ਖਰੜ ਦੇ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਰਾਹੀਂ ਭੇਜਿਆ ਮੈਸੇਜ, ਨਹੀਂ ਮਿਲੀ ਸ਼ੱਕੀ ਚੀਜ

Updated On: 

09 Jan 2026 15:26 PM IST

Kharar SDM Office Received Bomb Threat: ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਐਸਡੀਐਮ ਦਫ਼ਤਰ ਵਿੱਚ ਸ਼ੁੱਕਰਵਾਰ ਸਵੇਰੇ ਹਫੜਾ-ਦਫੜੀ ਮੱਚ ਗਈ ਜਦੋਂ ਉਨ੍ਹਾਂ ਦੇ ਅਧਿਕਾਰਤ ਈਮੇਲ 'ਤੇ ਇੱਕ ਧਮਕੀ ਭਰਿਆ ਮੈਸੇਜ ਮਿਲਿਆ। ਈਮੇਲ ਵਿੱਚ ਦਫ਼ਤਰ ਅਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਤੁਰੰਤ ਦਫ਼ਤਰ ਖਾਲੀ ਕਰਵਾ ਲਿਆ।

ਖਰੜ ਦੇ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਰਾਹੀਂ ਭੇਜਿਆ ਮੈਸੇਜ, ਨਹੀਂ ਮਿਲੀ ਸ਼ੱਕੀ ਚੀਜ

ਖਰੜ ਦੇ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Follow Us On

ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਐਸਡੀਐਮ ਦਫ਼ਤਰ ਵਿੱਚ ਸ਼ੁੱਕਰਵਾਰ ਸਵੇਰੇ ਹਫੜਾ-ਦਫੜੀ ਮੱਚ ਗਈ ਜਦੋਂ ਉਨ੍ਹਾਂ ਦੇ ਅਧਿਕਾਰਤ ਈਮੇਲ ‘ਤੇ ਇੱਕ ਧਮਕੀ ਭਰਿਆ ਮੈਸੇਜ ਮਿਲਿਆ। ਈਮੇਲ ਵਿੱਚ ਦਫ਼ਤਰ ਅਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਤੁਰੰਤ ਦਫ਼ਤਰ ਖਾਲੀ ਕਰਵਾ ਲਿਆ।

ਜਿਵੇਂ ਹੀ ਸਵੇਰੇ 9:30 ਵਜੇ ਧਮਕੀ ਭਰੀ ਈਮੇਲ ਮਿਲੀ, ਐਸਡੀਐਮ ਦਫ਼ਤਰ ਦੇ ਅਧਿਕਾਰੀਆਂ ਨੇ ਤੁਰੰਤ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਪੂਰਾ ਕੰਪਾਉਂਡ ਖਾਲੀ ਕਰਵਾ ਲਿਆ ਗਿਆ।

ਨਹੀਂ ਬਰਾਮਦ ਕੋਈ ਸ਼ੱਕੀ ਵਸਤੂ

ਫਿਲਹਾਲ, ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਪਰ ਸਾਵਧਾਨੀ ਵੱਜੋਂ ਸਰਚ ਆਪਰੇਸ਼ਨ ਜਾਰੀ ਹੈ। ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਇਸਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਦੀ ਵਰਤੋਂ ਕੀਤੀ ਜਾ ਰਹੀ ਹੈ। ਈਮੇਲ ਆਈਡੀ, ਸਰਵਰ ਵੇਰਵੇ ਅਤੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦਫਤਰੀ ਕੰਮ ਮੁੜ ਸ਼ੁਰੂ ਹੋਵੇਗਾ।

ਮਦੁਰ ਦਰਗਾਹ ਨਾਲ ਜੁੜੇ ਵਿਰੋਧ ਪ੍ਰਦਰਸ਼ਨ ਨੂੰ ਦੱਸਿਆ ਵਜ੍ਹਾ

ਧਮਕੀ ਭਰੀ ਈਮੇਲ ਵਿੱਚ ਤਾਮਿਲਨਾਡੂ ਵਿੱਚ ਮਦੁਰ ਦਰਗਾਹ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਨੂੰ ਨਾਰਾਜ਼ਗੀ ਦਾ ਕਾਰਨ ਦੱਸਿਆ ਗਿਆ ਹੈ। ਭੇਜਣ ਵਾਲੇ ਦਾ ਆਰੋਪ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂਾਲ ਡੀਐਮਕੇ ਪਾਰਟੀ ਦਾ ਧਿਆਨ ਸਥਾਨਕ ਮੁੱਦਿਆਂ ਤੋਂ ਦੂਜੇ ਰਾਜਾਂ ਵੱਲ ਚਲਾ ਗਿਆ ਹੈ। ਇਸ ਰਾਜਨੀਤਿਕ ਅਤੇ ਧਾਰਮਿਕ ਅਸਤੋੰਸ਼ ਦੇ ਚਲਦਿਆਂ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈਈਮੇਲ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡਰ ਦਾ ਮਾਹੌਲ ਪੈਦਾ ਕਰਨ ਅਤੇ ਪ੍ਰਸ਼ਾਸਨ ‘ਤੇ ਦਬਾਅ ਪਾਉਣ ਦੇ ਉਦੇਸ਼ ਨਾਲ ਇਹ ਧਮਕੀ ਦਿੱਤੀ ਗਈ ਹੈ