ਜੰਡਿਆਲਾ ‘ਚ ਜੁਲਰੀ ਸ਼ਾਪ ਫਾਇਰਿੰਗ ਮਾਮਲੇ ‘ਚ ਮੁਲਜ਼ਮਾਂ ਦਾ ਐਨਕਾਊਂਟਰ, ਇੱਕ ਜ਼ਖ਼ਮੀ

Updated On: 

09 Jan 2026 16:43 PM IST

Jandiala Guru Jewellery Shop Firing Encounter: ਪੁਲਿਸ ਨੇ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਕਾਵਿਸ਼ ਅਤੇ ਮਹਿਰਵੀਰ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੁਕਾਨ ਦੀ ਰੇਕੀ ਅਤੇ ਮੋਟਰਸਾਈਕਲ ਮੁਹੱਈਆ ਕਰਵਾਉਣ ਦੀ ਗੱਲ ਕਬੂਲ ਕੀਤੀ ਸੀ। ਇਸ ਤੋਂ ਬਾਅਦ ਮੁੱਖ ਸ਼ੂਟਿੰਗ ਮਾਡਿਊਲ ਦੇ ਦੋ ਹੋਰ ਮੈਂਬਰਾਂ ਆਕਾਸ਼ ਦੇਸ਼ਪਾਲ ਉਰਫ ਵਿਸ਼ਾਲਦੀਪ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ।

ਜੰਡਿਆਲਾ ਚ ਜੁਲਰੀ ਸ਼ਾਪ ਫਾਇਰਿੰਗ ਮਾਮਲੇ ਚ ਮੁਲਜ਼ਮਾਂ ਦਾ ਐਨਕਾਊਂਟਰ, ਇੱਕ ਜ਼ਖ਼ਮੀ

ਜੁਲਰੀ ਸ਼ਾਪ ਫਾਇਰਿੰਗ ਮਾਮਲੇ ਦੇ ਮੁਲਜ਼ਮਾਂ ਦਾ ਐਨਕਾਊਂਟਰ

Follow Us On

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐਸਐਸਪੀ ਸੋਹੇਲ ਮੀਰ ਦੀ ਅਗਵਾਈ ਹੇਠ ਜੰਡਿਆਲੇ ਦੇ ਵਾਲਮੀਕੀ ਚੌਂਕ ਵਿਖੇ ਹੋਈ ਜੁਲਰੀ ਸ਼ਾਪ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ 5 ਜਨਵਰੀ ਨੂੰ ਜੰਡਿਆਲਾ ਦੇ ਵੱਡੇ ਬਾਜ਼ਾਰ ਚ ਸਥਿਤ ਸੋਨੂ ਜੈਵੱਲਰੀ ਸ਼ਾਪਦੇ ਬਾਹਰ ਦਿਨ ਦਿਹਾੜੇ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਫਾਇਰਿੰਗ ਕਰਕੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਦੁਕਾਨ ਦਾ ਕੱਚ ਟੁੱਟ ਗਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਭੀੜਭਾੜ ਵਾਲੇ ਇਲਾਕੇ ਚ ਫਾਇਰਿੰਗ ਹੋਣ ਕਰਕੇ ਲੋਕਾਂ ਚ ਦਹਿਸ਼ਤ ਫੈਲ ਗਈ।

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐਫਆਈਆਰ ਨੰਬਰ 7 ਧਾਰਾ 109 ਬੀਐਨਐਸ (ਕਤਲ ਦੀ ਕੋਸ਼ਿਸ਼) ਅਤੇ ਆਰਮਜ਼ ਐਕਟ ਅਧੀਨ ਦਰਜ ਕੀਤੀ ਗਈ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਸਪੀ ਜੰਡਿਆਲਾ, ਡੀਐਸਪੀ ਡੀ ਅਤੇ ਐਸਐਚਓ ਜੰਡਿਆਲਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਲਗਾਤਾਰ ਜਾਂਚ ਅਤੇ ਤਕਨੀਕੀ ਇਨਪੁੱਟ ਦੇ ਆਧਾਰ ਤੇ ਦੋ-ਤਿੰਨ ਦਿਨਾਂ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ।

ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਸ਼ੱਕੀ ਮੋਟਰਸਾਈਕਲ ਨੂੰ ਰੁਕਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਆਕਾਸ਼ ਦੇਸ਼ਪਾਲ ਦੀ ਲੱਤ ਚ ਗੋਲੀ ਲੱਗੀ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ਤੋਂ .315 ਬੋਰ ਅਤੇ .32 ਬੋਰ ਦੇ ਦੋ ਪਿਸਤੌਲ ਅਤੇ ਵਾਰਦਾਤ ਚ ਵਰਤੀ ਮੋਟਰਸਾਈਕਲ ਬਰਾਮਦ ਕੀਤੀ।

ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਾਇਰਿੰਗ ਪਿੱਛੇ ਨਿੱਜੀ ਭੁਗਤਾਨੀ ਵਿਵਾਦ ਸੀ, ਜਿਸਨੂੰ ਵਿਦੇਸ਼ੀ ਐਨਟੀਟੀ ਵੱਲੋਂ ਅੰਜਾਮ ਦਿਵਾਇਆ ਗਿਆ। ਜ਼ਖ਼ਮੀ ਮੁਲਜ਼ਮ ਆਕਾਸ਼ ਦੇਸ਼ਪਾਲ ਖ਼ਿਲਾਫ ਪਹਿਲਾਂ ਵੀ ਸਨੈਚਿੰਗ ਅਤੇ ਹਥਿਆਰਾਂ ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।