ਜ਼ਬਤ ਕੀਤੇ ਹਨ।

NCB ਵੱਲੋਂ ਕਿਹਾ ਗਿਆ ਹੈ ਕਿ ਮੁਹਾਲੀ ਦਾ ਇੱਕ ਵਕੀਲ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਹੈ ਅਤੇ ਐਨਸੀਬੀ ਵੱਲੋਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਬਈ ਤੋਂ ਇਲਾਵਾ, ਕਾਰਟੈਲ ਦਿੱਲੀ-ਐਨਸੀਆਰ, ਪੰਜਾਬ ਅਤੇ ਰਾਜਸਥਾਨ ਵਿੱਚ ਕੰਮ ਕਰਦਾ ਸੀ ਅਤੇ ਇਸਦੇ ਸੰਚਾਲਕਾਂ ਵਿੱਚ ਭਾਰਤੀ, ਮੈਕਸੀਕਨ, ਕੈਨੇਡੀਅਨ ਅਤੇ ਬ੍ਰਿਟਿਸ਼ ਨਾਗਰਿਕ ਸ਼ਾਮਲ ਹਨ।

ਨਸ਼ੀਲੇ ਪਦਾਰਥਾਂ ਨੂੰ ਲੁਧਿਆਣਾ ਵਿੱਚ ਇੱਕ ਪ੍ਰਯੋਗਸ਼ਾਲਾ ਵਰਗੀ ਸਹੂਲਤ ਵਿੱਚ ਤਿਆਰ ਕੀਤਾ ਗਿਆ ਸੀ, ਜਿੱਥੇ ਕੈਮਿਸਟ ਵਜੋਂ ਕੰਮ ਕਰਦੇ ਤਿੰਨ ਮੈਕਸੀਕਨਾਂ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ।ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਮੈਕਸੀਕਨ ਨਾਗਰਿਕ ਪਿਛਲੇ ਸਾਲ ਨਵੰਬਰ ਵਿਚ ਭਾਰਤ ਆਏ ਸਨ ਅਤੇ ਮੈਕਸੀਕੋ ਅਤੇ ਯੂਕੇ ਵਿਚ ਸਥਿਤ ਆਪਣੇ ਮਾਲਕਾਂ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਛੇ ਭਾਰਤੀ ਇਨ੍ਹਾਂ ਵਿਦੇਸ਼ੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਕੱਚਾ ਮਾਲ ਮੁਹੱਈਆ ਕਰਵਾ ਰਹੇ ਸਨ।

Exit mobile version